ਦਰਬਾਰ ਸਾਹਿਬ ਨਤਮਸਤਕ ਹੋਈ ਕਰੀਨਾ ਕਪੂਰ
Published : Dec 3, 2019, 10:50 am IST
Updated : Dec 3, 2019, 3:09 pm IST
SHARE ARTICLE
Kareena Kapoor Khan visits Darbar Sahib in Amritsar
Kareena Kapoor Khan visits Darbar Sahib in Amritsar

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਹਨੀਂ ਦਿਨੀਂ ਅਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੁਰਖੀਆਂ ਵਿਚ ਹੈ।

ਅੰਮ੍ਰਿਤਸਰ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਹਨੀਂ ਦਿਨੀਂ ਅਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੁਰਖੀਆਂ ਵਿਚ ਹੈ। ਫ਼ਿਲਮ ਵਿਚ ਕਰੀਨਾ ਦੇ ਨਾਲ ਮਸ਼ਹੂਰ ਅਦਾਕਾਰ ਆਮੀਰ ਖ਼ਾਨ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿਚ ਹੋ ਰਹੀ ਹੈ। ਆਮਿਰ ਅਤੇ ਕਰੀਨਾ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Kareena Kapoor Khan visits Darbar Sahib in AmritsarKareena Kapoor Khan visits Darbar Sahib in Amritsar

ਇਸ ਦੌਰਾਨ ਕਰੀਨਾ ਕਪੂਰ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਦਰਬਾਰ ਸਾਹਿਬ ਵਿਖੇ ਕਰੀਨਾ ਕਪੂਰ ਰਿਵਾਇਤੀ ਪਹਿਰਾਵੇ ਵਿਚ ਨਜ਼ਰ ਆਈ। ਉਹਨਾਂ ਦੀਆਂ ਦਰਬਾਰ ਸਾਹਿਬ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਕਰੀਨਾ ਕਪੂਰ ਤੋਂ ਪਹਿਲਾਂ ਆਮਿਰ ਖ਼ਾਨ ਵੀ ਦਰਬਾਰ ਸਾਹਿਬ ਗਏ ਸੀ, ਜਿੱਥੇ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।

Aamir KhanAamir Khan

ਦੱਸ ਦਈਏ ਕਿ ਫ਼ਿਲਮ ਲਾਲ ਸਿੰਘ ਚੱਢਾ ਵਿਚ ਆਮਿਰ ਖ਼ਾਨ ਸਰਦਾਰ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਉਹਨਾਂ ਦੇ ਨਵੇਂ ਰੂਪ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਆਮਿਰ ਖ਼ਾਨ ਨੇ ਸ਼ੂਟਿੰਗ ਲਈ ਅਪਣੀ ਦਾੜ੍ਹੀ ਵਧਾਈ ਹੈ। ਫ਼ਿਲਮ ਦੀ ਸ਼ੂਟਿੰਗ ਤੋਂ ਇਲਾਵਾ ਲਾਲ ਸਿੰਘ ਚੱਢਾ ਦੀ ਟੀਮ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਵੀ ਕਰ ਰਹੀ ਹੈ। ਇਸ ਤੋਂ ਪਹਿਲਾਂ ਆਮਿਰ ਖ਼ਾਨ ਰੋਪੜ ਸਥਿਤ ਇਤਿਹਾਸਕ ਗੁਰਦਵਾਰਾ ਸ਼੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਪਹੁੰਚੇ ਸਨ।

 

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Kareena Kapoor Khan visits Darbar Sahib in AmritsarKareena Kapoor Khan visits Darbar Sahib in Amritsar

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement