ਫਲੀਆਂ ਅਤੇ ਦਾਲਾਂ ਸ਼ਾਕਾਹਾਰੀਆਂ ਲਈ ਪ੍ਰੋਟੀਨ ਦਾ ਸੱਭ ਤੋਂ ਵਧੀਆ ਅਤੇ ਆਸਾਨ ਸਰੋਤ ਹਨ।
ਹਾਈ ਬੀਪੀ ਯਾਨੀ ਹਾਈਪਰਟੈਨਸ਼ਨ ਨਾਲ ਨਜਿੱਠਣ ਵਿਚ ਭੋਜਨ ਦੀ ਵੱਡੀ ਭੂਮਿਕਾ ਹੁੰਦੀ ਹੈ। ਜਿਵੇਂ ਕਿ ਮੱਖਣ, ਘਿਉ, ਕਰੀਮ ਦਾ ਸੇਵਨ ਘੱਟ ਕਰੋ ਕਿਉਂਕਿ ਇਸ ਨਾਲ ਦਿਲ ਦੀਆਂ ਟਿਊਬਾਂ ਦੇ ਤੰਗ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਤੁਹਾਡਾ ਪੂਰਾ ਧਿਆਨ ਘੱਟ ਚਰਬੀ ਵਾਲੀ ਖ਼ੁਰਾਕ ਲੈਣ ’ਤੇ ਹੋਣਾ ਚਾਹੀਦਾ ਹੈ। ਤੁਸੀਂ ਇਸ ਵਿਚ ਕਿਹੜੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ, ਆਉ ਜਾਣਦੇ ਹਾਂ ਉਨ੍ਹਾਂ ਬਾਰੇ:
-ਫਲੀਆਂ ਅਤੇ ਦਾਲਾਂ ਸ਼ਾਕਾਹਾਰੀਆਂ ਲਈ ਪ੍ਰੋਟੀਨ ਦਾ ਸੱਭ ਤੋਂ ਵਧੀਆ ਅਤੇ ਆਸਾਨ ਸਰੋਤ ਹਨ। ਪ੍ਰੋਟੀਨ ਤੋਂ ਇਲਾਵਾ ਇਨ੍ਹਾਂ ਵਿਚ ਆਇਰਨ ਵੀ ਚੰਗੀ ਮਾਤਰਾ ’ਚ ਮੌਜੂਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਫ਼ਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਣ ਦਾ ਕੰਮ ਕਰਦੇ ਹਨ। ਸੱਭ ਤੋਂ ਚੰਗੀ ਗੱਲ ਇਹ ਹੈ ਕਿ ਇਨ੍ਹਾਂ ’ਚ ਚਰਬੀ ਬਹੁਤ ਘੱਟ ਹੁੰਦੀ ਹੈ। ਇਸ ਲਈ ਰਾਜਮਾਂਹ, ਕਾਬੁਲੀ ਛੋਲੇ, ਮੁੰਗੀ ਦੀ ਦਾਲ ਇਸ ਲਈ ਬਹੁਤ ਵਧੀਆ ਬਦਲ ਹਨ।
- ਹਰੀਆਂ ਪੱਤੇਦਾਰ ਸਬਜ਼ੀਆਂ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ। ਵੈਸੇ ਇਨ੍ਹਾਂ ਵਿਚ ਵਿਟਾਮਿਨ ਕੇ ਵੀ ਹੁੰਦਾ ਹੈ ਜੋ ਕਿ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੁੰਦਾ ਹੈ, ਜਿਸ ਨਾਲ ਓਸਟੀਓਪੋਰੋਸਿਸ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਹੋ ਜਾਂਦਾ ਹੈ।
- ਸ਼ਕਰਕੰਦੀ, ਜਿਸ ਨੂੰ ਮਿੱਠੇ ਆਲੂ ਵੀ ਕਿਹਾ ਜਾਂਦਾ ਹੈ, ਇਕ ਘੱਟ ਚਰਬੀ ਵਾਲਾ ਭੋਜਨ ਵੀ ਹੈ ਜਿਸ ਨੂੰ ਤੁਸੀਂ ਕਈ ਤਰੀਕਿਆਂ ਨਾਲ ਖਾ ਸਕਦੇ ਹੋ। ਨਾਸ਼ਤੇ ਤੋਂ ਲੈ ਕੇ ਸਬਜ਼ੀਆਂ, ਸੂਪ ਅਤੇ ਫਰਾਈਆਂ ਤਕ ਬਹੁਤ ਸਾਰੇ ਢੰਗ ਤਰੀਕੇ ਹਨ।
-ਮਸ਼ਰੂਮ ਵਿਚ ਚਰਬੀ ਦੀ ਮਾਮੂਲੀ ਮਾਤਰਾ ਅਤੇ ਵਿਟਾਮਿਨ ਡੀ ਦੀ ਇਕ ਮਹੱਤਵਪੂਰਨ ਮਾਤਰਾ ਹੁੰਦੀ ਹੈ, ਜੋ ਕਿ ਬੱਚਿਆਂ ਤੋਂ ਲੈ ਕੇ ਬਾਲਗ਼ਾਂ ਤਕ ਸਰੀਰ ਲਈ ਇਕ ਜ਼ਰੂਰੀ ਪੋਸ਼ਣ ਹੈ। ਇਸ ਲਈ ਤੁਹਾਨੂੰ ਇਨ੍ਹਾਂ ਨੂੰ ਅਪਣੀ ਡਾਈਟ ਵਿਚ ਵੀ ਸ਼ਾਮਲ ਕਰਨਾ ਚਾਹੀਦਾ ਹੈ।