
ਬੰਗਲਾ ਜਲਸਾ ਦੇ ਬਾਹਰ ਵੀ ਖੜ੍ਹਿਆ ਪਾਣੀ
ਮੁੰਬਈ: ਮੁੰਬਈ ਵਿਚ ਹੋ ਰਹੀ ਬਾਰਿਸ਼ ਨੇ ਆਮ ਲੋਕ ਹੋਣ ਜਂ ਖ਼ਾਸ ਸਭ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ ਹੈ। ਅਮਿਤਾਭ ਬੱਚਨ ਨੇ ਬੰਗਲੇ ਜਲਸਾ ਤੋਂ ਬਾਹਰ ਵੀ ਪਾਣੀ ਜਮ੍ਹਾ ਹੋ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਬਿਗ ਬੀ ਦੇ ਘਰ ਦੇ ਸਾਹਮਣੇ ਵਾਲੀ ਸੜਕ 'ਤੇ ਇਸ ਤਰ੍ਹਾਂ ਪਾਣੀ ਖੜ੍ਹਿਆ ਹੋਵੇ। ਇਸ ਤਰ੍ਹਾਂ ਦੇ ਹਾਲਾਤ ਹਰ ਸਾਲ ਹੀ ਦੇਖਣ ਨੂੰ ਮਿਲਦੇ ਹਨ। ਸਮੁੰਦਰ ਕੋਲ ਘਰ ਹੋਣ ਕਾਰਨ ਹਰ ਸਾਲ ਹੀ ਅਮਿਤਾਭ ਬੱਚਨ ਦੇ ਘਰ ਦੇ ਬਾਹਰ ਪਾਣੀ ਖੜ੍ਹ ਜਾਂਦਾ ਹੈ।
T 3... Jalsa hote hue .. pic.twitter.com/PKSZuQm7ju
— Amitabh Bachchan (@SrBachchan) July 2, 2019
ਦਸ ਦਈਏ ਕਿ ਇਹ ਉਹੀ ਸੜਕ ਹੈ ਜਿੱਥੇ ਹਰ ਐਤਵਾਰ ਨੂੰ ਅਮਿਤਾਭ ਅਪਣੇ ਚਹੇਤਿਆਂ ਨੂੰ ਮਿਲਦੇ ਹਨ। ਫਿਲਹਾਲ ਇਸ ਰੋਡ 'ਤੇ ਪਾਣੀ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਇਲਾਕੇ ਵਿਚ ਅਕਸ਼ੇ ਕੁਮਾਰ, ਰਿਤਿਕ ਰੋਸ਼ਨ ਵਰਗੇ ਹੋਰ ਵੀ ਬਾਲੀਵੁੱਡ ਆਦਾਕਾਰਾਂ ਦੇ ਘਰ ਮੌਜੂਦ ਹਨ।
Unveiling Amitabh Bachchan's quirky character look from #GulaboSitabo... Costars Ayushmann Khurrana... Directed by Shoojit Sircar... 24 April 2020 release. pic.twitter.com/Tg2V678xSu
— taran adarsh (@taran_adarsh) June 21, 2019
ਕਈ ਬਾਲੀਵੁੱਡ ਸਿਤਾਰਿਆਂ ਨੇ ਮਾਨਸੂਨ ਦੇ ਆਉਣ ਦੀ ਖੁਸ਼ੀ ਜਤਾਈ ਹੈ ਤੇ ਕਈ ਸਿਤਰਿਆਂ ਨੇ ਬਾਰਿਸ਼ ਦਾ ਪਾਣੀ ਖੜ੍ਹਨ ਕਾਰਨ ਹੋ ਰਹੀਆਂ ਸਮੱਸਿਆਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕਈ ਅਦਾਕਾਰ ਪ੍ਰਸ਼ਾਸਨ 'ਤੇ ਅਪਣਾ ਗੁੱਸਾ ਕੱਢ ਰਹੇ ਹਨ। ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਫਿਲਹਾਲ ਗੁਲਾਬੋ ਸਿਤਾਬੋ ਦੀ ਸ਼ੂਟਿੰਗ ਵਿਚ ਵਿਅਸਤ ਹਨ। ਇਸ ਫ਼ਿਲਮ ਵਿਚ ਉਹਨਾਂ ਦੀ ਦਿੱਖ ਵੀ ਸਾਹਮਣੇ ਆਈ ਹੈ ਜਿਸ ਵਿਚ ਅਮਿਤਾਭ ਨੂੰ ਪਹਿਚਾਣਨਾ ਮੁਸ਼ਕਲ ਹੈ।