
ਟਵਿਟਰ ‘ਤੇ ਰਿਹਾਨਾ ਦੇ ਫਾਲੋਅਰਜ਼ ਵਧ ਕੇ 101,159,327 ਹੋਏ
ਨਵੀਂ ਦਿੱਲੀ: ਕਿਸਾਨ ਅੰਦੋਲਨ ਸਬੰਧੀ ਟਵੀਟ ਕਰਨ ਤੋਂ ਬਾਅਦ ਜਿੱਥੇ ਕਈ ਪ੍ਰਸਿੱਧ ਹਸਤੀਆਂ ਮਸ਼ਹੂਰ ਪੌਪ ਸਟਾਰ ਰਿਹਾਨਾ ਦੀ ਤਾਰੀਫ਼ ਕਰ ਰਹੀਆਂ ਹਨ ਤਾਂ ਉੱਥੇ ਹੀ ਕੁਝ ਬਾਲੀਵੁੱਡ ਅਦਾਕਾਰ ਰਿਹਾਨਾ ਦਾ ਵਿਰੋਧ ਵੀ ਕਰਦੇ ਦਿਖਾਈ ਦੇ ਰਹੇ ਹਨ।
Rihanna
ਦਰਅਸਲ ਬੀਤੇ ਦਿਨੀਂ ਰਿਹਾਨਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਵੀਟ ਕਰਦਿਆਂ ਕਿਹਾ ਸੀ, ‘ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ’। ਇਸ ਤੋਂ ਬਾਅਦ ਰਿਹਾਨਾ ਦਾ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ। ਰਿਹਾਨਾ ਦੇ ਟਵੀਟ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ, ਖਿਡਾਰੀਆਂ ਅਤੇ ਨੇਤਾਵਾਂ ਨੇ ਵੀ ਟਵੀਟ ਕੀਤੇ।
Rihanna- Farmers Protest
ਇਸ ਦੇ ਨਾਲ ਹੀ ਰਿਹਾਨਾ ਨੂੰ ਗੂਗਲ ‘ਤੇ ਵੀ ਕਾਫੀ ਸਰਚ ਕੀਤਾ ਜਾ ਰਿਹਾ ਸੀ। ਖ਼ਾਸ ਗੱਲ ਇਹ ਹੈ ਕਿ ਕਿਸਾਨਾਂ ‘ਤੇ ਟਵੀਟ ਕਰਨ ਤੋਂ ਬਾਅਦ ਰਿਹਾਨਾ ਦੇ ਫਾਲੋਅਰਜ਼ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਖ਼ਬਰਾਂ ਮੁਤਾਬਕ ਰਿਹਾਨਾ ਦੇ ਫਾਲੋਅਰਜ਼ ਦੀ ਗਿਣਤੀ ਵਿਚ ਕਰੀਬ 10 ਲੱਖ ਦਾ ਵਾਧਾ ਹੋਇਆ ਹੈ।
Rihanna
ਇਕ ਫਰਵਰੀ ਨੂੰ ਰਿਹਾਨਾ ਦੇ ਫਾਲੋਅਰਜ਼ ਦੀ ਗਿਣਤੀ ਜਿੱਥੇ 100,883,133 ਸੀ, ਉੱਥੇ ਹੀ ਦੋ ਫਰਵਰੀ ਨੂੰ ਇਹ ਗਿਣਤੀ 100,985,544 ਹੋ ਗਈ। ਇਸ ਤੋਂ ਬਾਅਦ ਤਿੰਨ ਫਰਵਰੀ ਨੂੰ ਰਿਹਾਨਾ ਦੇ ਟਵਿਟਰ ‘ਤੇ ਫਾਲੋਅਰਜ਼ ਵਧ ਕੇ 101,159,327 ਹੋ ਗਏ।