
ਸੋਨਮ ਦੇ ਟਵੀਟ ਤੋਂ ਬਾਅਦ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਉਹਨਾਂ ਦੇ ਪਿਤਾ ਅਨਿਕ ਕਪੂਰ ਦੀ...
ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ। ਅਪਣੀਆਂ ਪੋਸਟਾਂ ਨੂੰ ਲੈ ਕੇ ਉਹ ਕਈ ਵਾਰ ਟ੍ਰੋਲਰਸ ਦੇ ਨਿਸ਼ਾਨੇ ਤੇ ਆ ਚੁੱਕੀ ਹੈ। ਹੁਣ ਇਕ ਵਾਰ ਫਿਰ ਉਹ ਟ੍ਰੋਲ ਹੋ ਰਹੀ ਹੈ। ਸੋਨਮ ਦੇ ਪਿਤਾ ਅਨਿਲ ਕਪੂਰ ਦੀ ਦਾਊਦ ਇਬਰਾਹਿਮ ਨਾਲ ਖੜੇ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਅਤੇ ਇਸ ਤੇ ਉਹਨਾਂ ਕੋਲੋ ਜਵਾਬ ਮੰਗਿਆ ਜਾ ਰਿਹਾ ਹੈ।
Sonam Kapoor
ਸੋਨਮ ਨੇ ਹਾਲ ਹੀ ਵਿਚ ਸ਼ਾਹੀਨ ਬਾਗ਼ ਵਿਚ ਹੋਈ ਗੋਲੀਬਾਰੀ ਦੀ ਘਟਨਾ ਤੇ ਅਪਣੀ ਪ੍ਰਤੀਕਿਰਿਆ ਦਿੱਤੀ ਸੀ। ਸੋਨਮ ਨੇ ਟਵੀਟ ਕੀਤਾ ਸੀ ਕਿ ਇਹ ਅਜਿਹੀ ਚੀਜ਼ ਹੈ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਭਾਰਤ ਵਿਚ ਅਜਿਹਾ ਹੋਵੇਗਾ। ਇਸ ਖਤਰਨਾਕ ਭੇਦਭਾਵ ਵਾਲੀ ਰਾਜਨੀਤੀ ਨੂੰ ਰੋਕਿਆ ਜਾਵੇ ਕਿਉਂ ਕਿ ਇਹ ਨਫ਼ਰਤ ਫੈਲਾ ਰਹੀ ਹੈ। ਇਹ ਸਭ ਕੁੱਝ ਧਰਮ ਅਤੇ ਕਰਮ ਤੇ ਆਧਾਰਿਤ ਹੁੰਦੀ ਹੈ। ਇਸ ਤੋਂ ਬਾਅਦ ਹੀ ਸੋਨਮ ਟ੍ਰੋਲਸ ਚ ਘਿਰੀ ਹੋਈ ਹੈ।
Anil Kapoor
ਸੋਨਮ ਦੇ ਟਵੀਟ ਤੋਂ ਬਾਅਦ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਉਹਨਾਂ ਦੇ ਪਿਤਾ ਅਨਿਕ ਕਪੂਰ ਦੀ ਇਕ ਪੁਰਾਣੀ ਤਸਵੀਰ ਸਾਂਝੀ ਕਰ ਦਿੱਤੀ ਜਿਸ ਵਿਚ ਉਹ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਅਸ਼ੋਕ ਸ਼੍ਰੀਵਾਸਤਵ ਨਾਮ ਦੇ ਯੂਜ਼ਰ ਨੇ ਲਿਖਿਆ ਕਿ ਸੋਨਮ ਕਪੂਰ ਨਿਰਪੱਖ ਹੋ ਕੇ ਹਰ ਮੁੱਦੇ ਤੇ ਆਵਾਜ਼ ਚੁੱਕਦੀ ਹੈ। ਪਰ ਉਹ ਦੇਸ਼ ਨੂੰ ਦੱਸੇ ਕਿ ਅਤਿਵਾਦੀ ਦਾਊਦ ਨਾਲ ਉਹਨਾਂ ਦੇ ਪਿਤਾ ਦੀ ਤਸਵੀਰ ਦਾ ਸਬੰਧ ਉਹਨਾਂ ਦੇ ਕਰਮ ਨਾਲ ਹੈ ਜਾਂ ਧਰਮ ਨਾਲ।
@AsYouNotWish जी आप बहुत प्रखरता से अपनी आवाज़ उठाती हैं। कृपया देश को बताएंगी कि आतंकी दाऊद के साथ आपके पिता की तस्वीर का संबंध उनके कर्म से है या उनके धर्म से ? https://t.co/87lgaNQk6N
— Ashok Shrivastav (@ashokshrivasta6) February 3, 2020
ਇਸ ਤੇ ਸੋਨਮ ਨੇ ਜਵਾਬ ਦਿੱਤਾ ਹੈ ਉਹ ਰਾਜ ਕਪੂਰ ਅਤੇ ਕ੍ਰਿਸ਼ਣਾ ਕਪੂਰ ਨਾਲ ਮੈਚ ਦੇਖਣ ਗਏ ਸਨ। ਉਹ ਬਾਕਸ ਵਿਚ ਸਨ। ਕਿਸੇ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਤਿੰਨ ਉਂਗਲਾਂ ਅਪਣੇ ਵੱਲ ਵੀ ਹੁੰਦੀਆਂ ਹਨ। ਪ੍ਰਮਾਤਮਾ ਤੁਹਾਨੂੰ ਹਿੰਸਾ ਫੈਲਾਉਣ ਲਈ ਮੁਆਫ਼ ਕਰੇ। ਅਨਿਲ ਕਪੂਰ ਦੀ ਇਸ ਫੋਟੋ ਤੇ ਲੋਕਾਂ ਦੇ ਜਮ ਕੇ ਕੂਮੈਂਟ ਆ ਰਹੇ ਹਨ।
रिपोर्ट में ज्यादातर समय यूपीए के समय का है जब एनडीटीवी को सरकारी पैसे पर ऐश करवाई जाती थी और राफेल के लिए पैसा नहीं है बोल दिया जाता था। और सुनो 2 कौड़ी के लोग वो होते हैं जो अतांकियो की मदद के लिए लताडे जाते हैं। https://t.co/saO0RwNtQb
— अंकित जैन (@indiantweeter) February 4, 2020
ਇਕ ਯੂਜ਼ਰ ਨੇ ਲਿਖਿਆ ਕਿ ਅਨਿਲ ਕਪੂਰ ਦੀ ਬੇਟੀ ਅਪਣੇ ਬਾਪ ਦੇ ਰਾਹ ਤੇ ਹੀ ਚਲ ਰਹੀ ਹੈ ਪਿਤਾ ਬੰਬ ਸੁੱਟਣ ਵਾਲਿਆਂ ਨਾਲ ਅਤੇ ਬੇਟੀ ਦੇਸ਼ ਨੂੰ ਤੋੜਨ ਵਾਲਿਆਂ ਨਾਲ ਰਲੀ ਹੋਈ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਪਹਿਲਾਂ ਲੋਕ ਕਿਸੇ ਹਿੰਸਾ ਨੂੰ ਜਾਣ ਲੈਂਦੇ ਸਨ ਪਰ ਬੋਲਦੇ ਕੁੱਝ ਨਹੀਂ ਸੀ ਪਰ ਹੁਣ ਲੋਕ ਜਾਣਨ ਦੇ ਨਾਲ ਨਾਲ ਅਵਾਜ਼ ਵੀ ਚੁੱਕਦੇ ਹਨ। ਅੰਡਰਵਰਲਡ ਦਾ ਪੈਸਾ ਕੁੱਝ ਚੁਣੇ ਹੋਏ ਲੋਕ ਹੀ ਖਾਂਦੇ ਹਨ। ਇਕ ਯੂਜ਼ਰ ਨੇ ਇਹ ਵੀ ਕਹਿ ਦਿੱਤਾ ਕਿ ਵੱਧ ਤੋਂ ਵੱਧ ਫਿਲਮਾਂ ਮਿਲਣ ਇਸ ਲਈ ਚਮਚਾਗਿਰੀ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।