ਕੁਮਾਰ ਸਾਨੂ ਦਾ ਗੀਤ ਗਾਉਂਦਾ ਇਕ ਹੋਰ ਵਿਅਕਤੀ ਸੋਸ਼ਲ ਮੀਡੀਆ ’ਤੇ ਛਾਇਆ 

ਏਜੰਸੀ | Edited by : ਸੁਖਵਿੰਦਰ ਕੌਰ
Published Sep 1, 2019, 3:25 pm IST
Updated Sep 1, 2019, 3:31 pm IST
ਸੋਸ਼ਲ ਮੀਡੀਆ ਤੇ ਜਨਤਕ ਪੋਸਟਸ ਮੁਤਾਬਕ ਗੀਤ ਗਾਉਣ ਵਾਲਾ ਵਿਅਕਤੀ ਮਜ਼ਦੂਰ ਹੈ।
Viral song video
 Viral song video

ਮੁੰਬਈ: ਲਤਾ ਮੰਗੇਸ਼ਕਰ ਦਾ ਗੀਤ ਪਿਆਰ ਕਾ ਨਗਮਾ ਹੈ ਗੀਤ ਗਾ ਕੇ ਰਾਤੋਂ ਰਾਤ ਸੋਸ਼ਲ ਮੀਡੀਆ ਤੇ ਸਟਾਰ ਬਣੀ ਰਾਨੂ ਮੰਗਲ ਨੂੰ ਅਜੇ ਥੋੜ੍ਹੇ ਦਿਨ ਹੀ ਹੋਏ ਹਨ। ਉਹ ਲਗਾਤਾਰ ਚਰਚਾ ਵਿਚ ਬਣੀ ਹੋਈ ਹੈ। ਉਸ ਦੇ ਇਸ ਟੈਲੇਂਟ ਨੇ ਉਸ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਹੈ। ਰੇਲਵੇ ਸਟੇਸ਼ਨ ਤੇ ਗਾ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ਨੂੰ ਹਾਲ ਹੀ ਵਿਚ ਹਿਮੇਸ਼ ਰੇਸ਼ਮੀਆ ਨੇ ਮੌਕਾ ਦਿੰਦੇ ਹੋਏ ਉਸ ਦਾ ਗੀਤ ਅਪਣੇ ਸਟੂਡੀਓ ਵਿਚ ਰਿਕਾਰਡ ਕੀਤਾ ਹੈ।

Video ViralVideo Viral

Advertisement

ਰਾਨੂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਇਕ ਹੋਰ ਵਿਅਕਤੀ ਦੀ ਵੀਡੀਓ ਤੇਜ਼ੀ ਨਾਲ ਜਨਤਕ ਹੋ ਰਹੀ ਹੈ। ਜੋ ਕੁਮਾਰ ਸਾਨੂ ਦਾ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਤੇ ਜਨਤਕ ਪੋਸਟਸ ਮੁਤਾਬਕ ਗੀਤ ਗਾਉਣ ਵਾਲਾ ਵਿਅਕਤੀ ਮਜ਼ਦੂਰ ਹੈ। ਹਾਲਾਂਕਿ ਇਹ ਵਿਅਕਤੀ ਹਕੀਕਤ ਕੌਣ ਹੈ ਅਤੇ ਇਸ ਦਾ ਨਾਮ ਕੀ ਹੈ ਇਸ ਬਾਰੇ ਅਜੇ ਤਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Ranu Mandal and Atindra ChakrabortyRanu Mandal 

ਇਹ ਵਿਅਕਤੀ ਕੁਮਾਰ ਸਾਨੂ ਦੋ ਦੋ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਦੋਵੇਂ ਹੀ ਗੀਤ ਫ਼ਿਲਮ ਦੀਵਾਨਾ ਦੇ ਹਨ। ਫਿਲਮ ਵਿਚ ਰਿਸ਼ੀ ਕਪੂਰ ਅਤੇ ਦਿਵਿਆ ਭਾਰਤੀ ਲੀਡ ਰੋਲ ਵਿਚ ਸਨ। ਦਸ ਦਈਏ ਕਿ ਇਸ ਤੋਂ ਪਹਿਲਾਂ ਰਾਨੂ ਮੰਡਲ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਸੋਸ਼ਲ ਮੀਡੀਆ ਤੇ ਛਾਈ ਸੀ। 

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement

 

Advertisement
Advertisement