ਸ੍ਰੀਦੇਵੀ ਦੀ ਮੌਤ ਨੂੰ ਲੈ ਕੇ ਜੇਲ੍ਹ ਡੀਜੀਪੀ ਨੇ ਖੋਲ੍ਹੇ ਹੈਰਾਨ ਕਰਨ ਵਾਲੇ ਰਾਜ਼

ਸਪੋਕਸਮੈਨ ਸਮਾਚਾਰ ਸੇਵਾ | Edited by : ਕਮਲਜੀਤ ਕੌਰ
Published Jul 12, 2019, 4:03 pm IST
Updated Jul 13, 2019, 10:28 am IST
ਸ੍ਰੀਦੇਵੀ ਦੀ ਮੌਤ ਨੂੰ ਲੈ ਕੇ ਕੇਰਲ ਦੇ ਡੀਜੀਪੀ ਜੇਲ ਅਤੇ ਆਈਪੀਐਸ ਅਧਿਕਾਰੀ ਰਿਸ਼ੀਰਾਜ ਸਿੰਘ ਨੇ ਇਕ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ।
Sridevi's death wasn't accident
 Sridevi's death wasn't accident

ਕੇਰਲ : ਸ੍ਰੀਦੇਵੀ ਦੀ ਮੌਤ ਨੂੰ ਲੈ ਕੇ ਕੇਰਲ ਦੇ ਡੀਜੀਪੀ ਜੇਲ੍ਹ ਅਤੇ ਆਈਪੀਐਸ ਅਧਿਕਾਰੀ ਰਿਸ਼ੀਰਾਜ ਸਿੰਘ ਨੇ ਇਕ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ। ਉਹਨਾਂ ਦਾ ਦਾਅਵਾ ਹੈ ਕਿ ਸ੍ਰੀਦੇਵੀ ਦੀ ਮੌਤ ਬਾਥਟਬ ਵਿਚ ਡੁੱਬਣ ਨਾਲ ਨਹੀਂ ਹੋਈ ਸੀ, ਬਲਕਿ ਉਹਨਾਂ ਦਾ ਕਤਲ ਕੀਤਾ ਗਿਆ ਸੀ। ਆਈਪੀਐਸ ਅਧਿਕਾਰੀ ਰਿਸ਼ੀਰਾਜ ਸਿੰਘ ਨੇ ਅਪਣੇ ਇਕ ਦੋਸਤ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਉਹਨਾਂ ਦੇ ਦੋਸਤ ਡਾਕਟਰ ਉਮਾਦਥਨ ਮੰਨੇ-ਪ੍ਰਮੰਨੇ ਸਰਜਨ ਸਨ, ਹਾਲ ਹੀ ਵਿਚ ਉਹਨਾਂ ਦੀ ਮੌਤ ਹੋਈ ਹੈ।

SrideviSridevi

Advertisement

ਡਾਕਟਰ ਉਮਾਦਥਨ ਨੂੰ ਕ੍ਰਾਈਮ ਮਾਮਲਿਆਂ ਅਤੇ ਹੋਰ ਕਤਲ ਦੇ ਮਾਮਲਿਆਂ ਨੂੰ ਸੁਲਝਾਉਣ ਦਾ ਉਸਤਾਦ ਮੰਨਿਆ ਜਾਂਦਾ ਸੀ। ਕੇਰਲ ਪੁਲਿਸ ਜਦੋਂ ਕਈ ਮੌਕਿਆਂ ‘ਤੇ ਕਤਲ ਦੇ ਮਾਮਲਿਆਂ ਨੂੰ ਨਹੀਂ ਸੁਲਝਾ ਪਾਉਂਦੀ ਸੀ ਤਾਂ ਉਮਾਦਥਾਨ ਨੂੰ ਬੁਲਾਇਆ ਜਾਂਦਾ ਸੀ। ਹੁਣ ਆਈਪੀਐਸ ਅਧਿਕਾਰੀ ਨੇ ਇਸ ਕ੍ਰਾਈਮ ਕੇਸ ਮਾਸਟਰ ਦੇ ਹਵਾਲੇ ਨਾਲ ਸ੍ਰੀਦੇਵੀ ਦੀ ਮੌਤ ‘ਤੇ ਵੱਡਾ ਖ਼ੁਲਾਸਾ ਕੀਤਾ ਹੈ। ਇਕ ਖ਼ਬਰ ਮੁਤਾਬਕ ਰਿਸ਼ੀਰਾਜ ਸਿੰਘ ਨੇ ਕਿਹਾ ਕਿ ਉਹਨਾਂ ਨੇ ਅਪਣੇ ਦੋਸਤ ਡਾਕਟਰ ਉਮਾਦਥਨ ਕੋਲੋਂ ਸ੍ਰੀਦੇਵੀ ਦੀ ਮੌਤ ਬਾਰੇ ਪੁੱਛਿਆ ਸੀ ਪਰ ਉਹਨਾਂ ਦੇ ਜਵਾਬ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ।

Dr. B UmadhathanDr. B Umadhathan

ਉਹਨਾਂ ਦੱਸਿਆ ਕਿ ਉਹ ਪੂਰੇ ਮਾਮਲੇ ਨੂੰ ਬਹੁਤ ਬਰੀਕੀ ਨਾਲ ਦੇਖ ਰਹੇ ਸਨ। ਮਾਮਲਿਆਂ ‘ਤੇ ਰਿਸਰਚ ਦੌਰਾਨ ਕਈ ਹਾਲਾਤ ਅਜਿਹੇ ਬਣੇ ਰਹੇ, ਜਿਨ੍ਹਾਂ ਨਾਲ ਸਾਫ਼ ਹੋ ਰਿਹਾ ਸੀ ਕਿ ਇਹ ਮੌਤ ਐਕਸੀਡੈਂਟ ਨਾਲ ਨਹੀਂ ਹੋਈ ਸੀ। ਇੱਥੋਂ ਤੱਕ ਕਿ ਕੇਸ ਦੀ ਰਿਸਰਚ ਦੌਰਾਨ ਕਈ ਸਬੂਤ ਵੀ ਸਾਹਮਣੇ ਆਏ ਸਨ, ਜਿਨ੍ਹਾਂ ਨਾਲ ਸ੍ਰੀ ਦੇਵੀ ਦਾ ਕਤਲ ਹੋਣ ਦਾ ਸ਼ੱਕ ਹੋ ਰਿਹਾ ਹੈ। ਅਸਲ ਵਿਚ ਡੀਜੀਪੀ ਰਿਸ਼ੀਰਾਜ ਸਿੰਘ ਨੇ ਅਪਣੇ ਦੋਸਤ ਡਾਕਟਰ ਉਮਾਦਥਨ ਦੀ ਮੌਤ ‘ਤੇ ਇਕ ਲੇਖ ਲਿਖਿਆ ਹੈ। ਇਸ ਵਿਚ ਉਹਨਾਂ ਨੇ ਅਪਣੇ ਦੋਸਤ ਵੱਲੋਂ ਸ੍ਰੀ ਦੇਵੀ ਦੀ ਮੌਤ ‘ਤੇ ਦਿੱਤੇ ਗਏ ਬਿਆਨ ਦਾ ਜ਼ਿਕਰ ਕੀਤਾ ਹੈ।

Jail DGP Rishiraj SinghJail DGP Rishiraj Singh

ਰਿਸ਼ੀਰਾਜ ਸਿੰਘ ਲਿਖਦੇ ਹਨ ਕਿ ਉਹਨਾਂ ਦੇ ਦੋਸਤ ਨੇ ਦੱਸਿਆ ਕਿ ਨਸ਼ੇ ਵਿਚ ਟੱਲੀ ਕੋਈ ਵੀ ਇਨਸਾਨ ਕਿਸੇ ਵੀ ਹਾਲਤ ਵਿਚ ਇਕ ਫੁੱਟ ਡੂੰਘੇ ਬਾਥਟਬ ਵਿਚ ਡੁੱਬ ਨਹੀਂ ਸਕਦਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 24 ਫਰਵਰੀ ਨੂੰ ਦੁਬਈ ਦੇ ਹੋਟਲ ਵਿਚ ਸ੍ਰੀਦੇਵੀ ਦੀ ਮੌਤ ਹੋ ਗਈ ਸੀ। ਉਸ ਸਮੇਂ ਉਹਨਾਂ ਦੀ ਮੌਤ ਦਾ ਕਾਰਨ ਇਕ ਦੁਰਘਟਨਾ ਦੱਸਿਆ ਗਿਆ ਸੀ। ਸ੍ਰੀਦੇਵੀ ਉੱਥੇ ਮੋਹਿਤ ਮਾਰਵਾਹ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਈ ਸੀ ਪਰ ਵਿਆਹ ਤੋਂ ਕੁਝ ਦਿਨ ਬਾਅਦ ਉਹ ਉੱਥੇ ਹੀ ਰੁਕ ਗਈ ਸੀ। ਇਸ ਦੌਰਾਨ ਉਹਨਾਂ ਦੇ ਪਤੀ ਬੋਨੀ ਕਪੂਰ ਵੀ ਉੱਥੇ ਪਹੁੰਚੇ ਹੋਏ ਸਨ।

Sridevi Boney KapoorSridevi and Boney Kapoor

ਉਹਨਾਂ ਲਿਖਿਆ ਹੈ ਕਿ ਉਹਨਾਂ ਦੇ ਦੋਸਤ ਦਾ ਦਾਅਵਾ ਸੀ ਕਿ ਕਿਸੇ ਨੇ ਸ੍ਰੀਦੇਵੀ ਦੇ ਦੋਵੇਂ ਪੈਰ ਫੜੇ ਹੋਏ ਸਨ। ਉਸ ਤੋਂ ਬਾਅਦ ਉਹਨਾਂ ਦੇ ਸਿਰ ਨੂੰ ਪਾਣੀ ਵਿਚ ਡਬੋਇਆ ਗਿਆ ਸੀ। ਉਹਨਾਂ ਕਿਹਾ ਕਿ ਉਸ ਕਮਰੇ ਵਿਚ ਸ੍ਰੀਦੇਵੀ ਤੋਂ ਇਲਾਵਾ ਕੋਈ ਹੋਰ ਵੀ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਸ੍ਰੀ ਦੇਵੀ ਦੀ ਮੌਤ ਤੋਂ ਬਾਅਦ ਦੁਬਈ ਪੁਲਿਸ ਨੇ ਲੰਬੀ ਜਾਂਚ ਕੀਤੀ ਸੀ। ਇਸ ਘਟਨਾ ਤੋਂ ਕਰੀਬ ਡੇਢ ਸਾਲ ਬਾਅਦ ਡੀਜੀਪੀ ਰਿਸ਼ੀਰਾਜ ਸਿੰਘ ਵੱਲੋਂ ਅਪਣੇ ਦੋਸਤ ਦੇ ਹਵਾਲੇ ਨਾਲ ਲਿਖੇ ਗਏ ਲੇਖ ਨਾਲ ਫਿਰ ਤੋਂ ਵਿਵਾਦ ਵਧ ਗਿਆ ਹੈ।

SrideviSridevi

ਹਾਲਾਂਕਿ ਡੀਜੀਪੀ ਅਪਣੇ ਜਿਸ ਦੋਸਤ ਦੇ ਹਵਾਲੇ ਨਾਲ ਇਹ ਦਾਅਵੇ ਕਰ ਰਹੇ ਹਨ, ਉਹਨਾਂ ਦੀ ਬੀਤੇ ਬੁੱਧਵਾਰ ਨੂੰ 73 ਸਾਲ ਦੀ ਉਮਰ ਵਿਚ ਕੇਰਲ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਹੈ। ਉਹਨਾਂ ਨੂੰ ਪੁਲਿਸ ਸਰਜਨ ਦੇ ਨਾਂਅ ਨਾਲ ਬੁਲਾਇਆ ਜਾਂਦਾ ਸੀ। ਉਹ ਕੇਰਲ ਸਰਕਾਰ ਦੇ ਸਭ ਤੋਂ ਭਰੋਸੇਮੰਦ ਕੇਸ ਸੁਲਝਾਉਣ ਵਾਲੇ ਡਾਕਟਰ ਸਨ। ਇੱਥੋਂ ਤੱਕ ਕੀ ਲੀਬੀਆ ਦੀ ਸਰਕਾਰ ਵੀ ਉਹਨਾਂ ਤੋਂ ਅਜਿਹੇ ਮਾਮਲਿਆਂ ਵਿਚ ਸਹਾਇਤਾ ਮੰਗਦੀ ਸੀ।  

Advertisement

 

Advertisement
Advertisement