
ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਲੰਮੇਂ ਸਮੇਂ ਤੱਕ ਚਲੇ ਅਪਣੇ ਰਿਲੇਸ਼ਨਸ਼ਿਪ ਤੋਂ ਬਾਅਦ ਹੁਣ ਵਿਆਹ ਦੇ ਬੰਧਨ ਵਿਚ ਬੰਨਣ ਜਾ ਰਹੇ ਹਨ। ਦੋਨਾਂ ਦਾ ਵਿਆਹ ਸਮਾਰੋਹ ..
ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਲੰਮੇਂ ਸਮੇਂ ਤੱਕ ਚਲੇ ਅਪਣੇ ਰਿਲੇਸ਼ਨਸ਼ਿਪ ਤੋਂ ਬਾਅਦ ਹੁਣ ਵਿਆਹ ਦੇ ਬੰਧਨ ਵਿਚ ਬੰਨਣ ਜਾ ਰਹੇ ਹਨ। ਦੋਨਾਂ ਦਾ ਵਿਆਹ ਸਮਾਰੋਹ 14 ਅਤੇ 15 ਨਵੰਬਰ ਨੂੰ ਸੰਪੰਨ ਹੋਵੇਗਾ। ਦੀਪੀਕਾ ਪਾਦੁਕੋਣ ਦੇ ਘਰ ਵਿਚ ਵਿਆਹ ਤੋਂ ਪਹਿਲਾਂ ਪੂਜਾ-ਪਾਠ ਦੀ ਤਿਆਰੀ ਕੀਤੀ ਜਾ ਰਿਹਾ ਹੈ। ਇਸ ਦੀ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਦੀਪਿਕਾ ਦੀ ਸਟਾਈਲਿਸਟ ਸ਼ਲੀਨਾ ਨਤਾਨੀ ਨੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇੰਸਟ੍ਰਾਗਰਾਮ 'ਤੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ ਹੈ ਇਕ ਨਵੀਂ ਸ਼ੁਰੁਆਤ।
Deepika Padukone
ਇਕ ਹੋਰ ਤਸਵੀਰ ਦੇ ਨਾਲ ਸ਼ਲੀਨਾ ਨੇ ਲਿਖਿਆ ਹੈ ਕਿ ਤੁਹਾਨੂੰ ਸੱਭ ਤੋਂ ਜ਼ਿਆਦਾ ਪਿਆਰ,ਇਨ੍ਹਾਂ ਦੀ ਸ਼ੁਰੁਆਤ ਲਈ ਇੰਤਜਾਰ ਨਹੀਂ ਕਰ ਸਕਦੀ।ਤੁਸੀ ਦੁਨੀਆਂ ਵਿਚ ਸੱਭ ਤੋਂ ਜ਼ਿਆਦ ਖੁਸ਼ੀਆਂ ਦੀ ਹੱਕਦਾਰ ਹੋ। ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ 14 ਨਵੰਬਰ ਨੂੰ ਇਟਲੀ ਵਿਚ ਸੱਤ ਫੇਰੇ ਲੈਣਗੇ।ਇਸ ਗੱਲ ਦਾ ਖੁਲਾਸਾ ਦੀਪੀਕਾ ਅਤੇ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਵਿਆਹ ਦਾ ਕਾਰਡ ਸ਼ੇਅਰ ਕਰ ਕੀਤਾ ਸੀ। ਜਾਣਕਾਰੀ ਮੁਤਾਬਕ ਦੋਨਾਂ ਨੇ ਵਿਆਹ ਲਈ ਇਟਲੀ ਵਿਚ "ਲੇਕ ਕੋਮੋ" ਦਾ ਵੇਨਿਊ ਫਾਇਨਲ ਕੀਤਾ ਹੈ।
Ranveer Singh And Deepika Padukone
ਸੂਤਰਾਂ ਦੇ ਹਵਾਲੇ ਨੇ ਦੱਸਿਆ ਕਿ ਰਣਵੀਰ ਅਤੇ ਦੀਪਿਕਾ ਦੇ ਵਿਆਹ ਨਾਲ ਜੁੜੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ।ਇਸ ਡ੍ਰੀਮ ਵੈਡਿੰਗ ਵਿਚ ਸਿਰਫ 30 ਮਹਿਮਾਨ ਬੁਲਾਏ ਜਾਣਗੇ। ਜਾਣਕਾਰੀ ਮੁਤਾਬਕ ਇਹ ਵਿਆਹ ਕਲਰ ਕਾਰਡੀਨੇਟੇਡ ਦੇ ਨਾਲ ਪਰਵਾਰ ਨੂੰ ਨਹੀਂ ਸਹੋਂ ਵੇਟਰਸ ਨੂੰ ਵੀ ਡ੍ਰੈਸ ਕੋਡ ਦਾ ਪਾਲਣ ਕਰਨਾ ਹੋਵੇਗਾ।ਜ਼ਿਕਰਯੋਗ ਹੈ ਕਿ ਇਹ ਵਿਆਹ ਸਿੰਧੀ ਅਤੇ ਤਮਿਲ ਭਾਰਤੀ ਰੀਤੀ ਰਿਵਾਜਾਂ ਨਾਲ ਹੋਵੇਗੀ। ਰਿਪੋਰਟਸ ਦੇ ਮੁਤਾਬਕ ਦੋਨਾਂ ਨੇ villa Del Balbianello ਵਿਚ ਵਿਆਹ ਕਰਣ ਦਾ ਫੈਸਲਾ ਕੀਤਾ ਹੈ।
Ranveer Singh And Deepika Padukone
ਇੰਡਿਆ ਟੁਡੇ ਵਲੋਂ ਖਾਸ ਗੱਲਬਾਤ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ Giuseppe conte ਨੇ ਭਾਰਤੀ ਸਲੇਬਸ ਦੁਆਰਾ ਇਟਲੀ ਨੂੰ ਵੈਡਿੰਗ ਡੈਸਟਿਨੇਸ਼ਨ ਚੁਣੇ ਜਾਣ 'ਤੇ ਗੱਲ ਕੀਤੀ।