
ਜੱਸ ਬਾਜਵਾ ਨੇ ਆਪਣੇ ਇਕ ਇੰਟਰਵਿਊ ‘ਚ ਕਿਹਾ ਕਿ ਸਰਕਾਰ ਭਾਵੇਂ ਉਨ੍ਹਾਂ ’ਤੇ 35 ਪਰਚੇ ਕਰਦੇ, ਉਹ ਇਨ੍ਹਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ।
ਚੰਡੀਗੜ੍ਹ: ਪੰਜਾਬੀ ਗਾਇਕ ਜੱਸ ਬਾਜਵਾ (Punjabi Singer Jass Bajwa) ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਅੰਦੋਲਨ (Farmers Protest) ‘ਚ ਸ਼ਾਮਲ ਹਨ ਅਤੇ ਲਗਾਤਾਰ ਕਿਸਾਨਾਂ (Farmers) ਦੇ ਹੱਕ ‘ਚ ਆਪਣੀ ਆਵਾਜ਼ ਚੁੱਕ ਰਹੇ ਹਨ। ਉਨ੍ਹਾਂ ਨੇ ਸ਼ੁਰੂ ਤੋਂ ਲੈਕੇ ਹੁਣ ਤੱਕ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਕਰ ਰਹੇ ਹਨ। ਹਾਲ ਹੀ ‘ਚ ਜੱਸ ਬਾਜਵਾ ਖ਼ਿਲਾਫ ਚੰਡੀਗੜ੍ਹ ਪੁਲਿਸ (Chandigarh Police) ਵਲੋਂ ਪਰਚਾ ਦਰਜ ਕੀਤਾ ਗਿਆ ਸੀ।
ਹੋਰ ਪੜ੍ਹੋ: 15 ਰੁਪਏ ਦਿਹਾੜੀ ’ਤੇ ਕੰਮ ਕਰ ਰਹੇ ਗੁਰਸਿੱਖ ਬੱਚੇ ਦੀ ਮਦਦ ਲਈ ਅੱਗੇ ਆਈ Himanshi Khurana
Jass Bajwa
ਇਸ ਬਾਰੇ ਗੱਲ ਕਰਦਿਆਂ ਜੱਸ ਬਾਜਵਾ ਨੇ ਆਪਣੇ ਇਕ ਇੰਟਰਵਿਊ (Interview) ‘ਚ ਕਿਹਾ ਕਿ ਸਰਕਾਰ ਭਾਵੇਂ ਉਨ੍ਹਾਂ ’ਤੇ 35 ਪਰਚੇ ਕਰਦੇ, ਉਹ ਇਨ੍ਹਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ। ਇਸ ਨਾਲ ਉਹ ਹੋਰ ਤੇਜ਼ੀ ਨਾਲ ਅੱਗੇ ਵੱਧਣਗੇ। ਜੱਸ ਬਾਜਵਾ ਨੇ ਅੱਗੇ ਇਹ ਵੀ ਕਿਹਾ ਕਿ, “ਮੈਨੂੰ ਲਗਦਾ ਹੈ ਲੱਖਾ ਸਿਧਾਣਾ (Lakha Sidhana) ਅਤੇ ਕੰਵਰ ਗਰੇਵਾਲ (Kanwar Grewal) ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਸਕਦੇ ਹਨ। ਉਨ੍ਹਾਂ ਦੀ ਅਗਵਾਈ ਨਾਲ ਨੌਜਵਾਨਾਂ ਦਾ ਇਕੱਠ ਕਿਸਾਨੀ ਅੰਦੋਲਨ ‘ਚ ਵੱਧ ਸਕਦਾ ਹੈ।