Advertisement
  ਜੀਵਨ ਜਾਚ   ਫ਼ੈਸ਼ਨ  28 Dec 2018  ਫ਼ੈਸ਼ਨ ਕਵੀਨ ਸੋਨਮ ਕਪੂਰ ਨੇ ਕੀਤਾ ਪ੍ਰਿਅੰਕਾ ਚੋਪੜਾ ਨੂੰ ਕਾਪੀ

ਫ਼ੈਸ਼ਨ ਕਵੀਨ ਸੋਨਮ ਕਪੂਰ ਨੇ ਕੀਤਾ ਪ੍ਰਿਅੰਕਾ ਚੋਪੜਾ ਨੂੰ ਕਾਪੀ

ਸਪੋਕਸਮੈਨ ਸਮਾਚਾਰ ਸੇਵਾ
Published Dec 28, 2018, 5:04 pm IST
Updated Dec 28, 2018, 5:04 pm IST
ਬਾਲੀਵੁਡ ਦੀ ਫੈਸ਼ਨਿਸਟਾ ਅਦਾਕਾਰਾ ਸੋਨਮ ਕਪੂਰ ਹਮੇਸ਼ਾ ਅਪਣੇ ਡਰੈਸਿੰਗ ਸੈਂਸ ਨੂੰ ਲੈ ਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਅਵਾਰਡ ਫੰਕਸ਼ਨ ਹੋਵੇ ਜਾਂ ਵਿਆਹ, ਸੋਨਮ ਹਰ ...
Sonam Kapoor
 Sonam Kapoor

ਮੁੰਬਈ (ਪੀਟੀਆਈ) :- ਬਾਲੀਵੁਡ ਦੀ ਫੈਸ਼ਨਿਸਟਾ ਅਦਾਕਾਰਾ ਸੋਨਮ ਕਪੂਰ ਹਮੇਸ਼ਾ ਅਪਣੇ ਡਰੈਸਿੰਗ ਸੈਂਸ ਨੂੰ ਲੈ ਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਅਵਾਰਡ ਫੰਕਸ਼ਨ ਹੋਵੇ ਜਾਂ ਵਿਆਹ, ਸੋਨਮ ਹਰ ਵਾਰ ਅਪਣੇ ਲੁਕ ਨਾਲ ਸੱਭ ਦਾ ਧਿਆਨ ਅਪਣੇ ਵੱਲ ਆਕਰਸ਼ਤ ਕਰ ਲੈਂਦੀ ਹੈ। ਉਹ ਕਦੇ ਅਪਣੇ ਲੁਕ ਦੇ ਨਾਲ ਨਵੇਂ ਤਜ਼ਰਬੇ ਕਰਨ ਤੋਂ ਪਿੱਛੇ ਨਹੀਂ ਹਟਦੀ। ਉਨ੍ਹਾਂ ਦੇ ਇਹ ਤਜ਼ਰਬੇ ਕਈ ਵਾਰ ਫੇਲ ਹੋ ਜਾਂਦੇ ਹਨ ਪਰ ਜਿਆਦਾਤਰ ਉਨ੍ਹਾਂ ਦੇ ਤਜ਼ਰਬੇ ਹਿਟ ਹੁੰਦੇ ਹੈ ਅਤੇ ਹਰ ਕੁੜੀ ਉਸ ਨੂੰ ਫੋਲੋ ਕਰਨ ਲੱਗਦੀ ਹੈ।

Sonam KapoorSonam Kapoor

ਸੋਨਮ ਕਪੂੂਰ ਹਾਲ ਹੀ ਵਿਚ ਅਪਣੇ ਪਤੀ ਆਨੰਦ ਆਹੂਜਾ ਦੇ ਨਾਲ ਬਾਂਦਰਾ ਵਿਚ ਸਪਾਟ ਹੋਈ। ਇਸ ਦੌਰਾਨ ਉਨ੍ਹਾਂ ਨੇ ਗਰੇ ਮੇਕਸੀ ਫਲੋਰਲ ਡਰੈਸ ਪਹਿਨ ਰੱਖੀ ਸੀ। ਅਪਣੇ ਲੁਕ ਨੂੰ ਪੂਰਾ ਕਰਨ ਲਈ ਉਸ ਨੇ ਲਾਈਟ ਮੈਕਅਪ ਦੇ ਨਾਲ ਹੂਪ ਇਅਰਰਿੰਗਸ ਪਹਿਨ ਰੱਖੇ ਸਨ। ਸੋਨਮ ਨੇ ਅਪਣੀ ਇਸ ਖੂਬਸੂਰਤ ਮੈਕਸੀ ਡਰੈਸ ਦੇ ਨਾਲ ਵਹਾਈਟ ਕਲਰ ਦਾ ਸਲਿੰਗ ਬੈਗ ਅਤੇ ਸਟਰੇਪੀ ਹੀਲ ਪਹਿਨ ਰੱਖੀ ਸੀ।

Sonam KapoorSonam Kapoor

ਇਸ ਤੋਂ ਇਲਾਵਾ ਉਸ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਸੀ। ਦੱਸ ਦਈਏ ਸੋਨਮ ਦੀ ਪਹਿਨੀ ਇਸ ਸੇਮ ਡਰੈਸ ਵਿਚ ਪ੍ਰਿਅੰਕਾ ਚੋਪੜਾ ਵੀ ਨਜ਼ਰ  ਆ ਚੁੱਕੀ ਹੈ। ਪ੍ਰਿਅੰਕਾ ਅਤੇ ਸੋਨਮ ਦੇ ਲੁਕ ਵਿਚ ਫਰਕ ਇੰਨਾ ਹੈ ਕਿ ਪ੍ਰਿਅੰਕਾ ਨੇ ਡਰੈਸ ਦੀ ਨੇਕਲਾਈਨ 'ਤੇ ਦਿੱਤੀ ਟਾਈ ਨੂੰ ਖੁੱਲ੍ਹਾ ਛੱਡ ਰੱਖਿਆ ਹੈ, ਉਥੇ ਹੀ ਸੋਨਮ ਨੇ ਉਸ ਨੂੰ ਚੰਗੀ ਤਰ੍ਹਾਂ ਬੰਨ੍ਹ ਰੱਖਿਆ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਨੇ ਪੋਨੀ ਟੇਲ ਬਣਾ ਰੱਖੀ ਹੈ।

Sonam KapoorSonam Kapoor

ਇਸ ਤੋਂ ਇਲਾਵਾ ਉਸ ਨੇ Christian Louboutin ਬਰਾਂਡ ਦੀ ਟਰਾਂਸਪੇਰੈਂਟ ਹੀਲ ਪਹਿਨ ਰੱਖੀ ਹੈ। ਦੱਸ ਦਈਏ ਅਕਸਰ ਬਾਲੀਵੁੱਡ ਅਦਾਕਾਰਾ ਇਕ ਵਰਗੀ ਡਰੈਸ ਵਿਚ ਸਪਾਟ ਹੁੰਦੀ ਰਹਿੰਦੀਆਂ ਹਨ।

Sonam KapoorSonam Kapoor

ਇਸ ਤੋਂ ਪਹਿਲਾਂ ਵੀ ਮਲਾਇਕਾ ਅਰੋੜਾ, ਸ਼ਰਧਾ ਕਪੂਰ ਅਤੇ ਆਲੀਆ ਭੱਟ ਇਕ ਵਰਗੀ ਡਰੈਸ ਵਿਚ ਸਪਾਟ ਹੋਈਆਂ ਸਨ ਪਰ ਤਿੰਨਾਂ ਅਭਿਨੇਤਰੀਆਂ ਨੇ ਅਪਣੀ ਦਿੱਖ ਨੂੰ ਡਰੈਸ ਦੇ ਨਾਲ ਖ਼ੁਦ ਨੂੰ ਇਕ ਦੂਜੇ ਤੋਂ ਬਿਲਕੁੱਲ ਵੱਖਰੇ ਅੰਦਾਜ ਵਿਚ ਫੈਂਸ ਦੇ ਸਾਹਮਣੇ ਪੇਸ਼ ਕੀਤਾ। ਖਾਸ ਗੱਲ ਇਹ ਸੀ ਕਿ ਇਸ ਡਰੈਸ ਵਿਚ ਤਿੰਨਾਂ ਹੀ ਅਭਿਨੇਤਰੀਆਂ ਖੂਬਸੂਰਤੀ ਦੇ ਲਿਹਾਜ਼ ਤੋਂ ਗਜਬ ਦਾ ਕਹਰ ਢਾਹ ਰਹੀਆਂ ਸਨ।

Advertisement
Advertisement

 

Advertisement
Advertisement