
ਹਸਪਤਾਲ 'ਚ ਇੱਕ ਹਫ਼ਤੇ ਤੱਕ ਚੱਲੀ ਲੜਾਈ ਤੋਂ ਬਾਅਦ ਸੋਮਵਾਰ ਨੂੰ ਉਸਦੀ ਮੌਤ ਹੋ ਗਈ
ਬ੍ਰਾਜ਼ੀਲ- ਅਪਣੀ ਕਸਰਤ ਅਤੇ ਫਿਟਨੈੱਟ 'ਤੇ ਧਿਆਨ ਦੇਣ ਵਾਲੀ ਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਪ੍ਰਭਾਵਕ ਲਾਰੀਸਾ ਬੋਰਗੇਸ ਦੀ ਡਬਲ ਕਾਰਡੀਏਕ ਅਰੈਸਟ ਨਾਲ ਮੌਤ ਹੋ ਗਈ ਹੈ। ਲਾਰੀਸਾ ਹੋਰਾਂ ਨੂੰ ਫਿੱਟ ਰਹਿਣ ਦੇ ਸੁਝਾਅ ਦਿੰਦੀ ਸੀ ਕਿ ਅਪਣੇ ਸਰੀਰ ਨੂੰ ਫਿੱਟ ਕਿੱਦਾਂ ਰੱਖਣਾ ਹੈ ਤੇ ਅੱਜ ਉਸ ਦੀ ਅਪਣੀ ਹੀ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ।
ਨਿਊਯਾਰਕ ਪੋਸਟ ਦੇ ਅਨੁਸਾਰ ਲਾਰੀਸਾ ਬੋਰਗੇਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਹਸਪਤਾਲ 'ਚ ਇੱਕ ਹਫ਼ਤੇ ਤੱਕ ਚੱਲੀ ਲੜਾਈ ਤੋਂ ਬਾਅਦ ਸੋਮਵਾਰ ਨੂੰ ਉਸਦੀ ਮੌਤ ਹੋ ਗਈ। ਲਾਰੀਸਾ ਬੋਰਗੇਸ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਪੋਸਟ 'ਚ ਉਸ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਲਾਰੀਸਾ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖ ਕੇ ਕਿਹਾ, 33 ਸਾਲ ਦੀ ਛੋਟੀ ਉਮਰ 'ਚ ਇੰਨੀ ਦਿਆਲੂ ਵਿਅਕਤੀ ਨੂੰ ਗੁਆਉਣ ਦੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਾਡਾ ਦਿਲ ਟੁੱਟ ਗਿਆ ਹੈ ਅਤੇ ਅਸੀਂ ਜੋ ਦਰਦ ਮਹਿਸੂਸ ਕਰਾਂਗੇ ਉਹ ਵਰਣਨਯੋਗ ਹੈ।" ਪਰਿਵਾਰ ਨੇ ਅੱਗੇ ਦੱਸਿਆ ਕਿ ਲਾਰੀਸਾ ਬੋਰਗੇਸ ਨੇ ਆਪਣੀ ਜ਼ਿੰਦਗੀ ਲਈ ਲੜਾਈ ਹਿੰਮਤ ਨਾਲ ਲੜੀ।