Oscar ਵਿਚ ਵੋਟਿੰਗ ਕਰਨਗੀਆਂ ਵਿਦਿਆ ਬਾਲਨ, ਏਕਤਾ ਕਪੂਰ ਤੇ ਸ਼ੋਭਾ ਕਪੂਰ
Published : Jul 2, 2021, 3:59 pm IST
Updated : Jul 2, 2021, 3:59 pm IST
SHARE ARTICLE
Vidya Balan, Ekta Kapoor, Shobha Kapoor Invited to Oscar Academy's Class
Vidya Balan, Ekta Kapoor, Shobha Kapoor Invited to Oscar Academy's Class

ਆਸਕਰ ਅਕੈਡਮੀ ਨੇ ਇਸ ਸਾਲ ਦੁਨੀਆਂ ਦੇ 50 ਦੇਸ਼ਾਂ ਤੋਂ ਕੁੱਲ਼ 395 ਲੋਕਾਂ ਨੂੰ ਕਲਾਸ ਆਫ 2021 ਲਈ ਸੱਦਾ ਭੇਜਿਆ ਹੈ।

ਮੁੰਬਈ: ਆਸਕਰ (Oscar) ਨੇ ਇਸ ਸਾਲ ਦੁਨੀਆਂ ਦੇ 50 ਦੇਸ਼ਾਂ ਤੋਂ ਕੁੱਲ਼ 395 ਲੋਕਾਂ ਨੂੰ ਕਲਾਸ ਆਫ 2021 ਲਈ ਸੱਦਾ ਭੇਜਿਆ ਹੈ। ਇਸ ਸਾਲ ਅਕੈਡਮੀ (Academy Awards) ਵੱਲੋਂ ਭਾਰਤ ਵਿਚ ਤਿੰਨ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਇਹ ਤਿੰਨ ਲੋਕ ਹਨ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ, ਫ਼ਿਲਮ ਨਿਰਮਾਤਾ ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ। ਦੱਸ ਦਈਏ ਕਿ ਇਹ ਅਮਰੀਕੀ ਸੰਸਥਾ ਆਸਕਰ ਪੁਰਸਕਾਰ (Oscar Awards) ਦਿੰਦੀ ਹੈ।

Vidya BalanVidya Balan

ਹੋਰ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ਲਈ ਅਰਦਾਸਾਂ ਕਰ ਰਹੇ ਸੀ ਪਾਕਿਸਤਾਨੀ- ਅਧਿਐਨ

ਅਕੈਡਮੀ ਦੀ ਵੈੱਬਸਾਈਟ ਅਨੁਸਾਰ ਸੂਚੀ ’ਚ 50 ਦੇਸ਼ਾਂ ਦੇ ਕਲਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਦੇ ਲੋਕਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੇ ਫ਼ਿਲਮਾਂ ’ਚ ਯੋਗਦਾਨ ਪਾ ਕੇ ਆਪਣੀ ਪਛਾਣ ਬਣਾਈ ਹੈ। ਵਿਦਿਆ ਬਾਲਨ (Bollywood star Vidya Balan) ਜੋ ਹਾਲ ਹੀ ’ਚ ਐਮਾਜ਼ੋਨ ਪ੍ਰਾਈਮ ਦੇ ਸ਼ੋਅ ‘ਸ਼ੇਰਨੀ’ ’ਚ ਦੇਖੀ ਗਈ ਸੀ, ਉਸ ਨੂੰ 2021 ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਹਾਲੀਵੁੱਡ ਸਟਾਰ ਜੇਨੇਟ ਜੈਕਸਨ, ਰਾਬਰਟ ਪੈਟੀਨਸਨ, ਐੱਚ. ਈ., ਹੈਨਰੀ ਗੋਲਡਿੰਗ ਤੇ ਈਜ਼ਾ ਗੋਂਜ਼ਾਲੇਜ਼ ਸ਼ਾਮਲ ਹਨ।

Vidya Balan, Ekta Kapoor, Shobha Kapoor Vidya Balan, Ekta Kapoor, Shobha Kapoor

ਹੋਰ ਪੜ੍ਹੋ: ਬਿਜਲੀ ਸੰਕਟ 'ਤੇ ਸਿੱਧੂ ਦੇ ਟਵੀਟ, 'ਸਹੀ ਦਿਸ਼ਾ 'ਚ ਕੰਮ ਕਰਾਂਗੇ ਤਾਂ ਬਿਜਲੀ ਕੱਟ ਲਾਉਣ ਦੀ ਲੋੜ ਨਹੀਂ

ਨਿਰਮਾਤਾ ਏਕਤਾ ਕਪੂਰ (Film producer Ekta Kapoor) ਤੇ ਉਸ ਦੀ ਮਾਂ ਸ਼ੋਭਾ ਕਪੂਰ (Shobha Kapoor) ਵੀ ਨਵੇਂ ਮੈਂਬਰਾਂ ਵਜੋਂ ਇਸ ਸੂਚੀ ’ਚ ਸ਼ਾਮਲ ਹਨ। ਅਕੈਡਮੀ ਨੇ ਕਿਹਾ ਕਿ 2021 ਦੀ ਸੂਚੀ ’ਚ 46 ਫੀਸਦੀ ਔਰਤਾਂ, 39 ਫੀਸਦੀ ਘੱਟ ਪ੍ਰਤੀਨਿਧਤਵ ਵਾਲੇ ਭਾਈਚਾਰੇ ਦੇ ਲੋਕ, 53 ਫੀਸਦੀ ਅਜਿਹੇ ਲੋਕ ਸ਼ਾਮਲ ਹਨ, ਜੋ ਦੁਨੀਆ ਦੇ 49 ਦੇਸ਼ਾਂ ਦੇ ਹਨ। ਭਾਰਤੀ ਫ਼ਿਲਮ ਉਦਯੋਗ ਦੇ ਏ. ਆਰ. ਰਹਿਮਾਨ, ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਸਲਮਾਨ ਖ਼ਾਨ ਤੇ ਨਿਰਮਾਤਾ ਆਦਿਤਿਆ ਚੋਪੜਾ ਤੇ ਗੁਨੀਤ ਮੋਂਗਾ ਪਹਿਲਾਂ ਹੀ ਅਕੈਡਮੀ ਦੇ ਮੈਂਬਰ ਹਨ।

Ekta Kapoor B'day Ekta Kapoor 

ਹੋਰ ਪੜ੍ਹੋ: ਆਰਥਿਕ ਤੰਗੀ ਤੋਂ ਦੁਖੀ ਮਾਂ ਨੇ ਤਿੰਨ ਸਾਲਾ ਬੱਚੀ ਨੂੰ ਜ਼ਿੰਦਾ ਦਫਨਾਇਆ

ਅਕੈਡਮੀ ਹਰ ਸਾਲ ਪੂਰੀ ਦੁਨੀਆ ਦੇ ਕੁਝ ਫਿਲਮੀ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ। ਇਹ ਲੋਕ ਅਦਾਕਾਰਾਂ ਤੋਂ ਲੈ ਕੇ ਤਕਨੀਕੀ ਵਿਭਾਗ ਤੋਂ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਚੁਣੇ ਹੋਏ ਲੋਕਾਂ ਨੂੰ ਇਹ ਸੱਦਾ ਨਕਾਰਨ ਦਾ ਅਧਿਕਾਰ ਵੀ ਹੁੰਦਾ ਹੈ ਪਰ ਆਮ ਤੌਰ 'ਤੇ ਲੋਕ ਅਕੈਡਮੀ ਦੇ ਸੱਦੇ ਦੀ ਬੇਨਤੀ ਤੋਂ ਇਨਕਾਰ ਨਹੀਂ ਕਰਦੇ, ਜੋ ਵੀ ਵਿਅਕਤੀ ਇਸ ਬੇਨਤੀ ਨੂੰ ਸਵੀਕਾਰ ਕਰਦਾ ਹੈ, ਅਕੈਡਮੀ ਵਿਚ ਸ਼ਾਮਲ ਹੁੰਦਾ ਹੈ, ਉਸਨੂੰ ਆਸਕਰ ਅਵਾਰਡ ਲਈ ਮੁਕਾਬਲਾ ਕਰਨ ਵਾਲੀਆਂ ਫਿਲਮਾਂ ਲਈ ਵੋਟ ਪਾਉਣ ਦਾ ਮੌਕਾ ਮਿਲਦਾ ਹੈ।

Shobha KapoorShobha Kapoor

ਹੋਰ ਪੜ੍ਹੋ: ਰਾਹੁਲ ਗਾਂਧੀ ਦਾ ਤੰਜ਼, ‘ਜੁਲਾਈ ਆ ਗਿਆ, ਵੈਕਸੀਨ ਨਹੀਂ ਆਈ’, ਸਿਹਤ ਮੰਤਰੀ ਨੇ ਦਿੱਤਾ ਕਰਾਰਾ ਜਵਾਬ

ਇਸ ਸਾਲ ਭਾਰਤੀ ਮੈਂਬਰਾਂ ਤੋਂ ਇਲਾਵਾ, ਅਕੈਡਮੀ ਨੇ 'ਮਿਨਾਰੀ' ਪ੍ਰਸਿੱਧੀ ਯੁਹ-ਜੁੰਗ ਯੂਨ, 'ਪ੍ਰੋਮਿਸਿੰਗ ਜੰਗ ਵੋਮੈਨ' , ਵਾਲੀ ਐਮਰੈਲਡ ਫੈਨਲ, 'ਦਿ ਫਾਦਰ' ਫੇਮ ਫਲੋਰੀਅਨ ਜ਼ੇਲਰ ਵਰਗੇ ਆਸਕਰ ਜੇਤੂਆਂ ਨੂੰ ਵੀ ਬੁਲਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ, ਇਸ ਸਾਲ ਅਕੈਡਮੀ ਦੁਆਰਾ ਹੈਨਰੀ ਗੋਲਡਿੰਗ, ਵੈਨੇਸਾ ਕਿਰਬੀ, ਰਾਬਰਟ ਪੈਟੀਨਸਨ, ਯਾਹੀਆ ਅਬਦੁਲ ਮਤਿਨ 2 ਵਰਗੇ ਅਦਾਕਾਰਾਂ ਨੂੰ ਵੀ ਇਸ ਸਾਲ ਅਕੈਡਮੀ ਵਿਚ ਆਪਣੇ ਨਾਲ ਜੋੜਿਆ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement