
ਪਰੀਣੀਤੀ ਨੇ ਕਿਹਾ ਕਿ ਨਿੱਕ ਬੇਹੱਦ ਸੁਲਝੇ ਹੋਏ ਵਿਅਕਤੀ ਹਨ
ਮੁੰਬਈ: ਕੁਝ ਦਿਨ ਪਹਿਲਾਂ ਅਮਰੀਕੀ ਮੈਗਜ਼ੀਨ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਵਿਆਹ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਹੀ ਪ੍ਰਿਅੰਕਾ ਤੇ ਨਿੱਕ ਜੋਨਾਸ ਦਾ ਰਿਸ਼ਤਾ ਖ਼ਤਰੇ ‘ਚ ਪੈ ਗਿਆ ਹੈ ਤੇ ਦੋਵੇਂ ਤਲਾਕ ਲੈ ਸਕਦੇ ਹਨ। ਜਦ ਕਿ ਪ੍ਰਿਅੰਕਾ ਦੀ ਟੀਮ ਨੇ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਸੀ। ਹੁਣ ਇਨ੍ਹਾਂ ਖ਼ਬਰਾਂ ‘ਤੇ ਪ੍ਰਿਅੰਕਾ ਦੀ ਭੈਣ ਪਰੀਣੀਤੀ ਚੋਪੜਾ ਦਾ ਜਵਾਬ ਆਇਆ ਹੈ। ਪਰੀਣੀਤੀ ਚੋਪੜਾ ਨੇ ਕਿਹਾ, “ਮੈਂ ਇਨ੍ਹਾਂ ਖ਼ਬਰਾਂ ਨਾਲ ਗੁੱਸਾ ਨਹੀਂ ਹੁੰਦੀ ਤੇ ਨਾ ਹੀ ਬਹਿਸ ਕਰਨ ‘ਚ ਯਕੀਨ ਰੱਖਦੀ ਹਾਂ।
ਮੇਰੇ ਲਈ ਇਹ ਗੁੱਸੇ ਤੋਂ ਜ਼ਿਆਦਾ ਇਮੋਸ਼ਨਲ ਚੀਜ਼ ਹੈ। ਜਿੱਥੋਂ ਤਕ ਉਸ ਆਰਟੀਕਲ ਦੀ ਗੱਲ ਹੈ ਤਾਂ ਜੇਕਰ ਅਸੀਂ ਇਸ ‘ਤੇ ਕੁਝ ਕਹਿਣਾ ਹੁੰਦਾ ਤਾਂ ਮੈਂ ਟਵੀਟ ਕਰ ਸਭ ਸਾਫ਼ ਕਹਿ ਦਿੰਦੀ।” ਪਰੀ ਨੇ ਅੱਗੇ ਕਿਹਾ ਕਿ ਨਿੱਕ ਬੇਹੱਦ ਸੁਲਝੇ ਹੋਏ ਵਿਅਕਤੀ ਹਨ ਜੋ ਸਾਡੀ ਸੱਭਿਅਤਾ ਦੀ ਕਦਰ ਕਰਨਾ ਜਾਣਦੇ ਹਨ। ਪਿਛਲੇ ਸਾਲ ਹੀ ਪ੍ਰਿਅੰਕਾ ਤੇ ਨਿੱਕ ਨੇ ਧੂਮਧਾਮ ਨਾਲ ਵਿਆਹ ਕੀਤਾ ਸੀ। ਹੁਣ ਦੋਵੇਂ ਅਕਸਰ ਹੀ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।