ਪਾਕਿ 'ਚ ਇਕਠੇ ਸੈਲਫੀ ਲੈਣ 'ਤੇ ਜੋੜੇ ਦੀ ਹੱਤਿਆ
Published : Dec 5, 2018, 5:59 pm IST
Updated : Dec 5, 2018, 5:59 pm IST
SHARE ARTICLE
Salman Marina
Salman Marina

ਪਾਕਿਸਤਾਨ 'ਚ ਇਕਠੇ ਸੈਲਫੀ ਲੈਣ 'ਤੇ ਇਕ ਜੋੜੇ ਦੀ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦੀ ਕੁੜਮਾਈ ਹੋ ਚੁੱਕੀ ਸੀ। ਇਹ ਘਟਨਾ ਨਵੰਬਰ ਦੇ ਸ਼ੁਰੂਆਤੀ ਹਫ਼ਤੇ

ਕਰਾਚੀ (ਭਾਸ਼ਾ) : ਪਾਕਿਸਤਾਨ 'ਚ ਇਕਠੇ ਸੈਲਫੀ ਲੈਣ 'ਤੇ ਇਕ ਜੋੜੇ ਦੀ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦੀ ਕੁੜਮਾਈ ਹੋ ਚੁੱਕੀ ਸੀ। ਇਹ ਘਟਨਾ ਨਵੰਬਰ ਦੇ ਸ਼ੁਰੂਆਤੀ ਹਫ਼ਤੇ ਵਿਚ ਹੋਈ ਪਰ ਖੁਲਾਸਾ ਸੋਮਵਾਰ ਨੂੰ ਹੋਇਆ। ਮਰੀਨਾ ਦਾ ਮੰਗੇਤਰ ਸਲਮਾਨ ਸਵਾਤ ਵਿਚ ਰਹਿੰਦਾ ਸੀ। ਪੁਲਿਸ ਦੇ ਮੁਤਾਬਕ, ਕਸਬਾ ਕਲੋਨੀ ਵਿਚ ਰਹਿਣ ਵਾਲੀ ਮਰੀਨਾ ਕਾਲਜ ਵਿਚ ਪੜ੍ਹਦੀ ਸੀ।

ਨਵੰਬਰ ਦੇ ਸ਼ੁਰੂਆਤੀ ਹਫ਼ਤੇ ਵਿਚ ਉਹ ਸਵਾਤ ਵਿਚ ਰਹਿਣ ਵਾਲੇ ਅਪਣੇ ਮੰਗੇਤਰ ਸਲਮਾਨ ਨੂੰ ਕਰਾਚੀ ਵਿਚ ਮਿਲੀ ਸੀ। ਉਸ ਦੌਰਾਨ ਦੋਨਾਂ ਨੇ ਇਕਠੇ ਸੈਲਫੀ ਵੀ ਖਿੱਚੀ। ਸਵਾਤ ਪਰਤਣ ਤੋਂ ਬਾਅਦ ਸਲਮਾਨ ਨੇ ਅਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੈਲਫੀ ਦਖਾਈ, ਜਿਸ ਉਤੇ ਕੁੜੀ ਦੇ ਘਰਵਾਲਿਆਂ ਨੇ ਵਿਰੋਧ ਜਤਾਇਆ। ਪੁਲਿਸ ਦੇ ਅਨੁਸਾਰ, ਮਰੀਨਾ ਦਾ ਪਿਤਾ ਸਵਾਤ ਪਹੁੰਚਿਆ ਅਤੇ ਉਸਨੇ ਗੋਲੀ ਮਾਰਕੇ ਸਲਮਾਨ ਦੀ ਹੱਤਿਆ ਕਰ ਦਿਤੀ।

KillKilled

 7 ਨਵੰਬਰ ਨੂੰ ਉਹ ਕਰਾਚੀ ਵਾਪਸ ਆਇਆ ਤੇ ਉਸ ਨੇ ਆਪਣੀ ਧੀ ਨੂੰ ਵੀ ਮਾਰ ਦਿੱਤਾ। ਉਸਨੇ ਆਪਣੀ ਧੀ ਨੂੰ ਕਿਹਾ, ‘‘ਤੂੰ ਜ਼ਹਿਰ ਖਾਕੇ ਮਰ ਜਾ, ਨਹੀਂ ਤਾਂ ਗੋਲੀ ਮਾਰ ਦਵਾਂਗਾ ।’’ ਇਸ ਤੋਂ ਬਾਅਦ ਉਸਨੇ ਮਰੀਨਾ ਨੂੰ ਕਮਰੇ ਵਿਚ ਬੰਦ ਕਰ ਦਿਤਾ। 8 ਨਵੰਬਰ ਨੂੰ ਮਰੀਨਾ ਅਪਣੇ ਕਮਰੇ ਵਿਚ ਮਰੀ ਹੋਈ ਮਿਲੀ। ਉਸੇ ਦਿਨ ਉਸਨੂੰ ਦਫਨਾ ਦਿਤਾ ਗਿਆ। 

ਇਸ ਘਟਨਾ ਤੋਂ ਬਾਅਦ ਕੁੜੀ ਦੀ ਮਾਂ ਨੇ ਅਪਣੇ ਭਰਾ ਦੀ ਮਦਦ ਨਾਲ ਪੀਰਾਬਾਦ ਪੁਲਿਸ ਥਾਣੇ ਵਿਚ ਮੁਕੱਦਮਾ ਦਰਜ਼ ਕਰਵਾਇਆ। ਪੁਲਿਸ ਨੇ ਮਰੀਨਾ ਦੇ ਪਿਤਾ ਅਤੇ ਦਾਦੇ ਨੂੰ ਗਿ੍ਰਫ਼ਤਾਰ ਕਰ ਲਿਆ। ਨਾਲ ਹੀ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਮਰੀਨਾ ਦੇ ਮਾਮੇ ਮੁਹੰਮਦ ਜੈਬ ਨੇ ਇਕ ਵੀਡੀਓ ਜਾਰੀ ਕੀਤੀ।

ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਮਰੀਨਾ ਦਾ ਪਿਤਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਭੈਣ ਨੂੰ ਜਾਨੋਂ ਮਾਰਨ ਦੀ ਧਮਕੀ  ਦੇ ਰਿਹਾ ਹੈ। ਆਪਣੀ ਜਾਨ ਬਚਾਉਣ ਲਈ ਉਹ ਕਿਤੇ ਲੁਕੇ ਹੋਏ ਹਨ। ਜੈਬ ਨੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।

Location: Pakistan, Sindh, Karachi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement