
ਮੁੰਬਈ ਹਿੰਦੀ ਸਿਨੇਮਾ ਦੀ ਖ਼ੂਬਸੂਰਤ ਗਰਲ ਸੋਨਮ ਕਪੂਰ ਸ਼ੋਸ਼ਲ ਮੀਡੀਆ ਦੀ ਸਭ ਤੋਂ ਮਸ਼ਹੂਰ ਹਸਤੀਆਂ ਵਿਚੋਂ ਇਕ ਹੈ....
ਮੁੰਬਈ ਹਿੰਦੀ ਸਿਨੇਮਾ ਦੀ ਖ਼ੂਬਸੂਰਤ ਗਰਲ ਸੋਨਮ ਕਪੂਰ ਸ਼ੋਸ਼ਲ ਮੀਡੀਆ ਦੀ ਸਭ ਤੋਂ ਮਸ਼ਹੂਰ ਹਸਤੀਆਂ ਵਿਚੋਂ ਇਕ ਹੈ ਪਰ ਸਨਿਚਰਵਾਰ ਨੂੰ ਉਹਨਾਂ ਦੇ ਫੈਨਜ਼ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਸੋਨਮ ਕਪੂਰ ਨੇ ਟਵੀਟ ਦੇ ਜ਼ਰੀਏ ਐਲਾਨ ਕੀਤਾ ਕਿ ਉਹ ਟਵੀਟਰ ਛੱਡ ਰਹੀ ਹੈ। ਇਸ ਲਈ ਸੋਨਮ ਨੇ ਟਵੀਟਰ ਉਤੇ ਲਿਖਿਆ ਕਿ ਸ਼ੋਸ਼ਲ ਮੀਡੀਆ ਉਤੇ ਫੈਲੇ ਨਕਾਰਾਤਮਕਤਾ ਨੂੰ ਸਹਿਣ ਨਹੀਂ ਕਰ ਸਕਦੀ, ਇਸ ਲਈ ਮੈਂ ਕੁਝ ਸਮੇਂ ਲਈ ਟਵੀਟਰ ਤੋਂ ਦੂਰ ਜਾ ਰਹੀ ਹਾਂ। ਸਾਰਿਆਂ ਨੂੰ ਸ਼ਾਂਤੀ ਅਤੇ ਪਿਆਰ। ਹੁਣ ਟਵੀਟਰ ਤੋਂ ਸੋਨਮ ਕਪੂਰ ਨੇ ਅਚਾਨਕ ਦੂਰੀ ਕਿਉਂ ਬਣਾਈ ਹੈ?
Sonam Kapoor
ਇਹ ਤਾਂ ਪਤਾ ਨਹੀਂ, ਪਰ ਕਿਹਾ ਜਾ ਰਿਹਾ ਹੈ ਕਿ ਹਮੇਸ਼ਾ ਕਈਂ ਮੌਕਿਆਂ ‘ਤੇ ਸੋਨਮ ਨੂੰ ਟ੍ਰੋਲ ਕੀਤਾ ਜਾਂਦਾ ਰਿਹਾ ਹੈ। ਅਤੇ ਇਸ ਤੋਂ ਤੰਗ ਆ ਕੇ ਸੋਨਮ ਨੇ ਟਵੀਟਰ ਨੂੰ ਅਲਵੀਦਾ ਕਿਹਾ ਹੈ। ਹਾਂਲਾਕਿ ਸੋਨਮ ਨੂੰ ਲੋਕਾਂ ਨੇ ਇਥੇ ਤਕ ਵੀ ਨਹੀਂ ਛੱਡਿਆ ਅਤੇ ਉਹਨਾਂ ਟਵੀਟਰ ਉਤੇ ਟ੍ਰੋਲ ਕਰਨ ਲੱਗੇ ਤੇ ਉਹਨਾਂ ਦੇ ਖ਼ਿਲਾਫ਼ ਬਿਆਨਬਾਜੀ ਕਰਨ ਲੱਗੇ ਅਤੇ ਸੋਨਮ ਦੇ ਇਸ ਟਵੀਟ ਨੂੰ ਏਕਤਾ ਕਪੂਰ ਦਾ ਸਮਰਥਨ ਮਿਲਿਆ ਤਾਂ ਟ੍ਰੋਲਜ਼ ਉਹਨਾਂ ਨੂੰ ਵੀ ਟ੍ਰੋਲ ਕਰਕੇ ਕਰਨਾ ਸ਼ੁਰੂ ਕਰ ਦਿਤਾ। ਅਪਣੇ ਟਵੀਟ ‘ਚ ਹਾਲਾਂਕਿ ਸੋਨਮ ਨੇ ਇਹ ਨਹੀਂ ਲਿਖਿਆ ਕਿ ਇਹ ਕੀ ਚੀਜ਼ ਹੈ, ਜਿਸ ਨਾਲ ਉਹਨਾਂ ਦਾ ਟਵੀਟਰ ਤੋਂ ਮਨ ਭਰ ਗਿਆ ਹੈ।
Sonam Kapoor
ਇਨ੍ਹਾ ਹੀ ਨਹੀਂ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਇਸ ਪੋਰਟਲ ਉਤੇ ਕਦੇ ਵੀ ਵਾਪਸ ਨਹੀਂ ਆਵੇਗੀ। ਇਕ ਯੂਜਰ ਨੇ 4 ਅਕਤੂਬਰ ਨੂੰ ਟਵੀਟ ਦੇ ਮਾਧਿਆਮ ਨਾਲ ਸੋਨਮ ਨੂੰ ਇਹ ਸਲਾਹ ਦਿਤੀ ਸੀ ਕਿ ਉਹ ਮੁੰਬਈ ਦੇ ਪ੍ਰਦੂਸ਼ਣ ‘ਤੇ ਸ਼ਿਕਾਇਤ ਕਰਨ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਨਾਲ ਸਫ਼ਰ ਕਰਨਾ ਸ਼ੁਰੂ ਕਰਨ। ਯੂਰਜ਼ ਨੇ ਲਿਖਿਆ, ਸਾਰੇ ਲੋਕਾਂ ਦੀ ਵਜ੍ਹਾ ਨਾਲ ਹੋਇਆ ਹੈ ਜਿਹੜਾ ਨਾ ਤਾਂ ਪਬਲਿਕ ਟ੍ਰਾਂਸਪੋਰਟ ਅਤੇ ਨਾ ਹੀ ਘੱਟ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਾਹਨਾਂ ਦਾ ਇਸਤੇਮਾਲ ਕਰਦੇ ਹਨ। ਕੀ ਤੁਸੀਂ ਜਾਣਦੇ ਹੋ, ਕਿ ਤੁਹਾਡੀ ਲਗਜ਼ਰੀ ਕਾਰ 3-4 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ਼ ਦਿੰਦੀ ਹੈ। ਅਤੇ 10 ਤੋਂ 20 ਡਿਗਰੀ ਉਤੇ ਚਲਣ ਵਾਲੀ ਤੁਹਾਡੇ ਘਰਾਂ ਵਿਚ ਲਗੇ ਏਅਰ ਕੰਡੀਸ਼ਨਰ ਵੀ ਗਲੋਬਲ ਵਾਰਮਿੰਗ ਦੇ ਲਈ ਉਨ੍ਹੇ ਹੀ ਜ਼ਿੰਮੇਵਾਰ ਹਨ।