ਭਾਰਤੀ ਫੌਜ ਨੇ ਮਸ਼ਹੂਰ ਅਭਿਨੇਤਰੀ Vidya Balan ਦੇ ਨਾਮ ’ਤੇ ਰੱਖਿਆ ਫਾਇਰਿੰਗ ਰੇਂਜ ਦਾ ਨਾਮ
Published : Jul 5, 2021, 7:08 pm IST
Updated : Jul 5, 2021, 7:08 pm IST
SHARE ARTICLE
Indian Army named Military Firing Range after the Actress Vidya Balan
Indian Army named Military Firing Range after the Actress Vidya Balan

ਵਿਦਿਆ ਬਾਲਨ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਦਿਆਂ ਭਾਰਤੀ ਫੌਜ ਨੇ ਉਨ੍ਹਾਂ ਦੇ ਨਾਮ ’ਤੇ ਫਾਇਰਿੰਗ ਰੇਂਜ ਦਾ ਨਾਮ ਰੱਖਿਆ।

ਨਵੀਂ ਦਿੱਲੀ: ਗੁਲਮਰਗ (Gulmarg) ‘ਚ ਇਕ ਫੌਜੀ ਫਾਇਰਿੰਗ ਰੇਂਜ (Military firing range) ਦਾ ਨਾਮ ਬਾਲੀਵੁੱਡ ਅਭੀਨੇਤਰੀ ਵਿਦਿਆ ਬਾਲਨ (Bollywood Actress Vidya Balan) ਦੇ ਨਾਮ ’ਤੇ ਰੱਖਿਆ ਗਿਆ ਹੈ। ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ। ਦੱਸਣਯੋਗ ਹੈ ਕਿ ਵਿਦਿਆ ਬਾਲਨ ਇਹਨੀਂ ਦਿਨੀ ਆਪਣੀ ਫ਼ਿਲਮ ਸ਼ੇਰਨੀ (Sherni) ਦੀ ਸਫਲਤਾ ਅਤੇ  ਅਕੈਡਮੀ ਅਵਾਰਡਸ (Academy Awards) ਦੀ ਚੋਣ ਕਮੇਟੀ ਵਿਚ ਸ਼ਾਮਲ ਹੋਣ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ।  

ਹੋਰ ਪੜ੍ਹੋ: 15 ਰੁਪਏ ਦਿਹਾੜੀ ’ਤੇ ਕੰਮ ਕਰ ਰਹੇ ਗੁਰਸਿੱਖ ਬੱਚੇ ਦੀ ਮਦਦ ਲਈ ਅੱਗੇ ਆਈ Himanshi Khurana

PHOTOPHOTO

ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਛਾਪ ਛੱਡਣ ਵਾਲੀ ਅਦਾਕਾਰਾ ਵਿਦਿਆ ਬਾਲਨ ਇਕ ਤੋਂ ਬਾਅਦ ਇਕ ਸਫਲਤਾ ਆਪਣੇ ਨਾਮ ਕਰ ਰਹੀ ਹੈ। ਵਿਦਿਆ ਨੇ ਸਾਲ ਦੀ ਸ਼ੁਰੂਆਤ ‘ਚ ਕਸ਼ਮੀਰ (Kashmir) ਵਿਚ ਭਾਰਤੀ ਸੈਨਾ (Indian Army) ਦੁਆਰਾ ਆਯੋਜਿਤ ਕੀਤੇ ਗਏ ‘ਗੁਲਮਰਗ ਵਿੰਟਰ ਫੈਸਟੀਵਲ’ (Gulmarg Winter Festival) ‘ਚ ਹਿੱਸਾ ਲਿਆ ਸੀ। ਅਭਿਨੇਤਰੀ ਦੀਆਂ ਵੱਖ-ਵੱਖ ਸਫਲਤਾਵਾਂ ਦਾ ਸਨਮਾਨ ਕਰਦਿਆਂ ਭਾਰਤੀ ਫੌਜ ਨੇ ਗੁਲਮਰਗ ਵਿਚ ਇਕ ਮਿਲਟਰੀ ਫਾਇਰਿੰਗ ਰੇਂਜ ਦਾ ਨਾਮ ‘ਵਿਦਿਆ ਬਾਲਨ ਫਾਇਰਿੰਗ ਰੇਂਜ’ (Vidya Balan Firing Range) ਰੱਖਿਆ ਹੈ। 

ਹੋਰ ਪੜ੍ਹੋ: Jass Bajwa ਦਾ ਸਰਕਾਰ ਨੂੰ ਜਵਾਬ, ਕਿਹਾ- ਪਰਚਿਆਂ ਤੋਂ ਡਰਦੇ ਨਹੀਂ, ਹੋਰ ਹਿਮੰਤ ਨਾਲ ਅੱਗੇ ਵਧਾਂਗੇ

PHOTOPHOTO

ਹੋਰ ਪੜ੍ਹੋ: Dinesh Kartik ਨੇ ਬੈਟ ਨੂੰ ਲੈ ਕੇ ਕੀਤਾ ਸੀ ਵਿਵਾਦਿਤ ਕੁਮੈਂਟ, ਟ੍ਰੋਲ ਹੋਣ ’ਤੇ ਮੰਗੀ ਮੁਆਫ਼ੀ

ਵਿਦਿਆ ਬਾਲਨ ਨੂੰ ਰੂੜ੍ਹੀਵਾਦ ਅਤੇ ਸਵੈ-ਪਿਆਰ, ਸਰੀਰ ਦੀ ਸਕਾਰਾਤਮਕਤਾ ਅਤੇ ਹੋਰ ਕਈ ਸਮਾਜਿਕ ਪਹਿਲੂਆਂ ਬਾਰੇ ਗੱਲ ਕਰਦਿਆਂ ਵੇਖਿਆ ਗਿਆ ਹੈ। ਉਨ੍ਹਾਂ ਨੇ ਸਕਰੀਨ ’ਤੇ ਆਪਣੇ ਕਿਰਦਾਰਾਂ ਦੇ ਨਾਲ-ਨਾਲ ਆਫ ਸਕਰੀਨ (Off Screen) ਦੀਆਂ ਕਦਰਾਂ ਕੀਮਤਾਂ ਨਾਲ ਵੀ ਤਾਕਤ, ਸੁਤੰਤਰਤਾ ਅਤੇ ਹਿਮੰਤ ਦਿਖਾਈ ਹੈ। ਇਸ ਲਈ ਅਭਿਨੇਤਰੀ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਦਿਆਂ ਭਾਰਤੀ ਫੌਜ ਨੇ ਉਨ੍ਹਾਂ ਦੇ ਨਾਮ ’ਤੇ ਫਾਇਰਿੰਗ ਰੇਂਜ ਦਾ ਨਾਮ ਰੱਖਿਆ (Military Firing Range after Vidya Balan) ਹੈ। ਉਸ ਵਿਸ਼ੇਸ਼ ਮੌਕੇ ’ਤੇ ਵਿਦਿਆ ਬਾਲਨ ਦੇ ਪਤੀ ਸਿਧਾਰਥ ਰਾਏ ਕਪੂਰ (Siddharth Roy Kapoor) ਵੀ ਉਨ੍ਹਾਂ ਨਾਲ ਮੌਜੂਦ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement