
ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀਆਂ ਰਸਮਾਂ ਬੇਹੱਦ ਧੁੰਮ ਧਾਮ ਨਾਲ ਹੋਈਆਂ। ਦੋਨਾਂ ਨੇ 1 ਦਸੰਬਰ ਨੂੰ ਉਮੇਦ ਭਵਨ 'ਚ ਈਸਾਈ ਧਰਮ ...
ਮੁੰਬਈ (ਪੀਟੀਆਈ) :- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀਆਂ ਰਸਮਾਂ ਬੇਹੱਦ ਧੁੰਮ ਧਾਮ ਨਾਲ ਹੋਈਆਂ। ਦੋਨਾਂ ਨੇ 1 ਦਸੰਬਰ ਨੂੰ ਉਮੇਦ ਭਵਨ 'ਚ ਈਸਾਈ ਧਰਮ ਨਾਲ ਵਿਆਹ ਰਚਾਇਆ। ਪ੍ਰਿਅੰਕਾ ਚੋਪੜਾ ਨੇ ਇੰਸਟਾਗਰਾਮ ਉੱਤੇ ਅਪਣੀ ਮਹਿੰਦੀ ਦੀ ਖੂਬਸੂਰਤ ਤਸਵੀਰਾਂ ਫੈਂਸ ਦੇ ਨਾਲ ਸ਼ੇਅਰ ਕੀਤੀਆਂ ਹਨ। ਮਹਿੰਦੀ ਦੀ ਸੇਰੇਮਨੀ ਵਿਚ ਪ੍ਰਿਅੰਕਾ ਚੋਪੜਾ ਇਕਦਮ ਪਾਰੰਪਰਿਕ ਅੰਦਾਜ਼ ਵਿਚ ਨਜ਼ਰ ਆਈ। ਪ੍ਰੀ ਵੇਡਿੰਗ ਦੀ ਇਹ ਤਸਵੀਰਾਂ ਬੇਹੱਦ ਖਾਸ ਅਤੇ ਰੰਗੀਨ ਸਨ।
Priyanka Nick
ਇਨ੍ਹਾਂ ਤਸਵੀਰਾਂ ਵਿਚ ਪ੍ਰਿਅੰਕਾ ਦੇ ਨਾਲ ਨਾਲ ਨਿਕ ਵੀ ਬਿਲਕੁਲ ਦੇਸੀ ਰੰਗ ਵਿਚ ਰੰਗੇ ਹੋਏ ਨਜ਼ਰ ਆਏ। ਇਕ ਪਾਸੇ ਜਿੱਥੇ ਪ੍ਰਿਅੰਕਾ ਦੇ ਹੱਥਾਂ ਦੀ ਖੂਬਸੂਰਤ ਮਹਿੰਦੀ ਖਿੜ ਖਿੜ ਕੇ ਨਜ਼ਰ ਆ ਰਹੀ ਸੀ ਉਥੇ ਹੀ ਉਨ੍ਹਾਂ ਦੇ ਪਤੀ ਨਿਕ ਨੇ ਵੀ ਅਪਣੇ ਹੱਥਾਂ ਵਿਚ ਮਹਿੰਦੀ ਨਾਲ 'ਓਮ' ਲਿਖਵਾ ਰੱਖਿਆ ਸੀ।
Priyanka Nick
ਨਿਕ ਨੇ ਓਮ ਦੇ ਨਾਲ ਨਾਲ ਦੇਸੀ ਗਰਲ ਦਾ ਨਾਮ ਵੀ ਲਿਖਵਾਇਆ ਸੀ। ਇਸ ਤਸਵੀਰ ਨੂੰ ਵੇਖ ਕੇ ਲੱਗਦਾ ਹੈ ਕਿ ਪ੍ਰਿਅੰਕਾ ਨੇ ਨਿਕ ਨੂੰ ਅਪਣੇ ਹੀ ਰੰਗ ਵਿਚ ਪੂਰੀ ਤਰ੍ਹਾਂ ਨਾਲ ਢਾਲ ਲਿਆ ਹੈ। ਮਹਿੰਦੀ ਦੀ ਸੇਰੇਮਨੀ ਵਿਚ ਪ੍ਰਿਅੰਕਾ ਚੋਪੜਾ ਇਕਦਮ ਪਾਰੰਪਰਿਕ ਅੰਦਾਜ਼ 'ਚ ਨਜ਼ਰ ਆਈ।
Priyanka Nick
ਉਨ੍ਹਾਂ ਨੇ ਮਲਟੀਕਲਰ ਦਾ ਬੇਹੱਦ ਖੂਬਸੂਰਤ ਘੱਗਰਾ ਪਾਇਆ ਹੋਇਆ ਸੀ, ਉਥੇ ਹੀ ਜੇਕਰ ਨਿਕ ਦੀ ਗੱਲ ਕਰੀਏ ਤਾਂ ਉਨ੍ਹਾਂ ਉੱਤੇ ਕੁੜਤਾ ਪਜਾਮਾ ਕਾਫ਼ੀ ਫਬ ਰਿਹਾ ਸੀ। ਇੰਡੀਅਨ ਕੱਪੜਿਆਂ ਵਿਚ ਨਿਕ ਜੋਨਸ ਇਕ ਦਮ ਦੇਸੀ ਨਜ਼ਰ ਆ ਰਹੇ ਸਨ। ਰਾਜਸਥਾਨ ਵਿਚ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿਚ ਇਸ ਕਪਲ ਨੇ ਦੋਸਤਾਂ ਅਤੇ ਪਰਵਾਰ ਵਾਲਿਆਂ ਲਈ ਸ਼ੁੱਕਰਵਾਰ ਨੂੰ ਕਾਕਟੇਲ ਪਾਰਟੀ ਦਾ ਪ੍ਰਬੰਧ ਕੀਤਾ ਸੀ।
Priyanka Nick
ਪ੍ਰਿਅੰਕਾ ਦੇ ਪਤੀ ਨਿਕ ਦਾ ਪੂਰਾ ਨਾਮ ਨਿਕੋਲਸ ਜੇਰੀ ਜੋਨਾਸ ਹੈ ਅਤੇ ਉਹ ਅਮਰੀਕੀ ਗਾਇਕ, ਲੇਖਕ, ਅਦਾਕਾਰ ਅਤੇ ਰਿਕਾਰਡ ਪ੍ਰੋਡਿਊਸਰ ਹਨ। ਉਹ ਸੱਤ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਐਕਟਿੰਗ ਦੀ ਸ਼ੁਰੂਆਤ ਕੀਤੀ। ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਪਰਿਣੀਤੀ ਚੋਪੜਾ ਵੀ ਵਿਆਹ ਅਤੇ ਉਸ ਤੋਂ ਪਹਿਲਾਂ ਦੇ ਫੰਕਸ਼ਨ 'ਚ ਸ਼ਾਮਿਲ ਹੋਣ ਲਈ ਜੋਧਪੁਰ ਆਈ ਸੀ।
Priyanka Nick
ਇਸ ਵਿਆਹ ਲਈ ਹੋਟਲ ਉਮੇਦ ਭਵਨ ਪੈਲੇਸ ਨੂੰ ਪੰਜ ਦਿਨਾਂ ਲਈ ਬੁੱਕ ਕੀਤਾ ਗਿਆ ਹੈ। ਪ੍ਰਿਅੰਕਾ ਅਤੇ ਜੋਨਸ ਦੇ ਵਿਚ ਅਫੇਅਰ ਦੀ ਚਰਚਾ ਮਈ ਤੋਂ ਸ਼ੁਰੂ ਹੋਈ, ਜਦੋਂ ਉਨ੍ਹਾਂ ਨੂੰ ਇਕ ਤੋਂ ਜ਼ਿਆਦਾ ਮੌਕਿਆਂ 'ਤੇ ਇਕੱਠੇ ਵੇਖਿਆ ਗਿਆ। ਹੁਣ ਦੋਨੋਂ ਵਿਆਹ ਦੇ ਬੰਧਨ 'ਚ ਬੱਝ ਗਏ। ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਵਿਆਹ ਤੋਂ ਬਾਅਦ ਦੋ ਰਿਸੈਪਸ਼ਨ ਪਾਰਟੀਆਂ ਦੇਣਗੇ। ਇਕ ਰਿਸੈਪਸ਼ਨ ਦਿੱਲੀ ਵਿਚ ਤਾਂ ਦੂਜੇ ਦੇ ਮੁੰਬਈ ਵਿਚ ਆਯੋਜਿਤ ਕੀਤੇ ਜਾਣ ਦੀ ਖ਼ਬਰ ਹੈ।