
ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਘਰ
ਮੁੰਬਈ: ਪਿਛਲੇ ਮਹੀਨੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਘਰ ਇਕ ਨੰਨ੍ਹਾ ਮਹਿਮਾਨ ਆਇਆ ਅਤੇ ਉਹਨਾਂ ਨੇ ਇਸ ਨੰਨ੍ਹੇ ਮਹਿਨਾਮ ਦਾ ਆਪਣੇ ਘਰ ਸਵਾਗਤ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਦੋਸਤ ਬੁੱਧਵਾਰ ਨੂੰ ਉਨ੍ਹਾਂ ਦੇ ਘਰ ਪਹੁੰਚੇ।
Saif Ali Khan and Kareena Kapoor with their friends
ਕਰੀਨਾ ਕਪੂਰ ਦੀ ਭੈਣ ਕਰਿਸ਼ਮਾ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਤਸਵੀਰ 'ਚ ਕਈ ਸਿਤਾਰੇ ਨਜ਼ਰ ਆ ਰਹੇ ਹਨ। ਦੂਜੇ ਬੱਚੇ ਦੇ ਜਨਮ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਇਕੱਠੇ ਨਜ਼ਰ ਆਏ ਹਨ।
Saif Ali Khan and Kareena Kapoor
ਕਰੀਨਾ ਦੇ ਘਰ ਲਗਾਤਾਰਾਂ ਦੋਸਤਾਂ, ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ।ਸਾਂਝੀ ਤਸਵੀਰ ਵਿੱਚ ਮਲਾਇਕਾ ਅਰੋੜਾ, ਅਮ੍ਰਿਤਾ ਅਰੋੜਾ, ਨਤਾਸ਼ਾ ਪੂਨਾਵਾਲਾ ਅਤੇ ਮਨੀਸ਼ ਮਲਹੋਤਰਾ ਵੀ ਹਨ। ਕਰਿਸ਼ਮਾ ਨੇ ਕੈਪਸ਼ਨ ਵਿਚ ਲਿਖਿਆ- ਪਿਆਰੀ ਸ਼ਾਮ'।