Poonam Pandey's Death News: ਕੀ ਝੂਠੀ ਹੈ ਪੂਨਮ ਪਾਂਡੇ ਦੀ ਮੌਤ ਦੀ ਖ਼ਬਰ? ਦੁਚਿੱਤੀ ਵਿਚ ਪ੍ਰਸ਼ੰਸਕ
Published : Feb 2, 2024, 8:29 pm IST
Updated : Feb 2, 2024, 8:29 pm IST
SHARE ARTICLE
Poonam Pandey
Poonam Pandey

ਹਾਲਾਂਕਿ ਪੂਨਮ ਦੀ ਮੌਤ 'ਤੇ ਪਰਵਾਰ ਜਾਂ ਭੈਣ ਵਲੋਂ ਅਜੇ ਤਕ ਕੋਈ ਪੁਸ਼ਟੀ ਨਹੀਂ ਹੋਈ ਹੈ।

Poonam Pandey's Death News:  ਬਾਲੀਵੁੱਡ ਇੰਡਸਟਰੀ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ 'ਚ ਦਸਿਆ ਗਿਆ ਸੀ ਕਿ ਪੂਨਮ ਪਾਂਡੇ ਦੀ ਮੌਤ ਸਰਵਾਈਕਲ ਕੈਂਸਰ ਨਾਲ ਹੋਈ ਹੈ। ਅਭਿਨੇਤਰੀ ਨੂੰ ਕੁੱਝ ਦਿਨ ਪਹਿਲਾਂ ਹੀ ਆਖਰੀ ਪੜਾਅ ਦੇ ਕੈਂਸਰ ਬਾਰੇ ਪਤਾ ਲੱਗਿਆ ਸੀ। ਹਾਲਾਂਕਿ ਪੂਨਮ ਦੀ ਮੌਤ 'ਤੇ ਪਰਵਾਰ ਜਾਂ ਭੈਣ ਵਲੋਂ ਅਜੇ ਤਕ ਕੋਈ ਪੁਸ਼ਟੀ ਨਹੀਂ ਹੋਈ ਹੈ।

ਹਾਲਾਂਕਿ, ਬਹੁਤ ਸਾਰੇ ਲੋਕ ਇਸ ਨੂੰ ਖ਼ਬਰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇਕ ਪਬਲਿਸਿਟੀ ਸਟੰਟ ਹੈ। ਤਾਂ ਕੀ ਪੂਨਮ ਪਾਂਡੇ ਦੀ ਮੌਤ ਦੀ ਖਬਰ ਝੂਠੀ ਹੈ? ਕੀ ਪੂਨਮ ਪਾਂਡੇ ਜ਼ਿੰਦਾ ਹੈ?

ਦਰਅਸਲ ਪਹਿਲਾਂ ਪੂਨਮ ਪਾਂਡੇ ਦੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ ਵਿਚ ਉਸ ਦੀ ਮੌਤ ਬਾਰੇ ਦਸਿਆ ਗਿਆ ਸੀ। ਹਾਲਾਂਕਿ, ਉਸ ਦੇ ਪ੍ਰਸ਼ੰਸਕਾਂ ਨੂੰ ਲੱਗਿਆ ਉਸ ਦਾ ਖਾਤਾ ਹੈਕ ਹੋ ਗਿਆ ਸੀ। ਲੋਕ ਮੰਨਣ ਨੂੰ ਤਿਆਰ ਕਿਉਂ ਨਹੀਂ ਹਨ? ਅਜਿਹਾ ਇਸ ਲਈ ਕਿਉਂਕਿ ਨਾ ਤਾਂ ਉਸ ਦੀ ਮ੍ਰਿਤਕ ਦੇਹ ਬਾਰੇ ਕੋਈ ਜਾਣਕਾਰੀ ਹੈ ਅਤੇ ਨਾ ਹੀ ਉਸ ਦੇ ਪਰਵਾਰਕ ਮੈਂਬਰਾਂ ਵਲੋਂ ਕੋਈ ਅਧਿਕਾਰਤ ਬਿਆਨ ਆਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੂਨਮ ਪਾਂਡੇ ਦੇ ਇਕ ਬਾਡੀਗਾਰਡ ਦੇ ਹਵਾਲੇ ਨਾਲ ਕਈ ਮੀਡੀਆ ਰੀਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਸ ਦਾ ਘਰ ਅੰਦਰੋਂ ਬੰਦ ਹੈ ਅਤੇ ਉਸ ਦੇ ਪਰਵਾਰਕ ਮੈਂਬਰ ਕਿਸੇ ਵੀ ਕਾਲ ਦਾ ਜਵਾਬ ਨਹੀਂ ਦੇ ਰਹੇ ਹਨ। ਇਸੇ ਤਰ੍ਹਾਂ, ਜ਼ੂਮਟੀਵੀ ਦੀ ਇਕ ਵਿਸ਼ੇਸ਼ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਪੂਨਮ ਪਾਂਡੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ।

ਦੂਜੇ ਪਾਸੇ, ਇੰਸਟੈਂਟਬਾਲੀਵੁੱਡ ਨੇ ਦਾਨਿਸ਼ ਅਲਫਾਜ਼ ਨਾਲ ਗੱਲ ਕੀਤੀ, ਜੋ ਪੂਨਮ ਪਾਂਡੇ ਨਾਲ ਕੰਮ ਕਰਦਾ ਸੀ ਅਤੇ ਉਸੇ ਬਿਲਡਿੰਗ ਵਿਚ ਰਹਿੰਦਾ ਹੈ। ਹਾਲਾਂਕਿ ਉਸ ਨੇ ਪੂਨਮ ਪਾਂਡੇ ਦੀ ਮੌਤ ਤੋਂ ਨਾ ਤਾਂ ਇਨਕਾਰ ਕੀਤਾ ਅਤੇ ਨਾ ਹੀ ਪੁਸ਼ਟੀ ਕੀਤੀ। ਇਸ ਦੇ ਚਲਦਿਆਂ ਲੋਕ ਦੁਚਿੱਤੀ ਵਿਚ ਹਨ ਕਿ ਵਾਕਈ ਪੂਨਮ ਪਾਂਡੇ ਦੀ ਮੌਤ ਹੋ ਗਈ ਹੈ ਜਾਂ ਨਹੀਂ?

 (For more Punjabi news apart from Is Poonam Pandey's Death News FAKE? Here's What We Know, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement