
ਉੱਤਰ-ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਸੋਮਵਾਰ ਨੂੰ ਸੰਸਦ 'ਚ ਦਿੱਲੀ ਦੇ ਹਵਾ ਪ੍ਰਦੂਸ਼ਣ ਤੇ ਦੂਸ਼ਿਤ ਪਾਣੀ ਦਾ ਮੁੱਦਾ ਉਠਾਇਆ। ਉਨ੍ਹਾਂ..
ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਸੋਮਵਾਰ ਨੂੰ ਸੰਸਦ 'ਚ ਦਿੱਲੀ ਦੇ ਹਵਾ ਪ੍ਰਦੂਸ਼ਣ ਤੇ ਦੂਸ਼ਿਤ ਪਾਣੀ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਕਿਹਾ ਕਿ ਨਾ ਸਿਰਫ਼ ਸਿਆਸਤ ਦੀ ਰਾਜਧਾਨੀ ਹੈ ਬਲਕਿ ਇਹ ਇਕ ਬਹੁਆਯਾਮੀ ਸ਼ਹਿਰ ਹੈ।
Hans Raj hans
ਇਸਦੇ ਪੌਣ ਪਾਣੀ 'ਚ ਨਾ ਸਿਰਫ਼ ਸਿਆਸਤਦਾਨ ਰਹਿੰਦੇ ਹਨ ਬਲਕਿ ਵੱਡੇ-ਵੱਡੇ ਕਲਾਕਾਰ ਤੇ ਸੰਗੀਤਕਾਰ, ਕਾਰੋਬਾਰੀ, ਫ਼ੌਜੀ ਅਧਿਕਾਰੀ ਤੇ ਜੱਜ ਰਹਿੰਦੇ ਹਨ, ਪ੍ਰਦੂਸ਼ਣ ਦੇ ਅਸਰ ਨਾਲ ਕੋਈ ਵੀ ਅਣਛੂਹਿਆ ਨਹੀਂ ਰਿਹਾ। ਪ੍ਰਦੂਸ਼ਣ ਦੀ ਤਾਸੀਰ ਨੇ ਸੰਗੀਤ ਦਾ ਸੁਰ ਹੀ ਖ਼ਰਾਬ ਕਰ ਦਿੱਤਾ ਹੈ। ਉਨ੍ਹਾਂ ਨੇ ਦਿੱਲੀ 'ਚ ਉਸਤਾਦ ਅਮਜ਼ਦ ਅਲੀ ਖ਼ਾਨ, ਸਾਜਨ ਮਿਸ਼ਰਾ, ਰਾਜਨ ਮਿਸ਼ਰਾ ਵਰਗੇ ਮਹਾਨ ਗਾਇਕ ਰਹਿੰਦੇ ਹਨ ਪਰ ਗਾਇਕੀ ਲਈ ਜਿਹੜੇ ਪੌਣ-ਪਾਣੀ ਦੀ ਲੋੜ ਹੈ।
Hans Raj hans
ਉਹ ਇਨ੍ਹਾਂ ਮਹਾਨ ਗਾਇਕਾਂ ਨੂੰ ਹੁਣ ਨਸੀਬ ਨਹੀਂ ਹੋ ਰਿਹਾ। ਇਸ ਕਾਰਨ ਗਾਇਕੀ 'ਚ ਗ੍ਰਹਿਣ ਲੱਗ ਰਿਹਾ ਹੈ। ਪ੍ਰਦੂਸ਼ਿਤ ਵਾਤਾਵਰਨ 'ਚ ਰਿਆਜ਼ ਕਰਨਾ ਮੁਸ਼ਕਲ ਹੋ ਗਿਆ ਹੈ। ਸੰਤੁਲਿਤ ਵਾਤਾਵਰਨ ਲਈ ਦਿੱਲੀ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ, ਇਸ ਵਿਚ ਸਾਰਿਆਂ ਦਾ ਸਹਿਯੋਗ ਲੋੜੀਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।