
ਸੈਲਫੀ ਦਾ ਦੌਰ ਹੈ, ਜਿਸ ਨੂੰ ਵੇਖੋ ਉਹ ਸੈਲਫੀ ਲੈਣ 'ਚ ਵਿਅਸਤ ਰਹਿੰਦਾ ਹੈ। ਸ਼ਹਿਰਾਂ ਵਿਚ ਮਹਿੰਗੇ ਫੋਨ ਤੋਂ ਲੋਕ ਸੈਲਫੀ ਲੈਂਦੇ ਹਨ ਪਰ ਦੇਸ਼ ਦੇ ਬਹੁਤ ਦੂਰ ...
ਮੁੰਬਈ : ਸੈਲਫੀ ਦਾ ਦੌਰ ਹੈ, ਜਿਸ ਨੂੰ ਵੇਖੋ ਉਹ ਸੈਲਫੀ ਲੈਣ 'ਚ ਵਿਅਸਤ ਰਹਿੰਦਾ ਹੈ। ਸ਼ਹਿਰਾਂ ਵਿਚ ਮਹਿੰਗੇ ਫੋਨ ਤੋਂ ਲੋਕ ਸੈਲਫੀ ਲੈਂਦੇ ਹਨ ਪਰ ਦੇਸ਼ ਦੇ ਬਹੁਤ ਦੂਰ ਪਿੰਡਾਂ ਵਿਚ ਜੋ ਗਰੀਬ ਹਨ ਉਨ੍ਹਾਂ ਦੇ ਕੋਲ ਕੋਈ ਫੋਨ ਨਹੀਂ ਪਰ ਸੈਲਫੀ ਲੈਣ ਦੀ ਤਮੰਨਾ ਜਰੂਰ ਹੈ। ਦਿਲ ਨੂੰ ਛੂ ਦੇਣ ਵਾਲੀ ਅਜਿਹੀ ਹੀ ਇਕ ਤਸਵੀਰ ਸਾਹਮਣੇ ਆਈ ਹੈ। ਇਕ ਤਸਵੀਰ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ।
ਇਹ ਗੱਲ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀ ਇਸ ਫੋਟੋ ਨੂੰ ਪੂਰੀ ਤਰ੍ਹਾਂ ਨਾਲ ਬਯਾਂ ਕਰਦੀ ਹੈ। ਸੋਸ਼ਲ ਮੀਡੀਆ 'ਤੇ ਇਕ ਫੋਟੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ ਨੂੰ ਦੇਖ ਕੇ ਯੂਜ਼ਰ ਇਸ ਦੀ ਤਰੀਫ ਕਰਦੇ ਨਹੀਂ ਥੱਕ ਰਹੇ। ਸੋਸ਼ਲ ਮੀਡੀਆ 'ਤੇ ਛਾਈ ਇਸ ਫੋਟੋ ਵਿਚ ਕੁਝ ਮਾਸੂਮ ਬੱਚੇ 'ਸੈਲਫੀ' ਲੈਂਦ ਹੋਏ ਦਿਖਾਈ ਦੇ ਰਹੇ ਹਨ। ਵਾਇਰਲ ਹੋਈ ਇਸ ਫੋਟੋ ਵਿਚ ਬੱਚੇ ਦੇ ਹੱਥ ਵਿਚ ਫੋਨ ਨਹੀਂ, ਸਗੋਂ ਹਵਾਈ ਚੱਪਲ ਹੈ। ਜਿਸ ਨਾਲ ਬੱਚੇ ਸੈਲਫੀ ਲੈਣ ਵਰਗਾ ਪੋਜ ਦੇ ਰਹੇ ਹਨ। ਇਨ੍ਹਾਂ ਬੱਚਿਆਂ ਦੀ ਫੋਟੋ ਨੂੰ ਦੇਖ ਕੇ ਕਈ ਬਾਲੀਵੁੱਡ ਹਸਤੀਆਂ ਅਪਣੇ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ 'ਤੇ ਧੜਲੇ ਨਾਲ ਸ਼ੇਅਰ ਕਰ ਰਹੇ ਹਨ।
“Things turn out best for the people who make the best of the way things turn out.”:) #Attitude #Innocence #HeartWarming #SelfieWithAFootwear pic.twitter.com/Q6HOiyEkV5
— Anupam Kher (@AnupamPKher) February 3, 2019
ਹੁਣ ਤੱਕ ਅਨੁਪਮ ਖੇਰ, ਬੋਮਨ ਇਰਾਨੀ ਅਤੇ ਸੁਨੀਲ ਸ਼ੇਟੀ ਅਤੇ ਅਮਿਤਾਭ ਬਚਨ ਸਮੇਤ ਹੋਰ ਪ੍ਰਸਿੱਧ ਲੋਕਾਂ ਨੇ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਅਪਣੇ ਦਿਲ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਇਹ ਨਹੀਂ ਪਤਾ ਚਲਿਆ ਕਿ ਇਹ ਫੋਟੋ ਕਿਹੜੇ ਬੱਚਿਆਂ ਦੀ ਹੈ ਅਤੇ ਕਿਥੋਂ ਆਈ ਹੈ।
I’m sharing this image that came in on text cause d unbridled innocence n joy of these lovely kids moved me n made me smile in equal measure
— atul kasbekar (@atulkasbekar) February 3, 2019
Super image that asks questions
If anyone can reliably locate these munchkins n d photog I’d love to personally send them something each pic.twitter.com/5JWBmixzSH
ਪ੍ਰੰਤੂ ਇਸ ਫੋਟੋ ਨੂੰ ਸਭ ਤੋਂ ਪਹਿਲਾਂ ਮਸ਼ਹੂਰ ਫੋਟੋਗ੍ਰਾਫਰ ਅਤੁਲ ਕਾਸਬੇਕਰ ਨੇ ਅਪਣੇ ਟਵਿੱਟਰ ਅਕਾਉਂਟ ਤੋਂ ਇਸ ਫੋਟੋ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ ਕਿ 'ਮੇਰੇ ਕੋਲ ਇਹ ਫੋਟੋ ਇਕ ਟੇਕਸਟ ਮੈਸੇਜ 'ਤੇ ਆਈ ਹੈ, ਜਿਸ ਨੂੰ ਦੇਖ ਕੇ ਮੈਂ ਬਸ ਮੁਸਕਰਾ ਰਿਹਾ ਹਾਂ। ਇਸ ਤੋਂ ਬਾਅਦ ਹੋਰ ਕਈ ਕਲਾਕਾਰਾਂ ਨੇ ਇਸ ਫੋਟੋ ਨੂੰ ਸ਼ੇਅਰ ਕੀਤਾ ਅਤੇ ਨਾਲ ਹੀ ਆਪਣੇ ਵਿਚਾਰ ਲਿਖੇ।