
ਕਿਸਾਨ ਅੰਦੋਲਨ ਨੂੰ ਲੈ ਕੇ ਜਦੋਂ ਪੋਪ ਸਟਾਰ ਰਿਹਾਨਾ ਨੇ ਟਵੀਟ ਕੀਤਾ ਹੈ...
ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਜਦੋਂ ਪੋਪ ਸਟਾਰ ਰਿਹਾਨਾ ਨੇ ਟਵੀਟ ਕੀਤਾ ਹੈ, ਪੂਰੀ ਦੁਨੀਆਂ ਦੀ ਨਜ਼ਰ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਉਤੇ ਜਾ ਟਿਕੀ ਹੈ। ਜ਼ਿਕਰਯੋਗ ਹੈ ਕਿ ਜਿਸਦਾ ਇਸ ਅੰਦੋਲਨ ਨਾਲ ਲੈਣ-ਦੇਣ ਵੀ ਨਹੀਂ, ਉਹ ਵੀ ਕੁਮੈਂਟ ਕਰ ਰਹੇ ਹਨ। ਇਸ ਲਿਸਟ ਵਿਚ ਮਿਆ ਖਲੀਫ਼ਾ ਤੋਂ ਲੈ ਕੇ ਏਕਿਟਵਿਸਟ ਗ੍ਰੇਟਾ ਥਨਬਰਗ ਦਾ ਨਾਮ ਆ ਰਿਹਾ ਹੈ। ਹੁਣ ਅਕਸ਼ੈ ਕੁਮਾਰ ਅਤੇ ਬਾਲੀਵੁੱਡ ਦੇ ਹੋਰ ਕਈਂ ਅਦਾਕਾਰਾਂ ਵੱਲੋਂ ਇਨ੍ਹਾਂ ਤਮਾਮ ਸੈਲੇਬ੍ਰੇਟੀਜ਼ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
Akshay Kumar Tweet
ਅਕਸ਼ੈ ਕੁਮਾਰ ਕਿਸਾਨ ਅੰਦੋਲਨ ‘ਤੇ ਬਿਆਨਬਾਜ਼ੀ ਤੋਂ ਪ੍ਰੇਸ਼ਾਨ
ਅਕਸ਼ੈ ਕੁਮਾਰ ਨੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ, ਕਿਸਾਨ ਸਾਡੇ ਦੇਸ਼ ਦਾ ਇਕ ਅਹਿਮ ਹਿੱਸਾ ਹੈ। ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹਰ ਸੰਭਵ ਹੱਲ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਯਤਨ ਦਾ ਸਮਰਥਨ ਕਰਨਾ ਚਾਹੀਦਾ ਹੈ ਜਿਹੜੇ ਵੀ ਦੂਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਉਤੇ ਧਿਆਨ ਨਹੀਂ ਦੇਣਾ ਚਾਹੀਦਾ।
Rihana
ਅਕਸ਼ੈ ਕੁਮਾਰ ਨੇ ਸਰਕਾਰ ਦੇ ਸਮਰਥਨ ਵਿਚ ਹੈਸ਼ਟੈਗ ਲਿਖਿਆ #IndiaTogether #IndiaAgainstPropaganda. ਹੁਣ ਅਕਸ਼ੈ ਕੁਮਾਰ ਨੇ ਜਿਹੜੇ ਹੈਸ਼ਟੈਗ ਦਾ ਇਸਤੇਮਾਲ ਕੀਤਾ ਹੈ, ਉਨ੍ਹਾਂ ਨੂੰ ਦੇਖਕੇ ਸਾਫ਼ ਸਮਝਿਆ ਜਾ ਸਕਦਾ ਹੈ ਕਿ ਉਹ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਖ਼ਫ਼ਾ ਹਨ। ਬਾਲੀਵੁੱਡ ਸਿਤਾਰਿਆਂ ਨੇ ਵਿਦੇਸ਼ ਮੰਤਰਾਲੇ ਦੇ ਬਿਆਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ, ਜਿਸ ਵਿਚ ਕਿਹਾ ਹੈ ਕਿ ਭਾਰਤ ਕਿਸੇ ਵੀ ਹਾਲਤ ਵਿਚ ਬਾਹਰੀ ਲੋਕਾਂ ਨੂੰ ਅਪਣਾ ਏਜੰਡਾ ਨਹੀਂ ਚਲਾਉਣ ਦੇਣਗੇ।
Karan Johar Tweet
ਉਥੇ ਹੀ ਮੰਤਰਾਲੇ ਵੱਲੋਂ ਵਿਦੇਸ਼ੀ ਹਸਤੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਜਿਹੜੇ ਲਗਾਤਾਰ ਇਸ ਸੰਵੇਦਨਸ਼ੀਲ ਮੁੱਦੇ ਉਤੇ ਬਿਆਨਬਾਜ਼ੀ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਵਿਚ ਕਿਸੇ ਵੀ ਸੈਲੇਬ੍ਰਿਟੀ ਵੱਲੋਂ ਸੰਵੇਦਸ਼ਨਸ਼ੀਲ ਟਵੀਟ ਜਾਂ ਹੈਸ਼ਟੈਗ ਚਲਾਉਣਾ ਜਿੰਮੇਵਾਰਾਨਾ ਕਦਮ ਨਹੀਂ ਹੈ।
Ekta Kapoor Tweet
ਉਥੇ ਇਸ ਅੰਦੋਲਨ ਨੂੰ ਇਕ ਅੰਦਰੂਨੀ ਮਾਮਲਾ ਦੱਸਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਦੂਜੇ ਦੇਸ਼ ਦੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਣ ਅਕਸੈ ਕੁਮਾਰ ਨੇ ਵੀ ਇਹ ਸੰਦੇਸ਼ ਸਮਝ ਲਿਆ ਹੈ ਅਤੇ ਇਹ ਅਪਣੇ ਵੱਲੋਂ ਵੀ ਇਹ ਅਪੀਲ ਕਰਨਾ ਚਾਹੁੰਦੇ ਹਨ ਕਿ ਇਸ ਕਿਸਾਨ ਅੰਦੋਲਨ ਨੂੰ ਇਕ ਅੰਤਰਰਾਸ਼ਟਰੀ ਮੁੱਦਾ ਨਾ ਬਣਾਇਆ ਜਾਵੇ।
Sunil Shetty Tweet
ਅਜੇ ਦੇਵਗਨ, ਸੁਨੀਲ ਸ਼ੈਟੀ, ਕਰਨ ਜੋਹਰ ਨੇ ਵੀ ਕੀਤਾ ਸਰਕਾਰ ਦਾ ਸਮਰਥਨ
ਅਕਸ਼ੈ ਕੁਮਾਰ ਤੋਂ ਇਲਾਵਾ ਅਜੇ ਦੇਵਗਨ ਅਤੇ ਸੁਨੀਲ ਸ਼ੈਟੀ ਨੇ ਵੀ ਇਸ ਮੁੱਦੇ ਤੇ ਟਵੀਟ ਕੀਤਾ ਹੈ ਦੋਨੋਂ ਹੀ ਦਿਗਜ਼ ਅਦਾਕਾਰਾਂ ਨੇ ਇਕਜੱਟਤਾ ਦਾ ਸੰਦੇਸ਼ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਬਾਹਰੀ ਪ੍ਰੋਪੋਗੰਡਾ ਦੇ ਪ੍ਰਭਾਵ ਵਿਚ ਨਹੀਂ ਆਉਣਾ। ਉਥੇ ਹੀ ਇਹ ਵੀ ਕਿਹਾ ਕਿ ਅੱਧਾ ਸੱਚ ਹਮੇਸ਼ਾ ਖਤਰਨਾਕ ਸਾਬਤ ਹੋਵੇਗਾ।
Ajay devgan Tweet
ਡਾਇਰੈਕਟਰ ਕਰਨ ਜੋਹਰ ਨੇ ਵੀ ਇਸ ਵਾਰ ਕਿਸਾਨੀ ਮੁੱਦੇ ਤੇ ਵਿਦੇਸ਼ੀ ਪ੍ਰੋਪੋਗੰਡਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਏਕਤਾ ਬਣਾਈ ਰੱਖਣ ਦੀ ਜਰੂਰਤ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਕਿਸਾਨਾਂ ਦੀ ਸਮੱਸਿਆ ਦਾ ਜਲਦ ਹੱਲ ਹੋ ਜਾਵੇਗਾ।