
ਪ੍ਰਿਅੰਕਾ ਚੋਪੜਾ ਇੰਨੀ ਦਿਨੀਂ ਨਿਕ ਜੋਨਾਸ ਦੇ ਨਾਲ ਅਮਰੀਕਾ ਵਿਚ ਹੈ ਅਤੇ ਦੋਵਾਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪ੍ਰਿਅੰਕਾ ਚੋਪੜਾ ਨੇ ਹਾਲ ਹੀ ...
ਮੁੰਬਈ : ਪ੍ਰਿਅੰਕਾ ਚੋਪੜਾ ਇੰਨੀ ਦਿਨੀਂ ਨਿਕ ਜੋਨਾਸ ਦੇ ਨਾਲ ਅਮਰੀਕਾ ਵਿਚ ਹੈ ਅਤੇ ਦੋਵਾਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪ੍ਰਿਅੰਕਾ ਚੋਪੜਾ ਨੇ ਹਾਲ ਹੀ 'ਚ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਆਪਣੇ ਪਰਿਵਾਰ ਨਾਲ ਬਰਫ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਤੇ ਨਿੱਕ ਇਕ-ਦੂਜੇ ਨਾਲ ਸੋਹਣਾ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ।
ਪ੍ਰਿਅੰਕਾ ਤੇ ਨਿੱਕ ਦੋਵਾਂ ਨੇ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਪ੍ਰਿਅੰਕਾ ਚੋਪੜਾ ਅਪਣੀ ਇੰਟਰਾਗ੍ਰਾਮ ਸਟੋਰੀ 'ਚ ਨੱਚਦੇ ਹੋਏ ਵੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਮੈਮਥ ਲੇਕ ਕੈਲੀਫੋਰਨੀਆ ਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ “ਵਿੰਟਰ ਡਾਈਰੀਜ਼, ਫੈਮਿਲੀ”।
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਾਸ ਦੀ ਇਹ ਤਸਵੀਰ ਉਨ੍ਹਾਂ ਦੇ ਘਰ ਦੀ ਹੈ ਅਤੇ ਇਸ ਫੋਟੋ 'ਚ ਪ੍ਰਿਅੰਕਾ ਚੋਪੜਾ ਸੋਈ ਹੋਈ ਨਜ਼ਰ ਆ ਰਹੀ ਹੈ। ਪ੍ਰਿਅੰਕਾ - ਨਿਕ ਦੀ ਇਹ ਫੋਟੋ ਤੇਜੀ ਨਾਲ ਸੋਸ਼ਲ ਮੀਡੀਆ 'ਤੇ ਵੇਖੀ ਜਾ ਰਹੀ ਹੈ ਅਤੇ ਇਸ ਨੂੰ ਪ੍ਰਿਅੰਕਾ ਚੋਪੜਾ ਨੇ ਅਪਣੇ ਇੰਸਟਾਗਰਾਮ ਦੇ ਐਕਾਉਂਟ 'ਤੇ ਪੋਸਟ ਕੀਤਾ ਹੈ। ਪ੍ਰਿਅੰਕਾ ਚੋਪੜਾ ਇਸ ਫੋਟੋ ਵਿਚ ਪਤੀ ਨਿਕ ਜੋਨਾਸ ਦੀਆਂ ਬਾਹਾਂ 'ਚ ਹੈ ਅਤੇ ਸੋ ਰਹੀ ਹੈ। ਪ੍ਰਿਅੰਕਾ ਚੋਪੜਾ ਨੇ ਇਸ ਫੋਟੋ ਦੇ ਨਾਲ ਲਿਖਿਆ ਹੈ 'ਹੋਮ'।