
ਹਿਨਾ ਨੇ ਰਾਕੀ ਨਾਲ ਮੰਗਣਾ ਇਕ ਦਮ ਗੁਪਚੁੱਪ ਤਰੀਕੇ ਨਾਲ ਕੀਤਾ ਜਿਸ ਦੀ ਭਿਣਕ ਕਿਸੇ ਨੂੰ ਵੀ ਨਹੀਂ ਲੱਗੀ
ਟੀ.ਵੀ.ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਬਿਗ ਬਾਸ ਦੀ ਰਨਰਅੱਪ ਰਹਿ ਚੁਕੀ ਹਿਨਾ ਖ਼ਾਨ ਨੇ ਦੁਬਈ 'ਚ ਬੁਆਏਫਰੈਂਡ ਰਾਕੀ ਜੈਸਵਾਲ ਨਾਲ ਮੰਗਣਾ ਕਰਵਾ ਲਿਆ ਹੈ। ਹਿਨਾ ਨੇ ਰਾਕੀ ਨਾਲ ਮੰਗਣਾ ਇਕ ਦਮ ਗੁਪਚੁੱਪ ਤਰੀਕੇ ਨਾਲ ਕੀਤਾ ਜਿਸ ਦੀ ਭਿਣਕ ਕਿਸੇ ਨੂੰ ਵੀ ਨਹੀਂ ਲੱਗੀ । ਦਸ ਦਈਏ ਕਿ ਹਿਨਾ ਬੀਤੇ ਕੁਝ ਸਾਲ ਤੋਂ ਰਾਕੀ ਨਾਲ ਰਿਲੇਸ਼ਨਸ਼ਿਪ 'ਚ ਹੈ ਅਤੇ ਉਹ ਅਕਸਰ ਹੀ ਰਾਕੀ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁਲ੍ਹੇਆਮ ਚਰਚਾ ਕਰਦੀ ਰਹਿੰਦੀ ਹੈ । ਦੋਹਾਂ ਦਾ ਪਿਆਰ ਉਸ ਵੇਲੇ ਖੁਲ੍ਹ ਕੇ ਸਾਹਮਣੇ ਆਇਆ ਸੀ ਜਦੋਂ ਹਿਨਾ ਬਿਗ ਬਾਸ ਦੇ ਘਰ 'ਚ ਗਈ ਸੀ। Hinakhan
ਬਿਗ ਬਾਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਹਿਨਾ ਜ਼ਿਆਦਾ ਸਮਾਂ ਰਾਕੀ ਨਾਲ ਬਿਤਾ ਰਹੀ ਹੈ ਇਸ ਦੇ ਚਲਦਿਆਂ ਦੋਵੇਂ ਹੀ ਦੁਬਈ ਗਏ ਸਨ ਜਿਥੇ ਰਾਕੀ ਨੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ। ਅਤੇ ਦੋਹਾਂ ਨੇ ਸਗਾਈ ਕਰ ਲਈ। ਜਾਣਕਾਰੀ ਮੁਤਾਬਕ ਹਿਨਾ ਬੁਆਏਫ੍ਰੈਂਡ ਨਾਲ ਮਿਲ ਕੇ ਇਕ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ ਜਿਸ ਦੇ ਸਿਲਸਿਲੇ 'ਚ ਦੋਹੇਂ ਇਕ ਇਵੈਂਟ ਦੇ ਸਿਲਸਿਲੇ 'ਚ ਦੁਬਈ ਗਏ ਸਨ। ਉਥੇ ਹੀ ਰਾਕੀ ਨੇ ਹੌਟ ਏਅਰ ਬੈਲੂਨ 'ਚ ਹਿਨਾ ਨੂੰ ਪ੍ਰਪੋਜ਼ ਕੀਤਾ ।
Hinakhanਜੋ ਕਿ ਰਾਕੀ ਨੇ ਪਹਿਲਾਂ ਤੋਂ ਹੀ ਸਰਪ੍ਰਾਈਜ਼ ਪਲਾਨ ਕੀਤਾ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਜਦੋਂ ਹਿਨਾ ਨੂੰ ਐਡਵੈਂਚਰ ਪਸੰਦ ਹੈ ਇਸ ਲਈ ਰਾਕੀ ਨੇ ਹੌਟ ਏਅਰ ਬੈਲੂਨ 'ਚ ਪ੍ਰਪੋਜ਼ ਕੀਤਾ। ਸੂਤਰਾਂ ਮੁਤਾਬਕ ਇਸ ਮੋਮੇੰਟ ਤੋਂ ਬਾਅਦ ਜਦ ਹਿਨਾ ਹੇਠਾਂ ਆਈ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਸਨ । ਇਹ ਹੰਜੂ ਖੁਸ਼ੀ ਨਾਲ ਭਰੇ ਸਨ
ਖਬਰਾਂ ਦੀ ਮੰਨੀਏ ਤਾਂ ਦੋਹਾਂ ਦੇ ਪਰਵਾਰ ਇਸ ਰਿਸ਼ਤੇ ਤੋਂ ਕਾਫੀ ਖੁਸ਼ ਹਨ ਅਤੇ ਜਲਦ ਇਸ ਦੀ ਆਫੀਸ਼ੀਅਲ ਅਨਾਊਸਮੈੱਟ ਕਰ ਦਿੱਤੀ ਜਾਵੇਗੀ। ਹਾਲਾਂਕਿ ਕੁਝ ਦਿਨ ਪਹਿਲਾਂ ਇਕ ਇੰਟਰਵਿਊ ਦੌਰਾਨ ਹਿਨਾ ਨੇ ਕਿਹਾ ਸੀ ਕਿ ਫਿਲਹਾਲ ਕੁਝ ਸਾਲ ਉਨ੍ਹਾਂ ਦਾ ਵਿਆਹ ਦਾ ਕੋਈ ਪਲਾਨ ਨਹੀਂ ਹੈ ਪਰ ਬੁਆਏਫ੍ਰੈਂਡ ਵਲੋਂ ਮਿਲੇ ਇਸ ਦਿਲ ਜਿੱਤਣ ਵਾਲੇ ਸਰਪਰਾਈਜ਼ ਤੋਂ ਬਾਅਦ ਹਿਨਾ ਜਲਦ ਹੀ ਵਿਆਹ ਵੀ ਕਰਵਾ ਸਕਦੀ ਹੈ। Hinakhanਜ਼ਿਕਰਯੋਗ ਹੈ ਕਿ ਹਿਨਾ ਅਕਸਰ ਹੀ ਆਪਣੇ ਡਰੈਸਿੰਗ ਲਈ ਚਰਚਾ 'ਚ ਰਹਿੰਦੀ ਹੈ । ਬਿਗ ਬਾਸ ਦੌਰਾਨ ਵੀ ਮੰਗਵੇਂ ਕੱਪੜੇ ਪਾਉਣ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਰਹੀ ਸੀ। ਇਸ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਵੀ ਕੀਤਾ ਗਿਆ ਸੀ। ਅੱਜਕਲ ਹਿਨਾ ਆਪਣੇ ਫੋਟੋਸ਼ੂਟਸ ਅਤੇ ਸਟਾਈਲ ਨੂੰ ਲੈ ਕੇ ਚਰਚਾ 'ਚ ਹੈ।