
ਬਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਪਣੇ ਫ਼ੈਸ਼ਨ ਸੈਂਸ ਅਤੇ ਡਿਜ਼ਾਈਨਰ ਡ੍ਰੈਸਿਸ ਦੀ ਵਜ੍ਹਾ ਨਾਲ ਕਾਫ਼ੀ ਸੁਰਖੀਆਂ ਵਿਚ ਰਹਿੰਦੀ ਹਨ ਪਰ ਇਸ ਵਾਰ ਉਨ੍ਹਾਂ ਦੀ ...
ਮੁੰਬਈ : ਬਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਪਣੇ ਫ਼ੈਸ਼ਨ ਸੈਂਸ ਅਤੇ ਡਿਜ਼ਾਈਨਰ ਡ੍ਰੈਸਿਸ ਦੀ ਵਜ੍ਹਾ ਨਾਲ ਕਾਫ਼ੀ ਸੁਰਖੀਆਂ ਵਿਚ ਰਹਿੰਦੀ ਹਨ ਪਰ ਇਸ ਵਾਰ ਉਨ੍ਹਾਂ ਦੀ ਪਾਲਤੂ ਡਿਆਨਾ ਅਪਣੀ ਇਕ ਜੈਕੇਟ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਆ ਗਈ ਹੈ ਪਰ ਇਹ ਕੋਈ ਅਜਿਹੀ ਫਾਲਤੂ ਜੈਕੇਟ ਨਹੀਂ ਹੈ ਕਿਉਂਕਿ, ਇਸ ਦੀ ਕੀਮਤ ਹਜ਼ਾਰਾਂ ਵਿਚ ਨਹੀਂ ਸਗੋਂ ਲੱਖਾਂ ਵਿਚ ਹਨ। ਜੀ ਹਾਂ, ਇਸ ਜੈਕੇਟ ਦੀ ਕੀਮਤ ਲਗਭੱਗ 36 ਲੱਖ ਰੂਪਏ ਹਨ। ਇਹ ਚਰਚਾ ਵਿਚ ਤੱਦ ਆਈ ਜਦੋਂ ਪ੍ਰਿਅੰਕਾ ਨੇ ਅਪਣੀ ਇੰਸਟਾ ਸਟੋਰੀ 'ਤੇ ਇਸ ਦੀ ਤਸਵੀਰਾਂ ਸ਼ੇਅਰ ਕੀਤੀਆਂ।
Priyanka and her pet
ਇਸ ਜੈਕੇਟ ਦਾ ਕਲਰ ਰੈਡ, ਬਲੈਕ ਅਤੇ ਗਰੇ ਹਨ। ਪ੍ਰਿਅੰਕਾ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ, ਲਾਸ ਐਂਜਲਸ ਵਿਚ ਬਹੁਤ ਸਰਦੀ ਹੈ। ਜੈਕੇਟ ਡਿਜ਼ਾਈਨ ਕਰਨ ਲਈ ਮੋਂਕਲਰ ਦਾ ਧੰਨਵਾਦ ਮਤਲੱਬ ਕਿ ਨਾ ਸਿਰਫ਼ ਜੈਕੇਟ ਮਹਿੰਗੀ ਹੈ ਸਗੋਂ ਇਸ ਨੂੰ ਸਪੈਸ਼ਲੀ ਡਿਜ਼ਾਈਨ ਵੀ ਕਰਾਇਆ ਗਿਆ ਹੈ। ਇਸ ਨੂੰ ਹੁਣ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ। ਪ੍ਰਿਅੰਕਾ ਦੀ ਡਿਆਨਾ ਢਾਈ ਸਾਲ ਦੀ ਹੈ। ਸਤੰਬਰ 2018 ਵਿਚ ਪ੍ਰਿਅੰਕਾ ਨੇ ਡਿਆਨਾ ਦਾ ਦੂਜਾ ਜਨਮਦਿਨ ਸੈਲਿਬ੍ਰੇਟ ਕੀਤਾ ਸੀ।
Priyanka and her pet
ਤੁਹਾਨੂੰ ਦੱਸ ਦਈਏ ਕਿ ਡਿਆਨਾ ਦਾ ਇੰਸਟਾਗ੍ਰਾਮ ਅਕਾਉਂਟ ਵੀ ਹੈ। ਡਿਆਨਾ ਦੇ ਕਰੀਬ 96 ਹਜ਼ਾਰ ਤੋਂ ਵੀ ਜ਼ਿਆਦਾ ਫਾਲੋਵਰਸ ਹਨ। ਪ੍ਰਿਅੰਕਾ ਅਕਸਰ ਅਪਣੀ ਪਾਲਤੂ ਦੇ ਨਾਲ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਿਅੰਕਾ ਦੀ ਡਾਗੀ ਡਿਆਨਾ ਨਿਊਯਾਰਕ ਵਿਚ ਰਹਿੰਦੀ ਹੈ। ਇਥੇ ਪ੍ਰਿਅੰਕਾ ਦਾ ਇਕ ਅਪਾਰਟਮੈਂਟ ਹੈ। ਇਸ ਘਰ ਵਿਚ ਡਿਆਨਾ ਲਈ ਖਾਸ ਕਮਰਾ ਵੀ ਹੈ। ਇਸ ਵਿਚ ਡਿਆਨਾ ਲਈ ਸਪੈਸ਼ਲ ਬੈਡ, ਖਿਡੌਣੇ, ਏਸੀ ਤੋਂ ਲੈ ਕੇ ਹੋਰ ਕਈ ਸਾਰੀਆਂ ਸੁਵਿਧਾਵਾਂ ਮੌਜੂਦ ਹਨ।