
ਮੀਡੀਆ ਰਿਪੋਰਟਾਂ ਮੁਤਾਬਕ ਮਿਥਿਲੇਸ਼ ਨੇ 3 ਅਗਸਤ ਦੀ ਸ਼ਾਮ ਨੂੰ ਲਖਨਊ ਵਿਚ ਆਖਰੀ ਸਾਹ ਲਿਆ।
ਲਖਨਊ: ਫਿਲਮ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਿਥਿਲੇਸ਼ ਨੇ 3 ਅਗਸਤ ਦੀ ਸ਼ਾਮ ਨੂੰ ਲਖਨਊ ਵਿਚ ਆਖਰੀ ਸਾਹ ਲਿਆ। ਉਹ ਦਿਲ ਸਬੰਧੀ ਸਮੱਸਿਆਵਾਂ ਤੋਂ ਪੀੜਤ ਸਨ।
Veteran Actor Mithilesh Chaturvedi Dies
ਖਬਰਾਂ ਮੁਤਾਬਕ ਮਿਥਿਲੇਸ਼ ਚਤੁਰਵੇਦੀ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਗ੍ਰਹਿ ਸ਼ਹਿਰ ਲਖਨਊ ਸ਼ਿਫਟ ਹੋ ਗਏ ਸਨ ਤਾਂ ਜੋ ਉਹ ਆਪਣੀ ਸਿਹਤ ਦਾ ਖਿਆਲ ਰੱਖ ਸਕਣ। ਮਿਥਿਲੇਸ਼ ਚਤੁਰਵੇਦੀ ਨੇ 1997 'ਚ 'ਭਾਈ ਭਾਈ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
Veteran Actor Mithilesh Chaturvedi Dies
ਇਸ ਤੋਂ ਬਾਅਦ ਉਹਨਾਂ ਨੇ ਸੱਤਾ, ਤਾਲ, ਫਿਜ਼ਾ, ਰੋਡ, ਕੋਈ ਮਿਲ ਗਿਆ, ਗਾਂਧੀ ਮਾਈ ਫਾਦਰ ਅਤੇ ਬੰਟੀ ਬਬਲੀ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਉਹਨਾਂ ਨੇ ਆਪਣੀ ਡਿਜੀਟਲ ਸ਼ੁਰੂਆਤ 2020 ਵਿਚ ਆਈ-ਸੀਰੀਜ਼ ਸਕੈਮ 1992 ਨਾਲ ਕੀਤੀ।