ਤਾਜ਼ਾ ਖ਼ਬਰਾਂ

Advertisement

ਕਪਿਲ ਸ਼ਰਮਾ ਨੇ ਪੀ.ਐਮ ਨੂੰ ਭੇਜਿਆ ਅਪਣੇ ਵਿਆਹ ਦਾ ਕਾਰਡ

ROZANA SPOKESMAN
Published Dec 3, 2018, 12:16 pm IST
Updated Dec 3, 2018, 12:16 pm IST
ਬਾਲੀਵੁੱਡ ਵਿਚ ਵਿਆਹਾਂ ਦਾ ਸੀਜਨ....
PM And Kapil
 PM And Kapil

ਮੁੰਬਈ (ਭਾਸ਼ਾ): ਬਾਲੀਵੁੱਡ ਵਿਚ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ। ਜਿਥੇ ਇਕ ਪਾਸੇ ਪ੍ਰਿਅੰਕਾ ਅਤੇ ਨਿਕ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ ਤਾਂ ਕੁਝ ਸਮਾਂ ਬਾਅਦ ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਵੀ ਵਿਆਹ ਕਰਨ ਵਾਲੇ ਹਨ। ਕਪਿਲ ਅਪਣੇ ਪਿਆਰ ਗਿੰਨੀ ਚਤਰਥ ਨਾਲ 12 ਦਸੰਬਰ ਨੂੰ ਵਿਆਹ ਕਰਨ ਵਾਲੇ ਹਨ। ਕਪਿਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕਪਿਲ ਨੇ ਅਪਣੇ ਵਿਆਹ ਦਾ ਕਾਰਡ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਭੇਜਿਆ ਹੈ। ਕਪਿਲ ਦੇ ਵਿਆਹ ਦਾ ਕਾਰਡ ਬੇਹੱਦ ਖੂਬਸੂਰਤ ਹੈ। ਕਪਿਲ ਨੇ ਕਾਰਡ ਮਿਠਾਈਆਂ ਨਾਲ ਸਜਾ ਕੇ ਭੇਜਿਆ ਹੈ।

Ginni And KapilGinni And Kapil

Loading...

ਕਪਿਲ ਦੇ ਵਿਆਹ ਵਿਚ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਸ਼ਾਮਲ ਹੋਣ ਵਾਲੀਆਂ ਹਨ। ਕਪਿਲ ਦਾ ਵਿਆਹ 12 ਦਸੰਬਰ ਨੂੰ ਫਗਵਾੜਾ ਵਿਚ ਹੋਵੇਗਾ। ਫਗਵਾੜਾ ਗਿੰਨੀ ਦਾ ਹੋਮਟਾਊਨ ਹੈ। ਵਿਆਹ ਦੇ ਜਸ਼ਨ ਦੀ ਸ਼ੁਰੂਆਤ 10 ਦਸੰਬਰ ਤੋਂ ਹੀ ਹੋ ਜਾਵੇਗੀ। 10 ਦਸੰਬਰ ਨੂੰ ਕਪਿਲ ਦੀ ਭੈਣ ਦੇ ਘਰ ਮਾਤਾ ਦੀ ਚੌਕੀ ਹੋਵੇਗੀ। ਜਿਸ ਵਿਚ ਰਿਚਾ ਸ਼ਰਮਾ ਪਰਫਾਰਮੈਸ਼ ਕਰ ਸਕਦੀ ਹੈ। 11 ਦਸੰਬਰ ਨੂੰ ਸੰਗੀਤ ਅਤੇ ਮਹਿੰਦੀ ਸੈਰਮਨੀ ਹੋਣ ਵਾਲੀ ਹੈ। ਇਸ ਤੋਂ ਬਾਅਦ 12 ਦਸੰਬਰ ਨੂੰ ਵਿਆਹ ਅਤੇ 14 ਦਸੰਬਰ ਨੂੰ ਅੰਮ੍ਰਿਤਸਰ ਵਿਚ ਰਿਸੇਪਸ਼ਨ ਹੋਵੇਗਾ।

Kapil SharmaKapil Sharma

ਅੰਮ੍ਰਿਤਸਰ ਵਾਲੇ ਰਿਸੇਪਸ਼ਨ ਵਿਚ ਦਲੇਰ ਮਹਿੰਦੀ ਅਤੇ ਗੁਰਦਾਸ ਮਾਨ ਪਰਫਾਰਮੈਸ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਪਿਲ ਮੁੰਬਈ ਮੁੜਨ ਤੋਂ ਬਾਅਦ ਇਥੇ ਵੀ 24 ਦਸੰਬਰ ਨੂੰ ਰਿਸੇਪਸ਼ਨ ਪਾਰਟੀ ਦੇਣਗੇ। ਹਾਲ ਹੀ ਵਿਚ ਕਪਿਲ ਸ਼ਰਮਾ ਦੀਪਿਕਾ-ਰਣਵੀਰ ਦੇ ਰਿਸੇਪਸ਼ਨ ਵਿਚ ਨਜ਼ਰ ਆਏ ਸਨ। ਕਪਿਲ ਸ਼ਰਮਾ ਦੀ ਛੇਤੀ ਹੀ ਟੈਲੀਵਿਜਨ ਉਤੇ ਵਾਪਸੀ ਹੋਣ ਵਾਲੀ ਹੈ।

Gurdas MaanGurdas Maan

ਉਹ ਅਪਣੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ 2’  ਦੇ ਨਾਲ ਵਾਪਸੀ ਕਰ ਰਹੇ ਹਨ। ਸ਼ੋਅ ਦਾ ਟੀਜਰ ਰਿਲੀਜ਼ ਹੋ ਚੁੱਕਿਆ ਹੈ। ਸ਼ੋਅ ਦੀ ਸ਼ੂਟਿੰਗ ਕਪਿਲ ਵਿਆਹ ਤੋਂ ਬਾਅਦ ਹੀ ਕਰਨਗੇਂ। ਟੀਜਰ ਨੂੰ ਹਜਾਰਾਂ ਵਿਊਜ ਮਿਲ ਚੁੱਕੇ ਹਨ। ਹੁਣ ਦੇਖਣਾ ਇਹ ਹੈ ਕਿ ਸ਼ੋਅ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ।

Advertisement
Loading...
Advertisement
Loading...
Advertisement
Loading...
Advertisement
Loading...