
ਜਾਣੋ ਕਿਸ ਤਰ੍ਹਾਂ ਦਾ ਸੀ ਉਸ ਸਮੇਂ ਇਹਨਾਂ ਅਦਾਕਾਰਾ ਦਾ ਦੌਰ
ਬਾਲੀਵੁੱਡ ਵਿਚ ਅਦਾਕਾਰਾ ਦਾ ਕਰੀਅਰ ਲੰਬਾ ਨਹੀਂ ਮੰਨਿਆ ਜਾਂਦਾ। ਅਜਿਹੇ ਵਿਚ ਕੁਝ ਅਦਾਕਾਰ ਫਿਰ ਵੀ ਫਿਲਮਾਂ ਵਿਚ ਲੰਬੀ ਪਾਰੀ ਖੇਡ ਜਾਂਦੇ ਹਨ ਤੇ ਕੁਝ ਅਜਿਹੇ ਵੀ ਹੁੰਦੇ ਹਨ ਜੋ ਥੋੜੇ ਸਮੇਂ ਵਿਚ ਹੀ ਫਲੌਪ ਹੋ ਕੇ ਘਰ ਬੈਠ ਜਾਂਦੇ ਹਨ। ਗੱਲ ਕਰਾਂਗੇ ਉਹਨਾਂ ਪੁਰਾਣੀਆਂ ਅਦਾਕਾਰਾ ਦੀ ਜੋ ਇਕ ਸਮੇਂ ਵਿਚ ਬਾਲੀਵੁੱਡ ਦੀ ਪਹਿਚਾਣ ਹੁੰਦੀਆਂ ਸੀ।
Kimi Katkar
ਕਿਮੀ ਕਾਟਕਰ ਜੋ ਉਸ ਸਮੇਂ ਦੀ ਮਸ਼ਹੂਰ ਅਦਾਕਾਰਾ ਹੁੰਦੀ ਸੀ। ਉਸ ਨੂੰ ਪਹਿਚਾਣਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਅੱਜ ਦੇ ਸਮੇਂ ਵਿਚ ਉਹ ਸਭ ਤੋਂ ਸਾਧਾਰਨ ਜੀਵਨ ਜੀਅ ਰਹੀ ਹੈ। ਦੱਸ ਦਈਏ ਕਿ ਕਿਮੀ ਦੀ ਉਮਰ 52 ਸਾਲ ਹੈ।
Jaya Prada
70 ਅਤੇ 80 ਦੇ ਦਹਾਕੇ ਦੀ ਸਫਲ ਅਦਾਕਾਰਾ ਜਯਾਪ੍ਰਦਾ ਨੂੰ ਸੁਪਰਹਿਟ ਫਿਲਮ ਤੋਹਫਾ ਵਿਚ ਵੇਖਿਆ ਗਿਆ ਸੀ। ਫਿਲਹਾਲ ਉਹ ਰਾਜਨੀਤੀ ਵਿਚ ਸਰਗਰਮ ਹੈ।
Reena Roy
ਫਿਲਮ ਕਾਲੀਚਰਣ ਤੋਂ ਮਸ਼ਹੂਰ ਹੋਈ ਅਦਾਕਾਰਾ ਰੀਨਾ ਰਾਇ ਦਾ ਇਕ ਸਮਾਂ ਹੁੰਦਾ ਸੀ ਜਦੋਂ ਉਹਨਾਂ ਦਾ ਨਾਮ ਅਦਾਕਾਰ ਸ਼ਤਰੂਘਨ ਸਿਨਹਾ ਨਾਲ ਜੋੜਿਆ ਜਾਂਦਾ ਸੀ। ਪਰ ਵੇਖਦੇ ਹੀ ਵੇਖਦੇ ਹੀ ਇਹ ਗੱਲ ਪਿੱਛੇ ਰਹਿ ਗਈ। ਦੱਸ ਦਈਏ ਕਿ ਰੀਨਾ ਨੇ ਫਿਲਮ ਆਸ਼ਾ, ਅਪਣਾਪਨ ਅਤੇ ਨਾਗਿਨ ਵਿਚ ਧਮਾਕੇਦਾਰ ਕੰਮ ਕੀਤਾ ਸੀ।
Jaya Bachchan
ਮਹਾਂਨਾਇਕ ਅਮਿਤਾਭ ਬਚਨ ਦੀ ਪਤਨੀ ਜਯਾ ਬਚਨ ਨੇ ਅਪਣੀ ਫਿਲਮੀ ਕਰੀਅਰ ਵਿਚ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਕੀਤੀਆਂ ਹਨ। ਇਸ ਵਿਚ ਗੁੱਡੀ, ਸ਼ੋਲੇ, ਅਭਿਮਾਨ ਅਤੇ ਸਿਲਸਿਲਾ ਵਰਗੀਆਂ ਵੱਡੀਆਂ ਫਿਲਮਾਂ ਦੇ ਨਾਮ ਸ਼ਾਮਲ ਹਨ।
Salma Agha
ਸੁਪਰਹਿਟ ਫਿਲਮ ਨਿਕਾਹ ਨਾਲ ਲੋਕਾਂ ਦੀ ਨਜ਼ਰ ਵਿਚ ਆਉਣ ਵਾਲੀ ਅਦਾਕਾਰਾ ਸਲਮਾ ਆਗਾ ਨੇ ਕਈ ਫਿਲਮਾਂ ਵਿਚ ਗਾਣੇ ਵੀ ਗਾਏ ਹਨ।
Zeenat Aman
ਜੀਨਤ ਅਮਾਨ ਦੀ ਫਿਲਮ ਸਤਿਅਮ ਸ਼ਿਵਮ ਸੁੰਦਰਮ ਨੇ ਉਸ ਨੂੰ ਬਾਲੀਵੁੱਡ ਵਿਚ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ। ਪਰ ਹੁਣ ਉਸ ਦੀ ਦਿੱਖ ਕਾਫੀ ਬਦਲ ਚੁੱਕੀ ਹੈ।
Rakhi Gulzar
ਅਦਾਕਾਰਾ ਰਾਖੀ ਨੇ ਵੀ ਫਿਲਮਾਂ ਵਿਚ ਬਹੁਤ ਨਾਮ ਕਮਾਇਆ ਹੈ। ਉਸ ਦੇ ਜਵਾਨੀ ਦੀ ਭੂਮਿਕਾ ਤੋਂ ਬਾਅਦ ਮਾਂ ਦੇ ਰੋਲ ਵਿਚ ਵੀ ਪਸੰਦ ਕੀਤਾ ਜਾਣ ਲੱਗਿਆ। ਉਸ ਨੇ ਅਮਿਤਾਭ ਬਚਨ ਨਾਲ ਬਲਾਕਬਸਟਰ ਫਿਲਮ ਕਭੀ ਕਭੀ ਵਿਚ ਲੀਡ ਰੋਲ ਪਲੇਅ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੂੰ ਫਿਲਮ ਤਰਿਸ਼ੂਲ ਅਤੇ ਕਸਮੇਂ ਵਾਦੇ ਵਿਚ ਵੀ ਵੇਖਿਆ ਗਿਆ।
Mausmi Chaterjee
ਫਿਲਮਾਂ ਵਿਚ ਜ਼ਿਆਦਾਤਰ ਸਾਈਡ ਰੋਲ ਕਰਨ ਵਾਲੀ ਅਦਾਕਾਰਾ ਮੌਸਮੀ ਚੈਟਰਜੀ ਨੇ ਫਿਲਮ ਬੇਨਾਮ, ਮੰਜ਼ਿਲ, ਦੋ ਪ੍ਰੇਮੀ ਅਤੇ ਅੰਗੂਰ ਵਰਗੀਆਂ ਫਿਲਮਾਂ ਵਿਚ ਭੂਮਿਕਾ ਨਿਭਾ ਕੇ ਲੋਕਾਂ ਦਾ ਦਿਲ ਜਿੱਤਿਆ ਸੀ।
Sharmila Tagor
ਫਿਲਮਾਂ ਵਿਚ ਬੋਲਡ ਕੰਟੇਂਟ ਲਿਆਉਣ ਵਾਲੀ ਅਦਾਕਾਰਾ ਸ਼ਰਮਿਲਾ ਟੈਗੋਰ ਨੇ ਵੀ ਅਪਣੀ ਵੱਖਰੀ ਪਹਿਚਾਣ ਬਣਾਈ ਸੀ। ਉਹਨਾਂ ਨੇ ਸੁਪਰਹਿਟ ਫਿਲਮਾਂ ਅਰਾਧਨਾ ਤੋਂ ਇਲਾਵਾ ਅਮਰ ਪ੍ਰੇਮ ਅਤੇ ਕਸ਼ਮੀਰ ਦੀ ਕਲੀ ਵਿਚ ਵੀ ਵੇਖਿਆ ਗਿਆ ਹੈ। ਵੈਅਯੰਤੀ ਮਾਲਾ ਅਪਣੇ ਦੌਰ ਦੀ ਬੇਹੱਦ ਖੂਬਸੁਰਤ ਅਦਾਕਾਰਾ ਹੁੰਦੀ ਸੀ। ਉਹਨਾਂ ਨੇ ਫਿਲਮ ਸਾਧਨਾ, ਨਵਾ ਦੌਰ, ਸੰਗਮ ਅਤੇ ਗੰਗਾ ਜਮੁਨਾ ਵਰਗੀਆਂ ਸੁਪਰਹਿਟ ਫਿਲਮਾਂ ਵਿਚ ਕੰਮ ਕੀਤਾ ਸੀ।