
ਫਿਲਮ ਨਿਰਮਾਤਾ ਅਨੁਰਾਗ ਕਸ਼ਿਅਪ ਇਹਨੀਂ ਦਿਨੀਂ ਅਪਣੀਆਂ ਫਿਲਮਾਂ ਤੋਂ ਜ਼ਿਆਦਾ ਨਾਗਰਿਕਤਾ ਸੋਧ ਕਾਨੂੰਨ ਦੇ ਚਲਦੇ ਚਰਚਾ ਵਿਚ ਹਨ।
ਨਵੀਂ ਦਿੱਲੀ: ਫਿਲਮ ਨਿਰਮਾਤਾ ਅਨੁਰਾਗ ਕਸ਼ਿਅਪ ਇਹਨੀਂ ਦਿਨੀਂ ਅਪਣੀਆਂ ਫਿਲਮਾਂ ਤੋਂ ਜ਼ਿਆਦਾ ਨਾਗਰਿਕਤਾ ਸੋਧ ਕਾਨੂੰਨ ਦੇ ਚਲਦੇ ਚਰਚਾ ਵਿਚ ਹਨ। ਅਨੁਰਾਗ ਕਸ਼ਿਅਪ ਕੁਝ ਹੀ ਦਿਨ ਪਹਿਲਾਂ ਟਵਿਟਰ ‘ਤੇ ਵਾਪਸ ਪਰਤੇ ਹਨ ਅਤੇ ਵਾਪਸ ਪਰਤਦੇ ਹੀ ਉਹ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਟਵੀਟ ਕਰ ਰਹੇ ਹਨ।
File Photo
ਬੀਤੇ ਦਿਨੀਂ ਜਿੱਥੇ ਅਨੁਰਾਗ ਕਸ਼ਿਅਪ ਨੇ ਸਦੀ ਦੇ ਮਹਾਨਾਇਕ ਅਮਿਤਾਭ ਬਚਨ ਨੂੰ ਅਪਣੇ ਨਿਸ਼ਾਨੇ ‘ਤੇ ਲਿਆ ਸੀ ਉੱਥੇ ਹੀ ਅਨੁਰਾਗ ਨੇ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਅਨੁਰਾਗ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਕਿਤੇ ਨਹੀਂ ਜਾਣ ਵਾਲਾ ਹੈ। ਸਰਕਾਰ ਲਈ ਕੁਝ ਵੀ ਵਾਪਸ ਲੈਣਾ ਅਸੰਭਵ ਹੈ ਕਿਉਂਕਿ ਉਹ ਉਹਨਾਂ ਲਈ ਹਾਰ ਹੋਵੇਗੀ।
ਇਹ ਸਰਕਾਰ ਹਰ ਚੀਜ਼ ਨੂੰ ਹਾਰ-ਜਿੱਤ ਨਾਲ ਹੀ ਦੇਖਦੀ ਹੈ। ਇਹਨਾਂ ਦਾ ਹੰਕਾਰ ਅਜਿਹਾ ਹੈ ਕਿ ਸਭ ਕੁਝ ਜਲ ਜਾਵੇਗਾ, ਰਾਖ ਹੋ ਜਾਵੇਗਾ ਪਰ ਮੋਦੀ ਕਦੀ ਗਲਤ ਨਹੀਂ ਹੋ ਸਕਦਾ? ਕਿਉਂਕਿ ਅਨਪੜ੍ਹ ਲੋਕ ਅਜਿਹੇ ਹੀ ਹੁੰਦੇ ਹਨ’।
ਅਨੁਰਾਗ ਦੇ ਇਸ ਟਵੀਟ ਤੋਂ ਬਾਅਦ ਯੂਜ਼ਰਸ ਨੇ ਉਹਨਾਂ ਨੂੰ ਕਾਫੀ ਟਰੋਲ ਕੀਤਾ। ਇਕ ਯੂਜ਼ਰ ਨੇ ਲਿਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਕੋਈ ਵਿਕਲਪ ਤਾਂ ਦੱਸੋ। ਤੁਸੀਂ ਪੂਰੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹੋ ਜਾਂ ਉਸ ਵਿਚ ਮੁਸਲਮਾਨਾਂ ਨੂੰ ਜੋੜਨ ਲਈ ਅੰਦੋਲਨ ਕਰ ਰਹੇ ਹੋ?
Narendra Modi
ਦੂਜੇ ਯੂਜ਼ਰ ਨੇ ਲਿਖਿਆ ਕਿ ਸਭ ਜਲ ਜਾਵੇਗਾ ਜਾਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਸਭ ਜਲਾ ਦਵੋਗੇ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਅਨੁਰਾਗ ਕਸ਼ਿਅਪ ਵੱਲੋਂ ਅਨਪੜ੍ਹ ਸ਼ਬਦ ਵਰਤਣ ਨੂੰ ਲੈ ਕੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਨੁਰਾਗ ਕਸ਼ਿਅਪ ਨੇ ਸਰਕਾਰ ‘ਤੇ ਕਈ ਵਾਰ ਹਮਲੇ ਕੀਤੇ ਹਨ।
ErAnurag Kashyap
ਉਹਨਾਂ ਨੇ ਭਾਜਪਾ ਸਰਕਾਰ ਨੂੰ ਫਾਸੀਵਾਦੀ ਸਰਕਾਰ ਵੀ ਕਿਹਾ ਸੀ। ਅਨੁਰਾਗ ਕਸ਼ਿਅਪ ਤੋਂ ਇਲਾਵਾ ਬਾਲੀਵੁੱਡ ਦੇ ਕਈ ਲੋਕਾਂ ਨੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਨਰਾਜ਼ਗੀ ਜ਼ਾਹਿਰ ਕੀਤੀ ਸੀ, ਜਿਨ੍ਹਾਂ ਵਿਚ ਫਰਹਾਨ ਅਖ਼ਤਰ, ਜਾਵੇਦ ਅਖ਼ਤਰ, ਜਾਵੇਦ ਜਾਫਰੀ, ਦੀਆ ਮਿਰਜ਼ਾ, ਸਵਰਾ ਭਾਸਕਰ, ਮਹੇਸ਼ ਭੱਟ, ਆਲਿਆ ਭੱਟ ਆਦਿ ਸਿਤਾਰਿਆਂ ਦੇ ਨਾਂਅ ਸ਼ਾਮਲ ਹਨ।