
ਹਾਲ ਹੀ ਵਿਚ ਰਾਨੂ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਇੰਸਟਾਗ੍ਰਾਮ ਜ਼ਰੀਏ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਗਿਆ ਹੈ।
ਨਵੀਂ ਦਿੱਲੀ: ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਇਕ ਮਹਿਲਾ ਅਪਣੀ ਅਵਾਜ਼ ਦੇ ਕਾਰਨ ਇੰਨੀ ਮਸ਼ਹੂਰ ਹੋਈ ਕਿ ਅੱਜ ਦੇਸ਼ ਵਿਚ ਉਹਨਾਂ ਨੂੰ ਹਰ ਕੋਈ ਸਟਾਰ ਦੇ ਤੌਰ ‘ਤੇ ਪਹਿਚਾਣਦਾ ਹੈ। ਅਸੀਂ ਗੱਲ ਕਰ ਰਹੇ ਹਾਂ ਰਾਤੋ ਰਾਤ ਬਾਲੀਵੁੱਡ ਦੀ ਸਟਾਰ ਬਣਨ ਵਾਲੀ ਸਿੰਗਰ ਰਾਨੂ ਮੰਡਲ ਦੀ। ਰਾਨੂ ਮੰਡਲ ਦਾ ਹਿਮੇਸ਼ ਰੇਸ਼ਮੀਆ ਨੇ ਬਾਲੀਵੁੱਡ ਵਿਚ ਪਲੇਬੈਕ ਸਿੰਗਰ ਦੇ ਤੌਰ ‘ਤੇ ਡੈਬਿਊ ਕਰਵਾ ਦਿੱਤਾ ਹੈ। ਹਾਲ ਹੀ ਵਿਚ ਰਾਨੂ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਇੰਸਟਾਗ੍ਰਾਮ ਜ਼ਰੀਏ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਗਿਆ ਹੈ।
ਇਸ ਵੀਡੀਓ ਵਿਚ ਰਾਨੂ ਮੰਡਲ ਇਕ ਸਟੇਜ਼ ਸ਼ੋਅ ਕਰਦੀ ਨਜ਼ਰ ਆ ਰਹੀ ਹੈ। ਰਾਨੂ ਦੀ ਸੁਰੀਲੀ ਅਤੇ ਦਮਦਾਰ ਅਵਾਜ਼ ਪੂਰੇ ਹਾਲ ਵਿਚ ਗੂੰਜ ਰਹੀ ਹੈ। ਇੰਸਟਾਗ੍ਰਾਮ ‘ਤੇ ਇਸ ਵੀਡੀਓ ਨੂੰ ਰਾਨੂ ਦੇ ਇਕ ਫੈਨ ਪੇਜ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਕੈਪਸ਼ਨ ਵਿਚ ਦੱਸਿਆ ਗਿਆ ਹੈ ਕਿ ਰਾਨੂ ਦਾ ਇਹ ਪਹਿਲਾ ਸਟੇਜ ਸ਼ੋਅ ਹੈ ਜੋ ਪੱਛਮੀ ਬੰਗਾਲ ਵਿਚ ਅਯੋਜਿਤ ਹੋਇਆ ਹੈ।। ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਸਟੇਜ ‘ਤੇ ਰਾਨੂ ਦੇ ਨਾਲ ਉਹ ਵਿਅਕਤੀ ਖੜ੍ਹਾ ਹੈ, ਜਿਸ ਨੇ ਰਾਨੂ ਦਾ ਵੀਡੀਓ ਬਣਾ ਕੇ ਉਹਨਾਂ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ ਸੀ।
Ranu Mondal
ਰਾਨੂ ਦੀ ਅਵਾਜ਼ ਸੁਣ ਕੇ ਸਾਰਾ ਮਾਹੌਲ ਤਾੜੀਆਂ ਨਾਲ ਗੂੰਜ ਉੱਠਿਆ। ਦੱਸ ਦਈਏ ਕਿ ਰਾਨੂ ਮੰਡਲ ਰੇਲਵੇ ਸਟੇਸ਼ਨ ‘ਤੇ ਬੈਠ ਕੇ ਗਾਣਾ ਗਾ ਕੇ ਭੀਖ ਮੰਗਦੀ ਸੀ। ਅਪਣੀ ਸੁਰੀਲੀ ਅਵਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਰਾਨੂ ਮੰਡਲ ਹੁਣ ਬਾਲੀਵੁੱਡ ਹਸਤੀਆਂ ਦੇ ਦਿਲ ਵੀ ਜਿੱਤ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਸਾਹਮਣੇ ਆਈ ਸੀ ਕਿ ਰਾਨੂ ਮੰਡਲ ਦੀ ਅਵਾਜ਼ ਤੋਂ ਪ੍ਰਭਾਵਿਤ ਹੋ ਕੇ ਸਲਮਾਨ ਖ਼ਾਨ ਨੇ ਉਹਨਾਂ ਨੂੰ ਆਲੀਸ਼ਾਨ ਘਰ ਗਿਫ਼ਟ ਕੀਤਾ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ