
ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਹਾਲ ਹੀ ਵਿਚ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ਵਿਚ ਉਹਨਾਂ ਦੇ ਸਟੈਚੂ ਦਾ ਉਦਘਾਟਨ ਹੋਇਆ ਹੈ
ਨਵੀਂ ਦਿੱਲੀ: ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਹਾਲ ਹੀ ਵਿਚ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ਵਿਚ ਉਹਨਾਂ ਦੇ ਸਟੈਚੂ ਦਾ ਉਦਘਾਟਨ ਹੋਇਆ ਹੈ। ਇਸ ਦੌਰਾਨ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ, ਲੜਕੀ ਜਾਨਵੀ ਕਪੂਰ ਅਤੇ ਖੁਸ਼ੀ ਕਪੂਰ ਉੱਥੇ ਮੌਜੂਦ ਰਹੇ। ਇਸ ਮੌਕੇ ਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਜਾਨਵੀ ਕਪੂਰ, ਖੁਸ਼ੀ ਕਪੂਰ ਅਤੇ ਬੋਨੀ ਕਪੂਰ ਉਹਨਾਂ ਦੇ ਇਸ ਸਟੈਚੂ ਦੇ ਨਾਲ ਨਜ਼ਰ ਆ ਰਹੇ ਹਨ। ਤਿਨੋਂ ਹੀ ਬਹੁਤ ਭਾਵੁਕ ਅੰਦਾਜ਼ ਵਿਚ ਸ਼੍ਰੀਦੇਵੀ ਦੇ ਸਟੈਚੂ ਨੂੰ ਦੇਖ ਰਹੇ ਹਨ।
ਇਸ ਮੌਕੇ ‘ਤੇ ਜਾਨਵੀ ਕਪੂਰ ਨੇ ਰੇਡ ਕਲਰ ਦੀ ਡ੍ਰੈਸ ਪਹਿਨੀ ਹੈ। ਉਸ ਦੇ ਨਾਲ ਹੀ ਖੁਸ਼ੀ ਗ੍ਰੇ ਅਤੇ ਸਫ਼ੈਦ ਕਲਰ ਦੇ ਆਫ ਸ਼ਾਲਡਰ ਗਾਊਨ ਵਿਚ ਨਜ਼ਰ ਆ ਰਹੀ ਹੈ। ਸ਼੍ਰੀਦੇਵੀ ਦੇ ਸਟੈਚੂ ਦੀ ਗੋਲਡਨ ਕਲਰ ਦੀ ਡ੍ਰੈਸ ਵੀ ਕਾਫ਼ੀ ਖੂਬਸੂਰਤ ਲੱਗ ਰਹੀ ਹੈ ਪਰ ਇਸ ਤਸਵੀਰ ਵਿਚ ਖ਼ਾਸ ਗੱਲ ਇਹ ਹੈ ਕਿ ਜਾਨਵੀ ਨੇ ਅਪਣੇ ਪਿਤਾ ਦਾ ਹੱਥ ਫੜਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਕਪੂਰ ਪਰਿਵਾਰ ਦੀ ਇਹ ਫੋਟੋ ਕਾਫ਼ੀ ਵਾਇਰਲ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰ ਸਟਾਰ ਸ਼੍ਰੀਦੇਵੀ ਦਾ ਦੇਹਾਂਤ 2018 ਵਿਚ ਹੋ ਗਿਆ ਸੀ। 54 ਸਾਲ ਦੀ ਸ੍ਰੀਦੇਵੀ ਦੀ 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ ਵਿਚ ਮੌਤ ਹੋ ਗਈ ਸੀ। ਫ਼ਿਲਮ ‘ਚਾਂਦਨੀ’ ਵਿਚ ਅਪਣੀ ਸ਼ਾਨਦਾਰ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰਨ ਵਾਲੀ ਅਦਾਕਾਰਾ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਸੀ। ਉਹਨਾਂ ਦਾ ਪਰਿਵਾਰ ਹਾਲੇ ਵੀ ਇਸ ਦੁੱਖ ਤੋਂ ਬਾਹਰ ਨਹੀਂ ਨਿਕਲ ਸਕਿਆ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ