
ਆਪਣੇ ਸਟਾਇਲ ਤੇ ਅੰਦਾਜ਼ ਨਾਲ ਹਰ ਇਕ ਨੂੰ ਦੀਵਾਨਾ ਬਣਾਉਣ ਵਾਲੀ ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ| 23 ਸਾਲ ਦੀ ਉਮਰ ਵਿਚ...
ਆਪਣੇ ਸਟਾਇਲ ਤੇ ਅੰਦਾਜ਼ ਨਾਲ ਹਰ ਇਕ ਨੂੰ ਦੀਵਾਨਾ ਬਣਾਉਣ ਵਾਲੀ ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। 23 ਸਾਲ ਦੀ ਉਮਰ ਵਿਚ ਸਾਵਰੀਆ ਫ਼ਿਲਮ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਕਪੂਰ ਅੱਜ 33 ਸਾਲਾਂ ਦੀ ਹੋ ਗਈ ਹੈ ਤੇ ਇਨ੍ਹਾਂ 10 ਸਾਲਾਂ ਵਿਚ ਕਪੂਰ ਨੇ ਇੰਡਸਟਰੀ ਵਿਚ ਜੋ ਮਕਾਮ ਹਾਸਿਲ ਕਿਤਾ ਹੈ। ਉਹ ਕਾਬਿਲ-ਏ-ਤਰੀਫ਼ ਹੈ। ਇਸ ਸਮੇਂ ਦੌਰਾਨ ਨਾਂ ਸਿਰਫ਼ ਸੋਨਮ ਨੇ ਆਪਣੇ ਆਪ ਨੂੰ ਇਕ ਵਧੀਆ ਅਦਕਾਰਾ ਵੱਜੋਂ ਸਾਬਿਤ ਕਿਤਾ ਸਗੋਂ ਲੋਕਾਂ ਦੇ ਦਿਲ ਵਿਚ ਵੀ ਇੱਕ ਖਾਸ ਜਗਾਹ ਬਣਾਈ।
Sonam Kapoor
ਉਨ੍ਹਾਂ ਦੀਆਂ ਫ਼ਿਲਮਾਂ ਜਿੱਦਾਂ ਕਿ 'ਆਈ ਹੇਟ ਲਵ ਸਟੋਰੀਜ਼', 'ਰਾਂਝਣਾ' ਤੇ 'ਨੀਰਜਾ' ਨੇ ਉਨ੍ਹਾਂ ਨੂੰ ਖਾਸੀ ਪ੍ਰਸਿੱਧੀ ਦਵਾਈ ਹੋਰ ਤੇ ਹੋਰ ਸੁਪਰਹਿੱਟ ਫ਼ਿਲਮ ਭਾਗ ਮਿਲਖਾ ਭਾਗ' ਦਾ ਵੀ ਹਿੱਸਾ ਬਣੀ ਸੋਨਮ, ਤੇ ਤੁਹਾਨੂੰ ਦਸ ਦਈਏ ਕਿ ਇਸ ਫ਼ਿਲਮ ਲਈ ਸੋਨਮ ਨੇ ਸਿਰਫ 11 ਰੁਪਏ ਹੀ ਲਏ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਕ ਮਹਾਨ ਸ਼ਕਸੀਅਤ ਤੇ ਬਣ ਰਹੀ ਇਸ ਫ਼ਿਲਮ 'ਚ ਮੇਰੇ ਲਈ ਪੈਸੇ ਮਾਈਨੇ ਨਹੀਂ ਰੱਖਦੇ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਹਿਲੀ ਫ਼ਿਲਮ ਲਈ ਸੋਨਮ ਨੂੰ 35 ਕਿੱਲੋ ਵਜਣ ਘਟਾਉਣਾ ਪਿਆ ਸੀ।
Sonam Kapoor
ਤੁਹਾਨੂੰ ਇਹ ਜਾਣਕੇ ਹੈਰਾਨੀ ਹੋਏਗੀ ਕਿ ਅਨਿਲ ਕਪੂਰ ਵਰਗੀ ਨਾਮੀ ਹਸਤੀ ਦੀ ਧੀ ਹੋਣ ਦੇ ਬਾਵਾਜੂਦ ਸੋਨਮ ਨੂੰ ਆਪਣੇ ਜੇਬ ਖਰਚ ਲਈ ਇਕ ਬਣਨਾ ਪਿਆ ਸੀ ਤੇ ਸਿੰਗਾਪੁਰ ਦੇ ਇਕ ਰੈਸਟੂਰੈਂਟ ਵਿਚ ਸੋਨਮ ਨੇ ਅਪਣੀ ਪਹਿਲੀ ਨੌਕਰੀ ਕੀਤੀ ਸੀ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਆਪਣੇ ਸਟਾਇਲ ਲਈ ਜਾਣੀ ਜਾਨ ਵਾਲੀ ਸੋਨਮ ਨੇ ਆਪਣਾ ਪਹਿਲਾ ਡਿਜ਼ਾਈਨਰ ਬੈਗ ਸਾਵਰੀਆ ਤੋਂ ਬਾਦ ਆਪਣੀ ਕਮਾਈ ਨਾਲ ਖਰੀਦਿਆ ਸੀ ਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ ਪਿਤਾ ਨੇ ਕਦੇ ਉਨ੍ਹਾਂ ਨੂੰ ਕੋਈ ਡਿਜ਼ਾਈਨਰ ਬੈਗ, ਡ੍ਰੇਸ ਜਾ ਕੁਝ ਹੋਰ ਨਹੀਂ ਸੀ ਲੈਕੇ ਦਿੱਤਾ।
Sonam Kapoor
ਬੀਤੇ ਹਫ਼ਤੇ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ ਵੀਰੇ ਦੀ ਵੈਡਿੰਗ ਵਿਚ ਸੋਨਮ ਕਪੂਰ ਖ਼ਾਸੀ ਮਸਤੀ ਤੇ ਇੱਕ ਦਮਦਾਰ ਕਿਰਦਾਰ ਵਿਚ ਨਜ਼ਰ ਆਈ ਤੇ ਇਹ ਦਮਦਾਰ ਕਿਰਦਾਰ ਹੁਣ ਦਾ ਨਹੀਂ ਸਗੋਂ ਬਚਪਨ ਤੋਂ ਹੀ ਉਨ੍ਹਾਂ 'ਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਤੁਹਾਨੂੰ ਦਸ ਦਈਏ ਕਿ ਸੋਨਮ ਛੋਟੇ ਹੁੰਦਿਆਂ ਤੋਂ ਹੀ ਗੁੰਡਾ ਗਿਰੀ ਕਰਦੀ ਹੁੰਦੀ ਸੀ ਤੇ ਆਪਣੇ ਭਾਈਆਂ ਦੇ ਨਾਮ ਨਾਲ ਮੁੰਡਿਆਂ ਨੂੰ ਡਰਾਉਂਦੀ ਹੁੰਦੀ ਸੀ।ਵੀਰੇ ਦੀ ਵੈਡਿੰਗ ਦੇ ਇਸ ਵੀਰੇ ਦੀ ਵੈਡਿੰਗ ਵੀ ਇਸੇ ਸਾਲ 8 ਮਈ ਨੂੰ ਅਨੰਦ ਅਹੂਜਾ ਨਾਲ ਹੋਈ ਤੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ ਸੋਨਮ ਆਪਣੇ ਪਤੀ ਅਨੰਦ ਅਹੂਜਾ ਨਾਲ ਲੰਡਨ ਵਿਚ ਮਨਾ ਰਹੀ ਹੈ।