ਸ਼੍ਰੀ ਦਰਬਾਰ ਸਾਹਿਬ ਵਿਚ ਦੇਸੀ ਘਿਓ ਵਿਚ ਹੋ ਰਿਹਾ ਹੈ ਲੱਖਾਂ ਦਾ ਘੁਟਾਲਾ, ਦੇਖੋ ਖ਼ਬਰ!
Published : Nov 23, 2019, 1:21 pm IST
Updated : Nov 23, 2019, 1:23 pm IST
SHARE ARTICLE
Scam worth millions in supplying desi ghee of langar at golden temple
Scam worth millions in supplying desi ghee of langar at golden temple

​ਮੰਨਾ ਨੇ ਕਿਹਾ ਕਿ ਸੰਗਤ ਦੇ ਚੜਾਵੇ ਅਤੇ ਗੁਰੂ ਦੀ ਗੋਲਕ ਦੀ ਲੁੱਟ ਵਿਰੁਧ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ

ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸੈਕਟਰੀ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਚ ਸ਼੍ਰੀ ਗੁਰੂ ਰਾਮਦਾਸ ਲੰਗਰ ਲਈ ਸਪਲਾਈ ਹੋਣ ਵਾਲੇ ਦੇਸੀ ਘਿਓ ਦੇ ਟੀਨਾਂ ਵਿਚ ਲੱਖਾਂ ਦਾ ਘੁਟਾਲੇ ਦਾ ਖੁਲਾਸਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ।

PhotoPhoto ਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਐਸਜੀਪੀਸੀ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਦਬਾਇਆ ਜਾ ਰਿਹਾ ਹੈ, ਕਿਉਂ ਕਿ ਇਸ ਵਿਚ ਸੁਖਬੀਰ ਸਿੰਘ ਬਾਦਲ ਦੇ ਇਕ ਚਹੇਤੇ ਅਤੇ ਐਸਜੀਪੀਸੀ ਦੇ ਸੀਨੀਅਰ ਅਧਿਕਾਰੀ ਦਾ ਹੱਥ ਹੋਣ ਦੀ ਚਰਚਾ ਹੈ। ਇਸ ਮਾਮਲੇ ਨੂੰ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੈਕਟਰੀ ਡਾ. ਰੂਪ ਸਿੰਘ, ਨਿਜੀ ਸਹਾਇਕ ਦਰਸ਼ਨ ਸਿੰਘ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਧਿਆਨ ਵਿਚ ਲਿਆ ਚੁੱਕੇ ਹਨ।

PhotoPhotoਉੱਥੇ ਹੀ ਰੰਧਾਵਾ ਨੇ ਭਰੋਸਾ ਦਿੱਤਾ ਹੈ ਕਿ ਉਹ ਸਹਿਕਾਰੀ ਸਭਾ ਦੇ ਅਧਿਕਾਰੀਆਂ ਤੇ ਸਖ਼ਤ ਕਾਰਾਵਾਈ ਕਰਨਗੇ। ਉਹਨਾਂ ਨੇ ਇਕ ਵੀਡੀਉ ਜਾਰੀ ਕਰਦੇ ਹੋਏ ਇਸ ਦਾ ਖੁਲਾਸਾ ਕੀਤਾ ਹੈ ਕਿ ਮਾਰਚ 2018 ਵਿਚ ਐਸਜੀਪੀਸੀ ਨੇ 20 ਹਜ਼ਾਰ ਕੁਇੰਟਲ ਦੇਸੀ ਘਿਓ ਖਰੀਦਣ ਲਈ ਟੈਂਡਰ ਜਾਰੀ ਕੀਤਾ ਸੀ। ਇਕ ਸਹਿਕਾਰੀ ਸਭਾ ਨੇ 80 ਕਰੋੜ ਰੁਪਏ ਦਾ ਟੈਂਡਰ ਭਰਿਆ ਸੀ ਜਦਕਿ ਕਈ ਕੰਪਨੀਆਂ ਦੇ ਇਸ ਤੋਂ ਘਟ ਰੇਟ ਸਨ। ਪਰ ਐਸਜੀਪੀਸੀ ਦਾ ਇਕ ਸੀਨੀਅਰ ਉਪ ਪ੍ਰਧਾਨ ਸਹਿਕਾਰੀ ਸਭਾ ਨੂੰ ਟੈਂਡਰ ਦੇਣ ਤੇ ਅੜਿਆ ਗਿਆ।

PhotoPhotoPhotoPhotoਐਸਜੀਪੀਸੀ ਮੈਂਬਰ ਗੁਰਬਚਨ ਸਿੰਘ ਕਰਮੂਵਾਲ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਟੈਂਡਰ ਰੱਦ ਕਰ ਕੇ ਦੁਬਾਰਾ ਨਵੀਆਂ ਸ਼ਰਤਾਂ ਵਾਲਾ ਟੈਂਡਰ ਜਾਰੀ ਕੀਤਾ। ਜਿਸ ਵਿਚ ਸਿਰਫ ਸਹਿਕਾਰੀ ਸਭਾ ਹੀ ਸ਼ਰਤਾਂ ਪੂਰੀਆਂ ਕਰਦੀ ਸੀ। ਇਸ ਤੋਂ ਬਾਅਦ ਸਹਿਕਾਰੀ ਸਭਾ ਨੇ 72 ਕਰੋੜ ਵਿਚ ਟੈਂਡਰ ਭਰ ਦਿੱਤਾ। ਕੁਝ ਦਿਨ ਪਹਿਲਾਂ ਟੀਨ ਵਿਚ ਘਿਓ ਦੀ ਮਾਤਰਾ ਘਟ ਹੋਣ ਦੀ ਗੱਲ ਸਾਹਮਣੇ ਆਈ ਤਾਂ ਐਸਜੀਪੀਸੀ ਦੇ ਫਲਾਇੰਗ ਵਿੰਗ ਅਤੇ ਲੰਗਰ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਚੈਕਿੰਗ ਕੀਤੀ ਤਾਂ ਟੀਨਾਂ ਵਿਚ ਘਿਓ ਨਿਰਧਾਰਤ ਮਾਤਰਾ ਤੋਂ ਘਟ ਮਿਲਿਆ।

Sukhbir Badal Sukhbir Badalਇਸ ਦੀ ਰਿਪੋਰਟ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਮੰਨਾ ਨੇ ਕਿਹਾ ਕਿ ਇਹ ਸਭ ਕੁੱਝ ਸੁਖਬੀਰ ਬਾਦਲ ਦੇ ਇਸ਼ਾਰਿਆਂ ਤੇ ਐਸਜੀਪੀਸੀ ਵਿਚ ਤੈਨਾਤ ਉਹਨਾਂ ਦੇ ਏਜੰਟ ਕਰ ਰਹੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਹਰ ਸਾਲ ਕਰੋੜਾਂ ਰੁਪਏ ਦਾ ਗੁਪਤ ਫੰਡ ਐਸਜੀਪੀਸੀ ਦੇ ਖਾਤਿਆਂ ਵਿਚੋਂ ਅਕਾਲੀ ਦਲ ਨੂੰ ਜਾ ਰਹੀ ਹੈ ਜਿਸ ਵਿਚ ਭੂਮਿਕਾ ਸੁਖਬੀਰ ਬਾਦਲ ਦੀ ਹੀ ਸਿਫਾਰਿਸ਼ ਤੇ ਤੈਨਾਤ ਇਕ ਸੀਐਸ ਨਿਭਾ ਰਹੇ ਹਨ ਜਿਸ ਨੂੰ ਹਰ ਸਾਲ ਡੇਢ ਕਰੋੜ ਰੁਪਏ ਦਿੱਤੇ ਜਾ ਰਹੇ ਹਨ।

Shri Darbar SahibShri Darbar Sahibਮੰਨਾ ਨੇ ਕਿਹਾ ਕਿ ਸੰਗਤ ਦੇ ਚੜਾਵੇ ਅਤੇ ਗੁਰੂ ਦੀ ਗੋਲਕ ਦੀ ਲੁੱਟ ਵਿਰੁਧ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਮੰਨਾ ਦੁਆਰਾ ਲਗਾਏ ਸਾਰੇ ਆਰੋਪਾਂ ਨੂੰ ਬੇਬੁਨਿਆਦ ਦਸਦੇ ਹੋਏ ਕਿਹਾ ਕਿ ਲੰਗਰ ਹਾਲ ਲਈ ਜੋ ਵੀ ਖਰੀਦ ਕੀਤੀ ਜਾਂਦੀ ਹੈ ਉਸ ਦੀ ਪੂਰੀ ਜਾਂਚ ਤੋਂ ਬਾਅਦ ਭੁਗਤਾਨ ਕੀਤਾ ਜਾਂਦਾ ਹੈ।

ਘਿਓ ਦੇ 600 ਟੀਨਾਂ ਵਿਚ ਜਾਂਚ ਦੌਰਾਨ 38 ਟੀਨਾਂ ਦਾ ਵਜਨ 40 ਕਿਲੋ ਘਟ ਨਿਕਲਿਆ ਜਿਸ ਤੇ ਵੇਰਕਾ ਮਾਰਕਫੈਡ ਨੂੰ ਚਿੱਠੀ ਲਿੱਖ ਕੇ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਭਵਿੱਖ ਵਿਚ ਅਜਿਹੀ ਗਲਤੀ ਦੁਹਰਾਈ ਗਈ ਤਾਂ ਉਹਨਾਂ ਦਾ ਜੁਰਮਾਨੇ ਦੇ ਨਾਲ ਨਾਲ ਟੈਂਡਰ ਵੀ ਰੱਦ ਕੀਤਾ ਜਾਵੇਗਾ। ਜਿਹੜੇ ਘਿਓ ਦੇ ਟੀਨਾਂ ਦਾ ਭਾਰ ਘਟ ਨਿਕਲਿਆ ਹੈ ਉਸ ਦਾ ਭੁਗਤਾਨ ਵੀ ਉਸੇ ਹਿਸਾਬ ਨਾਲ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement