
ਭਾਰਤੀ ਜਨਤਾ ਪਾਰਟੀ ਦੇ ਸੰਸਦ ਅਤੇ ਪ੍ਰਸਿੱਧ ਪੰਜਾਬੀ ਸੂਫੀ ਗਾਇਕ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਅੱਜ ਬੁੱਧਵਾਰ ਨੂੰ ਜਲੰਧਰ ਵਿਖੇ ਦੇਹਾਂਤ ਹੋ ਗਿਆ ਹੈ।
ਜਲੰਧਰ: ਭਾਰਤੀ ਜਨਤਾ ਪਾਰਟੀ ਦੇ ਸੰਸਦ ਅਤੇ ਪ੍ਰਸਿੱਧ ਪੰਜਾਬੀ ਸੂਫੀ ਗਾਇਕ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਅੱਜ ਬੁੱਧਵਾਰ ਨੂੰ ਜਲੰਧਰ ਵਿਖੇ ਦੇਹਾਂਤ ਹੋ ਗਿਆ ਹੈ। ਉਹ ਜਲੰਧਰ ਵਿਚ ਲਿੰਕ ਰੋਡ ਸਥਿਤ ਅਪਣੇ ਘਰ ਵਿਚ ਰਹਿੰਦੇ ਸਨ। ਮਾਤਾ ਦੀ ਮੌਤ ਦੀ ਖ਼ਬਰ ਮਿਲਦੇ ਹੀ ਹੰਸ ਰਾਜ ਹੰਸ ਦਿੱਲੀ ਤੋਂ ਜਲੰਧਰ ਲਈ ਰਵਾਨਾ ਹੋ ਗਏ।
Hans Raj Hans mother passes away
ਇਸ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਅਜੀਤ ਕੌਰ ਦਾ ਅੰਤਿਮ ਸਸਕਾਰ ਕਦੋਂ ਹੋਵੇਗਾ, ਇਹ ਹਾਲੇ ਤੈਅ ਨਹੀਂ ਹੈ ਕਿਉਂਕਿ ਹੰਸ ਰਾਜ ਹੰਸ ਦਾ ਇਕ ਭਰਾ ਕੈਨੇਡਾ ਵਿਚ ਰਹਿੰਦਾ ਹੈ। ਉਹਨਾਂ ਦੇ ਭਾਰ ਦੇ ਵਾਪਸ ਆਉਣ ‘ਤੇ ਹੀ ਉਹਨਾਂ ਦੀ ਮਾਤਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਹੰਸ ਰਾਜ ਹੰਸ ਦੀ ਮਾਤਾ ਦੇ ਦੇਹਾਂਤ ਦੀ ਖ਼ਬਰ ਨਾਲ ਸਮੁੱਚੇ ਸੰਗੀਤ ਜਗਤ ਵਿਚ ਵੀ ਸੋਗ ਦੀ ਲਹਿਰ ਹੈ।
Hans Raj Hans
ਇਸ ਦੌਰਾਨ ਕਈ ਸਿਤਾਰਿਆਂ ਵੱਲੋਂ ਦੁਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਹੰਸ ਰਾਜ ਹੰਸ ਦੀ ਮਾਂ ਦੀ ਮੌਤ ਬਾਰੇ ਜਾਣਕਾਰੀ ਹੰਸ ਰਾਜ ਹੰਸ ਨੇ ਅਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।
Hans Raj Hans
It is very sad to inform that my mother Smt. Ajit kaur mother expired today morning at Jalandhar
— Hans Raj Hans (@hansrajhansHRH) December 4, 2019
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।