ਕਿਹਾ, ‘ਅਦਾਕਾਰੀ ਬੰਦ ਨਹੀਂ ਕਰਾਂਗਾ, ਸਿਰਫ਼ ਛੁੱਟੀ ਲਈ ਹੈ’
ਨਵੀਂ ਦਿੱਲੀ : ਅਦਾਕਾਰ ਵਿਕਰਾਂਤ ਮੈਸੀ ਨੇ ਅਦਾਕਾਰੀ ਦੀ ਦੁਨੀਆ ਛੱਡਣ ਦੇ ਸਾਰੇ ਕਿਆਸਿਆਂ ’ਤੇ ਰੋਕ ਲਗਾਉਂਦੇ ਹੋਏ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਪੋਸਟ ਦਾ ਗਲਤ ਅਰਥ ਕਢਿਆ ਗਿਆ।
ਉਨ੍ਹਾਂ ਕਿਹਾ ਕਿ ਪੋਸਟ ਦਾ ਮਤਲਬ ਇਹ ਕਢਿਆ ਗਿਆ ਕਿ ਉਹ ਅਦਾਕਾਰੀ ਛੱਡ ਰਹੇ ਹਨ ਹਾਲਾਂਕਿ ਉਨ੍ਹਾਂ ਨੇ ਸਿਰਫ਼ ਕੁੱਝ ਸਮੇਂ ਲਈ ਇਸ ਤੋਂ ‘ਬ੍ਰੇਕ’ ਲਿਆ ਸੀ। ਕਈ ਪ੍ਰਕਾਸ਼ਨਾਂ ਨੇ ਦਸਿਆ ਹੈ ਕਿ ਮੈਸੀ ਅਦਾਕਾਰੀ ਦੀ ਦੁਨੀਆਂ ਤੋਂ ਸੰਨਿਆਸ ਲੈ ਚੁਕੇ ਹਨ, ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਨੂੰ ਹੈਰਾਨ ਕਰ ਰਹੇ ਹਨ।
ਹੁਣ ਮੇਸੀ ਨੇ ਇਸ ’ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਅਦਾਕਾਰੀ ਦੇ ਜ਼ਰੀਏ ਸੱਭ ਕੁੱਝ ਹਾਸਲ ਕੀਤਾ ਹੈ ਪਰ ਉਹ ਸਿਰਫ ਕੁੱਝ ਸਮੇਂ ਲਈ ਚਕਾਚੌਂਧ ਤੋਂ ਦੂਰ ਰਹਿਣਾ ਚਾਹੁੰਦੇ ਹਨ।
37 ਸਾਲ ਦੇ ਅਦਾਕਾਰ ਨੇ ਇਕ ਬਿਆਨ ’ਚ ਕਿਹਾ, ‘‘ਮੇਰੀ ਪੋਸਟ ਦਾ ਗਲਤ ਅਰਥ ਕਢਿਆ ਗਿਆ ਕਿ ਮੈਂ ਅਦਾਕਾਰੀ ਛੱਡ ਰਿਹਾ ਹਾਂ ਜਾਂ ਇਸ ਤੋਂ ਸੰਨਿਆਸ ਲੈ ਰਿਹਾ ਹਾਂ। ਮੈਂ ਅਪਣੇ ਪਰਵਾਰ ਅਤੇ ਸਿਹਤ ’ਤੇ ਧਿਆਨ ਕੇਂਦਰਿਤ ਕਰਨ ਲਈ ਕੁੱਝ ਸਮਾਂ ਕੱਢਣਾ ਚਾਹੁੰਦਾ ਹਾਂ। ਜਦੋਂ ਸਹੀ ਸਮਾਂ ਆਵੇਗਾ ਤਾਂ ਮੈਂ ਵਾਪਸ ਆਵਾਂਗਾ।’’