
ਬਾਡੀਗਾਰਡ ਨੇ ਬੱਚੇ ਨੂੰ ਜ਼ੋਰਦਾਰ ਧੱਕਾ ਮਾਰ ਕੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਸੀ
ਨਵੀਂ ਦਿੱਲੀ : ਸਲਮਾਨ ਖ਼ਾਨ ਦੀ ਨਵੀਂ ਫ਼ਿਲਮ 'ਭਾਰਤ' ਬੁਧਵਾਰ ਨੂੰ ਰਿਲੀਜ਼ ਹੋ ਗਈ। ਮੰਗਲਵਾਰ ਨੂੰ ਫ਼ਿਲਮ ਦਾ ਪ੍ਰੀਮਿਅਰ ਸ਼ੋਅ ਰੱਖਿਆ ਗਿਆ ਸੀ। ਪ੍ਰੀਮਿਅਰ 'ਚ ਬਾਲੀਵੁਡ ਦੇ ਵੱਡੇ-ਵੱਡੇ ਸਟਾਰ ਪੁੱਜੇ ਹੋਏ ਸਨ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਸਲਮਾਨ ਖ਼ਾਨ ਦਾ ਗੁੱਸਾ ਸਤਵੇਂ ਆਸਮਾਨ 'ਤੇ ਪੁੱਜ ਗਿਆ। ਗੁੱਸੇ 'ਚ ਸਲਮਾਨ ਖ਼ਾਨ ਨੇ ਆਪਣੇ ਸੁਰੱਖਿਆ ਮੁਲਾਜ਼ਮ ਦੇ ਥੱਪੜ ਜੜ ਦਿੱਤਾ।
Omg, @BeingSalmanKhan literally slapped a security guard for getting rough with a fan kid! #Bharat #SalmanKhan pic.twitter.com/05VFSRecmP
— ? (@heartgetshurt) 5 June 2019
ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਲਮਾਨ ਖ਼ਾਨ ਫ਼ਿਲਮ ਦਾ ਪ੍ਰੀਮਿਅਰ ਖ਼ਤਮ ਹੋਣ ਤੋਂ ਬਾਅਦ ਪੀਵੀਆਰ ਫੀਓਨਿਕਸ ਮਿਲਜ਼ 'ਚੋਂ ਬਾਹਰ ਨਿਕਲਦੇ ਵਿਖਾਈ ਦੇ ਰਹੇ ਹਨ। ਇਸੇ ਦੌਰਾਨ ਗੁਲਾਬੀ ਪਟਕਾ ਬੰਨ੍ਹੀ ਇਕ ਸਿੱਖ ਬੱਚਾ ਸਲਮਾਨ ਦੀ ਉਡੀਕ ਕਰ ਰਿਹਾ ਸੀ। ਜਿਉਂ ਹੀ ਸਲਮਾਨ ਅੱਗੇ ਵਧਿਆ ਉਸ ਤੋਂ ਅੱਗੇ ਚੱਲ ਰਹੇ ਬਾਡੀਗਾਰਡ ਨੇ ਉਸ ਬੱਚੇ ਨੂੰ ਜ਼ੋਰ ਦੀ ਝਟਕਾ ਦੇ ਕੇ ਰਸਤੇ ਵਿੱਚੋਂ ਪਿੱਛੇ ਕਰ ਦਿੱਤਾ।
Salman khan
ਇਹ ਵੇਖ ਸਲਮਾਨ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਤੁਰੰਤ ਬਾਡੀਗਾਰਡ ਦੇ ਥੱਪੜ ਜੜ ਦਿੱਤਾ। ਸਲਮਾਨ ਖ਼ਾਨ ਦਾ ਇਹ ਰੂਪ ਵੇਖ ਸੁਰੱਖਿਆ ਕਰਮੀ ਅਤੇ ਉੱਥੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਵੀਡੀਓ ਪੁਰਾਣੀ ਹੈ, ਪਰ ਵੀਡੀਓ 'ਚ ਨਜ਼ਰ ਆ ਰਹੇ 'ਭਾਰਤ' ਫ਼ਿਲਮ ਦੇ ਪੋਸਟਰ ਇਸ ਗੱਲ ਦਾ ਸਬੂਤ ਹਨ ਕਿ ਇਹ ਤਾਜ਼ਾ ਘਟਨਾ ਹੈ।