ਓਡੀਸ਼ਾ ਰੇਲ ਹਾਦਸੇ ’ਤੇ ਅਭਿਨੇਤਾ ਸਲਮਾਨ ਖ਼ਾਨ, ਜੂਨੀਅਰ ਐਨਟੀਆਰ ਸਣੇ ਕਈ ਹਸਤੀਆਂ ਵਲੋਂ ਦੁੱਖ ਦਾ ਪ੍ਰਗਟਾਵਾ
Published : Jun 3, 2023, 3:37 pm IST
Updated : Jun 3, 2023, 3:37 pm IST
SHARE ARTICLE
Celebrities expressed grief over odisha train accident
Celebrities expressed grief over odisha train accident

ਜੂਨੀਅਰ ਐਨਟੀਆਰ ਨੇ ਲਿਖਿਆ, "ਇਸ ਭਿਆਨਕ ਘਟਨਾ ਤੋਂ ਪ੍ਰਭਾਵਤ ਹਰੇਕ ਵਿਅਕਤੀ ਨਾਲ ਮੇਰੀ ਹਮਦਰਦੀ ਹੈ"

 

ਮੁੰਬਈ: ਅਭਿਨੇਤਾ ਸਲਮਾਨ ਖਾਨ, ਅਕਸ਼ੈ ਕੁਮਾਰ, ਜੂਨੀਅਰ ਐਨਟੀਆਰ ਅਤੇ ਅਭਿਨੇਤਰੀ ਕਰੀਨਾ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਹੋਏ ਭਿਆਨਕ ਰੇਲ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਸ਼ੁਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈਸ ਅਤੇ ਬੰਗਲੁਰੂ-ਹਾਵੜਾ ਐਕਸਪ੍ਰੈਸ ਟਰੇਨ ਪਟੜੀ ਤੋਂ ਉਤਰ ਗਈ ਅਤੇ ਫਿਰ ਇਕ ਮਾਲ ਗੱਡੀ ਨਾਲ ਟਕਰਾ ਗਈ, ਇਸ ਭਿਆਨਕ ਹਾਦਸੇ 'ਚ ਘੱਟੋ-ਘੱਟ 261 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਨੂੰ ਕੰਟਰੋਲ ’ਚ ਰਖਦੀ ਹੈ ਘੱਟ ਚਰਬੀ ਵਾਲੀ ਖ਼ੁਰਾਕ

ਅਭਿਨੇਤਾ ਸਲਮਾਨ ਨੇ ਟਵੀਟ ਕੀਤਾ, "ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਪ੍ਰਮਾਤਮਾ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਜ਼ਖਮੀਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਤਾਕਤ ਦੇਵੇ।" ਉਥੇ ਹੀ, ਅਭਿਨੇਤਾ ਅਕਸ਼ੈ ਕੁਮਾਰ ਨੇ ਹਾਦਸੇ ਦੇ ਦ੍ਰਿਸ਼ ਨੂੰ ਦਿਲ ਦਹਿਲਾਉਣ ਵਾਲਾ ਦਸਿਆ ਅਤੇ ਲਿਖਿਆ, "ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਇਸ ਮੁਸ਼ਕਲ ਘੜੀ ਵਿਚ ਪੀੜਤਾਂ ਦੇ ਪ੍ਰਵਾਰਾਂ ਨਾਲ ਮੇਰੀ ਸੰਵੇਦਨਾ। ਓਮ ਸ਼ਾਂਤੀ।"

ਇਹ ਵੀ ਪੜ੍ਹੋ: ਓਡੀਸ਼ਾ ਹਾਦਸਾ: ਰੇਲ ਮੰਤਰੀ ਦੀ ਮੌਜੂਦਗੀ ’ਚ ਬੋਲੇ ਮਮਤਾ ਬੈਨਰਜੀ, “ਟਰੇਨ ਵਿਚ ਐਂਟੀ ਕੋਲੀਜਨ ਡਿਵਾਈਸ ਨਹੀਂ ਸੀ"

ਜੂਨੀਅਰ ਐਨਟੀਆਰ ਨੇ ਲਿਖਿਆ, "ਇਸ ਭਿਆਨਕ ਘਟਨਾ ਤੋਂ ਪ੍ਰਭਾਵਤ ਹਰੇਕ ਵਿਅਕਤੀ ਨਾਲ ਮੇਰੀ ਹਮਦਰਦੀ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਵਿਚ ਤਾਕਤ ਦੇਵੇ।" ਇਸ ਹਾਦਸੇ ਤੋਂ ਬਾਅਦ ਅਭਿਨੇਤਾ ਚਿਰੰਜੀਵੀ ਨੇ ਅਪਣੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੂੰ ਲੋਕਾਂ ਦੀ ਮਦਦ ਕਰਨ ਅਤੇ ਖੂਨਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਰੇਲ ਹਾਦਸੇ ਨੂੰ ਲੈ ਕੇ ਕਈ ਸਵਾਲ ਉੱਠਦੇ ਹਨ, ਸੁਰੱਖਿਆ ਹੋਵੇ ਸਰਬਉੱਚ ਪ੍ਰਾਥਮਿਕਤਾ : ਕਾਂਗਰਸ

ਉਨ੍ਹਾਂ ਨੇ ਟਵੀਟ ਕੀਤਾ, "ਮੈਂ ਓਡੀਸ਼ਾ ਵਿਚ ਵਾਪਰੀ ਦੁਖਦਾਈ ਘਟਨਾ ਤੋਂ ਸਦਮੇ ਵਿਚ ਹਾਂ। ਮੇਰਾ ਸੰਵੇਦਨਾ ਪੀੜਤ ਪ੍ਰਵਾਰਾਂ ਦੇ ਨਾਲ ਹੈ। ਮੈਂ ਅਪਣੇ ਸਾਰੇ ਪ੍ਰਸ਼ੰਸਕਾਂ ਅਤੇ ਆਸ-ਪਾਸ ਦੇ ਇਲਾਕੇ ਦੇ ਆਮ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕਰਦਾ ਹਾਂ।'' ਇਸ ਤੋਂ ਇਲਾਵਾ ਅਦਾਕਾਰ ਵਰੁਣ ਧਵਨ, ਸੋਨੂੰ ਸੂਦ, ਅਭਿਨੇਤਰੀਆਂ ਕ੍ਰਿਤੀ ਸਨਨ, ਕਰੀਨਾ ਕਪੂਰ ਅਤੇ ਪਰਿਣੀਤੀ ਚੋਪੜਾ ਨੇ ਵੀ ਇਸ ਹਾਦਸੇ 'ਤੇ ਦੁੱਖ ਜ਼ਾਹਰ ਕਰਦਿਆਂ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement