ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ

ਏਜੰਸੀ
Published Oct 4, 2019, 12:54 pm IST
Updated Oct 4, 2019, 1:22 pm IST
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕੁਝ ਦਿਨ ਪਹਿਲਾ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਤੇ ਧਮਕੀ ਦੇਣ ਦੇ ਮਾਮਲੇ 'ਚ ਦੋ ਨੌਜਵਾਨਾਂ ..
Salman khan threatening case
 Salman khan threatening case

ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕੁਝ ਦਿਨ ਪਹਿਲਾ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਤੇ ਧਮਕੀ ਦੇਣ ਦੇ ਮਾਮਲੇ 'ਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਇਕ ਨੌਜਵਾਨ ਦਾ ਨਾਂ ਜੈਕੀ ਬਿਸ਼ਨੋਈ ਤੇ ਦੂਜੇ ਨੌਜਵਾਨ ਦਾ ਨਾਂ ਲਾਰੈਂਸ ਬਾਬਲ ਹੈ।

Salman khans ex bodyguard goes berserk in up cops tame him using ropes fishing net Salman khan

Advertisement

ਦੋਵਾਂ ਨੌਜਵਾਨਾਂ ਨੂੰ ਵਾਹਨ ਚੋਰੀ ਤੇ ਡਰੱਗਸ ਸਮਗਲਿੰਗ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ 26 ਸਤੰਬਰ ਨੂੰ ਫੇਸਬੁੱਕ 'ਤੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਮੁਤਾਬਿਕ ਮੁਲਜ਼ਮ ਨੇ ਪਬਲੀਸਿਟੀ ਪਾਉਣ ਲਈ ਪੋਸਟ ਪਾ ਦਿੱਤੀ ਸੀ।

Salman KhanSalman Khan

ਕੀ ਸੀ ਪੋਸਟ
26 ਸਤੰਬਰ ਨੂੰ ਮੁਲਜ਼ਮ ਜੈਕੀ ਬਿਸ਼ਨੋਈ ਨੇ ਫੇਸਬੁੱਕ 'ਤੇ ਪੋਸਟ ਪਾਈ ਸੀ ਜਿਸ 'ਚ ਉਸ ਨੇ ਸਲਮਾਨ ਖ਼ਾਨ ਨੂੰ ਧਮਕੀ ਦਿੰਦਿਆਂ ਕਿਹਾ ਸੀ, 'ਉਸ ਦੇ ਗੁਨਾਹਾਂ ਲਈ ਕੋਰਟ ਕੀ ਸਜ਼ਾ ਦੇਵਾਂਗਾ, ਮੈਂ ਉਸ ਦੀ ਜਾਨ ਲੈ ਲਵਾਂਗਾ... ਉਸ ਨੂੰ ਸਜ਼ਾ ਮੈਂ ਦਵਾਂਗਾ।' ਜੈਕੀ ਦਾ ਇਹ ਪੋਸਟ ਕਾਫੀ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੇ ਇਹ ਪੋਸਟ ਕਾਲਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਪਾਈ ਸੀ।

 threatening case Threat Salman Khan

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement

 

Advertisement
Advertisement