
ਵਿਦੇਸ਼ੀ ਕਲਾਕਾਰਾਂ ਨੂੰ ਉਹਨਾਂ ਲੋਕਾਂ ਦੀ ਤਰ੍ਹਾਂ ਪੇਸ਼ ਕੀਤਾ ਜਾਵੇਗਾ, ਜੋ ਦੇਸ਼ ਵਿਚ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ- ਸੋਨਾਕਸ਼ੀ
ਨਵੀਂ ਦਿੱਲੀ: ਕਿਸਾਨ ਅੰਦੋਲਨ ‘ਤੇ ਰਿਹਾਨਾ ਅਤੇ ਗਰੇਟਾ ਥਨਬਰਗ ਸਮੇਤ ਕਈ ਕੌਮਾਂਤਰੀ ਹਸਤੀਆਂ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਅਪਣੇ ਸੁਝਾਅ ਸਾਹਮਣੇ ਰੱਖੇ। ਸੋਨਾਕਸ਼ੀ ਨੇ ਇੰਸਟਾਗ੍ਰਾਮ ‘ਤੇ ਸਟੋਰੀ ਸਾਂਝੀ ਕਰਦਿਆਂ ਕਿਹਾ ਇਹਨਾਂ ਵਿਦੇਸ਼ੀ ਕਲਾਕਾਰਾਂ ਨੂੰ ਕੀ ਉਹਨਾਂ ਬਾਹਰੀ ਲੋਕਾਂ ਦੀ ਤਰ੍ਹਾਂ ਪੇਸ਼ ਕੀਤਾ ਜਾਵੇਗਾ, ਜੋ ਦੇਸ਼ ਵਿਚ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ? ਪਰ ਗੱਲ਼ ਸਿਰਫ ਇੰਨੀ ਹੈ ਕਿ ਉਹ ਵੀ ਇਨਸਾਨ ਹਨ ਅਤੇ ਇਨਸਾਨਾਂ ਦੇ ਪੱਖ ਵਿਚ ਗੱਲ ਕਰਨਾ ਚਾਹੁੰਦੇ ਹਨ।
Rihanna
ਸੋਨਾਕਸ਼ੀ ਨੇ ਰਿਹਾਨਾ, ਮੀਆ ਖ਼ਲੀਫ਼ਾ ਅਤੇ ਗਰੇਟਾ ਥਨਬਰਗ ਦੇ ਬਿਆਨ ਨੂੰ ਗਲਤ ਨਹੀਂ ਦੱਸਿਆ ਹੈ। ਅਦਾਕਾਰਾ ਨੇ ਲਿਖਿਆ, ‘ਇਸ ਤੋਂ ਪਹਿਲਾਂ ਤੁਸੀਂ ਅੱਜ ਰਾਤ ਰਿਹਾਨਾ ਅਤੇ ਗਰੇਟਾ ਜਾਂ ਹੋਰ ‘ਬਾਹਰੀਆਂ’ ਦੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਬਾਰੇ ਸੁਣੋ। ਤੁਹਾਨੂੰ ਇਹ ਜਾਣਨ ਦੀ ਲੋੜ ਹੈ।
Sonakshi Sinha
ਸੋਨਾਕਸ਼ੀ ਨੇ ਕਿਹਾ ਜ਼ਾਹਿਰ ਹੈ ਕਿ ਅਸੀਂ ਤਿੰਨ ਖੇਤੀ ਕਾਨੂੰਨਾਂ ਅਤੇ ਖੇਤੀਬਾੜੀ ਸੈਕਟਰ ਦੀਆਂ ਬਰੀਕੀਆਂ ਨੂੰ ਨਹੀਂ ਜਾਣਦੇ ਹਾਂ ਪਰ ਚਿੰਤਾ ਸਿਰਫ਼ ਇਸ ਗੱਲ ਦੀ ਨਹੀਂ ਹੈ। ਆਵਾਜ਼ ਚੁੱਕੀ ਗਈ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ, ਮੁਫਤ ਇੰਟਰਨੈੱਟ ਨੂੰ ਦਬਾਉਣ ਨੂੰ ਲੈ ਕੇ, ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ, ਸਰਕਾਰ ਦੇ ਪ੍ਰਚਾਰ, ਨਫਰਤ ਭਰੇ ਭਾਸ਼ਣ ਅਤੇ ਸੱਤਾ ਦੀ ਦੁਰਵਰਤੋਂ ਨੂੰ ਲੈ ਕੇ’।
Sonakshi Sinha
ਅਭਿਨੇਤਰੀ ਨੇ ਅੱਗੇ ਲਿਖਿਆ, ‘ਜਦੋਂ ਸਮਾਚਾਰ ਅਤੇ ਮੀਡੀਆ ਦੇ ਲੋਕ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰਨਗੇ ਕਿ ਇਹ ਬਾਹਰੀ ਤਾਕਤਾਂ ਹਨ ਜੋ ਸਾਡੇ ਦੇਸ਼ ਦੀ ਕਾਰਜਪ੍ਰਣਾਲੀ ਨੂੰ ਸੰਚਾਲਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੋਈ ਏਲੀਅਨ ਨਹੀਂ ਬਲਕਿ ਸਾਡੀ ਤਰ੍ਹਾਂ ਹੀ ਇਨਸਾਨ ਹਨ, ਜੋ ਦੂਜੇ ਇਨਸਾਨਾਂ ਲਈ ਆਵਾਜ਼ ਚੁੱਕ ਰਹੇ ਹਨ।
Rihanna - Farmers
ਸੋਨਾਕਸ਼ੀ ਨੇ ਲਿਖਿਆ ਕਿ, ‘ਪੱਤਰਕਾਰਾਂ ਨੂੰ ਡਰਾਇਆ ਜਾ ਰਿਹਾ ਹੈ। ਇੰਟਰਨੈੱਟ ਬੰਦ ਹੋ ਰਿਹਾ ਹੈ। ਸਰਕਾਰ ਅਤੇ ਮੀਡੀਆ ਦੇ ਪ੍ਰਚਾਰ ਜ਼ਰੀਏ ਪ੍ਰਦਰਸ਼ਨਕਾਰੀਆਂ ਦੀ ਗਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਇਹੀ ਉਹ ਮਾਮਲਾ ਹੈ ਜੋ ਦੁਨੀਆਂ ਭਰ ਵਿਚ ਚਰਚਾ ਵਿਚ ਆ ਰਿਹਾ ਹੈ। ਸੋਨਾਕਸ਼ੀ ਨੇ ਕਿਹਾ ਇਹ ਇਨਸਾਨਾਂ ਲਈ ਇਨਸਾਨਾਂ ਦੀ ਆਵਾਜ਼ ਬੁਲੰਦ ਕਰਨ ਦਾ ਮਾਮਲਾ ਹੈ।