
ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਨਾ ਕੇਵਲ ਬਲਾਕਬਸਟਰ ਫਿਲਮਾਂ ਦੇ ਲਈ ਜਾਣੇ ਜਾਂਦੇ ਹਨ ਸਗੋਂ ਆਪਣੇ ਕੋ-ਸਟਾਰਸ..
ਮੁੰਬਈ : ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਨਾ ਕੇਵਲ ਬਲਾਕਬਸਟਰ ਫਿਲਮਾਂ ਦੇ ਲਈ ਜਾਣੇ ਜਾਂਦੇ ਹਨ ਸਗੋਂ ਆਪਣੇ ਕੋ - ਸਟਾਰਸ ਅਤੇ ਦੋਸਤਾਂ ਦੀ ਮਦਦ ਕਰਨ ਲਈ ਵੀ ਜਾਣੇ ਜਾਂਦੇ ਹਨ। ਸਲਮਾਨ ਖਾਨ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਉਨ੍ਹਾਂ ਦਾ ਦਿਲ ਬਹੁਤ ਵੱਡਾ ਹੈ। ਸਲਮਾਨ ਇਸ ਸਮੇਂ ਆਪਣੀ ਅਪਕਮਿੰਗ ਫ਼ਿਲਮ 'ਦਬੰਗ 3' ਵਿਚ ਬਿਜ਼ੀ ਹਨ। ਫ਼ਿਲਮ ਨੂੰ ਲੈ ਕੇ ਕਾਫ਼ੀ ਕੰਮ ਪੂਰਾ ਹੋ ਚੁੱਕਿਆ ਹੈ।
Dabangg 3 Actor got Heart Attack
ਰਿਪੋਰਟਸ ਮੁਤਾਬਕ ਸਲਮਾਨ ਦੇ ਨਾਲ 'ਦਬੰਗ' ਅਤੇ 'ਦਬੰਗ 2' 'ਚ ਕੰਮ ਕਰਨ ਵਾਲੇ ਐਕਟਰ ਦੱਦੀ ਪਾਂਡੇ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਇਹ ਘਟਨਾ ਫ਼ਿਲਮ ਦੇ ਸੈੱਟ 'ਤੇ ਨਹੀਂ ਹੋਈ। ਜਿਵੇਂ ਹੀ ਸਲਮਾਨ ਖਾਨ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਉਨ੍ਹਾਂ ਨੇ ਤੁਰੰਤ ਦੱਦੀ ਪਾਂਡੇ ਦੀ ਦੇਖਭਾਲ ਕਰਨ ਲਈ ਆਪਣੀ ਟੀਮ ਦੇ ਮੈਂਬਰ ਭੇਜੇ। ਦੱਦੀ ਪਾਂਡੇ ਨੂੰ ਗੋਰੇਗਾਂਵ ਦੇ ਇਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਨੂੰ ਜਲਦ ਹੀ ਛੁੱਟੀ ਮਿਲ ਜਾਵੇਗੀ।
Dabangg 3 Actor got Heart Attack
ਸਲਮਾਨ ਖਾਨ 'ਆਪਣੇ ਬਿਜ਼ੀ ਸ਼ੈਡੀਊਲ ਦੇ ਹੋਣ ਤੋਂ ਬਾਅਦ ਵੀ ਦੱਦੀ ਪਾਂਡੇ ਦੀ ਸਿਹਤ ਬਾਰੇ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਨੇ ਆਪਣੇ ਫਾਊਂਡੇਸ਼ਨ ਦੇ ਮੈਂਬਰ ਨੂੰ ਕਿਹਾ ਕਿ ਦੱਦੀ ਪਾਂਡੇ ਦੀ ਸਿਹਤ ਬਾਰੇ ਪੂਰੀ ਜਾਣਕਾਰੀ ਲੈਂਦੇ ਰਹਿਣ। ਦੱਸ ਦਈਏ ਕਿ 'ਦਬੰਗ 2' ਪ੍ਰਭੁਦੇਵਾ ਦੀ ਫ਼ਿਲਮ ਹੈ। ਫ਼ਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਅਤੇ ਅਰਬਾਜ਼ ਖਾਨ ਵੀ ਹਨ। ਫ਼ਿਲਮ ਇਸ ਸਾਲ ਦਸੰਬਰ 'ਚ ਰਿਲੀਜ਼ ਹੋਣ ਨੂੰ ਤਿਆਰ ਹੈ।