ਰਣਵੀਰ ਸਿੰਘ ਦੇ ਘਰ ਹੋਈ ਹਲਦੀ ਦੀ ਰਸਮ, ਵੇਖੋ ਤਸਵੀਰਾਂ
Published : Nov 4, 2018, 7:32 pm IST
Updated : Nov 4, 2018, 7:32 pm IST
SHARE ARTICLE
Ritual of Haldi
Ritual of Haldi

ਦੀਪੀਕਾ ਪਾਦੁਕੋਣ ਦੇ ਘਰ ਨੰਦੀ ਪੂਜਾ ਤੋਂ ਬਾਅਦ ਰਣਵੀਰ ਸਿੰਘ ਦੇ ਘਰ ਉਤੇ ਵੀ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਰਣਵੀਰ ਸਿੰਘ ਦੇ ਘਰ ਹਲਦੀ...

ਮੁੰਬਈ : (ਪੀਟੀਆਈ) ਦੀਪੀਕਾ ਪਾਦੁਕੋਣ ਦੇ ਘਰ ਨੰਦੀ ਪੂਜਾ ਤੋਂ ਬਾਅਦ ਰਣਵੀਰ ਸਿੰਘ ਦੇ ਘਰ ਉਤੇ ਵੀ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਰਣਵੀਰ ਸਿੰਘ ਦੇ ਘਰ ਹਲਦੀ ਸੈਰੇਮਨੀ ਚੱਲ ਰਹੀ ਹੈ। ਇਸ ਸੈਰੇਮਨੀ ਵਿਚ ਰਣਵੀਰ ਦੇ ਕੁੱਝ ਖਾਸ ਦੋਸਤ ਅਤੇ ਪਰਵਾਰ ਵਾਲੇ ਹੀ ਮੌਜੂਦ ਹਨ। ਤੁਹਾਨੂੰ ਦੱਸ ਦਈਏ ਕਿ ਰਣਵੀਰ ਅਤੇ ਦੀਪਿਕਾ ਇਸ ਮਹੀਨੇ 14 ਅਤੇ 15 ਨਵੰਬਰ ਨੂੰ ਵਿਆਹ ਦੇ ਬੰਧਨ ਵਿਚ ਬੱਝਣਗੇ। ਰਣਵੀਰ ਸਿੰਘ ਦੇ ਘਰ ਚੱਲ ਰਹੀ ਇਸ ਹਲਦੀ ਸੈਰੇਮਨੀ ਦੀ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਰਣਵੀਰ ਦੇ ਕਰੀਬੀ ਦੋਸਤ ਅਤੇ ਪਰਵਾਰ ਵਾਲੇ ਇਸ ਸੈਰੇਮਨੀ ਵਿਚ ਸ਼ਾਮਿਲ ਹੋਏ।

Ranveer and Deepkia Haldi CeremonyRanveer and Deepkia Haldi Ceremony

ਰਣਵੀਰ ਦੀ ਖਾਸ ਦੋਸਤ ਅਤੇ ਯਸ਼ਰਾਜ ਫਿਲਮਸ ਦੀ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਵੀ ਮੌਜੂਦ ਸਨ। ਤੁਹਾਨੂੰ ਦੱਸ ਦਈਏ ਕਿ ਸ਼ਾਨੂ ਸ਼ਰਮਾ ਨੇ ਹੀ ਰਣਵੀਰ ਸਿੰਘ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਬੈਂਡ ਬਾਜਾ ਬਾਰਾਤ ਲਈ ਕਾਸਟ ਕੀਤਾ ਸੀ। ਹਲਦੀ ਦੀ ਇਹ ਰਸਮ ਕਰੀਬ ਦੋ ਘੰਟੇ ਤੱਕ ਚੱਲੀ। ਇਸ ਸੈਰੇਮਨੀ ਵਿਚ ਕਾਫ਼ੀ ਡਾਂਸ ਵੀ ਹੋਇਆ। ਉਥੇ ਹੀ ਰਣਵੀਰ ਨੇ ਅਪਣੇ ਸਿਗਨੇਚਰ ਸਟਾਇਲ ਵਿਚ ਪੂਰੀ ਐਨਰਜੀ ਦੇ ਨਾਲ ਡਾਂਸ ਕੀਤਾ। ਸਾਡੇ ਸਾਥੀ ਫਿਲਮਫੇਅਰ ਦੀ ਰਿਪੋਰਟ ਦੇ ਮੁਤਾਬਕ ਰਣਵੀਰ ਅਤੇ ਦੀਪਿਕਾ ਦੇ ਵਿਆਹ ਕੋਂਕਣੀ ਅਤੇ ਸਿੰਧੀ ਰੀਤੀ - ਰਿਵਾਜ਼ ਦੇ ਮੁਤਾਬਕ ਹੋਵੇਗੀ। ਰਣਵੀਰ ਸਿੰਘ ਦੇ ਕਰੀਬੀ ਰਿਸ਼ਤੇਦਾਰ ਅਤੇ

Ranveer and Deepkia Haldi CeremonyRanveer and Deepkia Haldi Ceremony

ਖਾਸ ਦੋਸਤ ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਕਪੜੇ ਪਾੜਨਗੇ। ਸਿੰਧੀ ਸਮਾਜ ਵਿਚ ਇਸ ਰਿਵਾਜ ਨੂੰ ਸਾਂਥ ਕਹਿੰਦੇ ਹਨ। ਇਹ ਰਿਵਾਜ ਸਿੰਧੀ ਸਮਾਜ ਵਿਚ ਕਈ ਪੀੜ੍ਹੀਆਂ ਤੋਂ ਚਲਦਾ ਆ ਰਿਹਾ ਹੈ। ਸਾਂਥ ਰਿਵਾਜ਼ ਦੇ ਮੁਤਾਬਕ ਲਾੜੇ ਦੇ ਖਾਸ ਦੋਸਤ ਅਤੇ ਰਿਸ਼ਤੇਦਾਰ ਪਹਿਲਾਂ ਉਸ ਦੇ ਵਾਲਾਂ ਉਤੇ ਤੇਲ ਲਗਾਉਂਦੇ ਹਨ। ਇਸ ਤੋਂ ਬਾਅਦ ਲਾੜੇ ਨੂੰ ਸਿਰਫ਼ ਸੱਜੇ ਪੈਰ ਵਿਚ ਜੁੱਤਾ ਪੁਆਇਆ ਜਾਂਦਾ ਹੈ। ਜੁੱਤਾ ਪੁਆਉਣ ਤੋਂ ਬਾਅਦ ਉਹ ਜ਼ਮੀਨ 'ਤੇ ਰਖੇ ਘੜੇ ਅਪਣੇ ਪੈਰ ਨਾਲ ਤੋੜਤਾ ਹੈ। ਇਸ ਤੋਂ ਬਾਅਦ ਲਾੜੇ ਦੇ ਹੋਰ ਦੋਸਤ ਅਤੇ ਰਿਸ਼ਤੇਦਾਰ ਉਸ ਦੇ ਕੱਪੜੇ ਪਾੜਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement