
ਰਾਨੂ ਮੰਡਲ ਦੀ ਅਵਾਜ਼ ਦੇ ਚਰਚੇ ਤਾਂ ਤੁਸੀਂ ਸੁਣੇ ਹੀ ਹੋਣਗੇ। ਇਕ ਸਮਾਂ ਸੀ ਜਦੋਂ ਉਹ ਰੇਲਵੇ ਸਟੇਸ਼ਨਾਂ ‘ਤੇ ਘੁੰਮ ਕੇ ਗਾਣਾ ਗਾਉਂਦੀ ਸੀ।
ਮੁੰਬਈ: ਰਾਨੂ ਮੰਡਲ ਦੀ ਅਵਾਜ਼ ਦੇ ਚਰਚੇ ਤਾਂ ਤੁਸੀਂ ਸੁਣੇ ਹੀ ਹੋਣਗੇ। ਇਕ ਸਮਾਂ ਸੀ ਜਦੋਂ ਉਹ ਰੇਲਵੇ ਸਟੇਸ਼ਨਾਂ ‘ਤੇ ਘੁੰਮ ਕੇ ਗਾਣਾ ਗਾਉਂਦੀ ਸੀ। ਹਰ ਕੋਈ ਰਾਨੂ ਮੰਡਲ ਦੀ ਅਵਾਜ਼ ਦੀ ਤੁਲਨਾ ਲਤਾ ਮੰਗੇਸ਼ਕਰ ਨਾਲ ਕਰਦਾ ਸੀ। ਇਸ ਅਵਾਜ਼ ਕਾਰਨ ਰਾਨੂ ਮੰਡਲ ਸਟਾਰ ਬਣ ਚੁੱਕੀ ਹੈ। ਹਿਮੇਸ਼ ਰੇਸ਼ਮਿਆ ਨੇ ਰਾਨੂ ਮੰਡਲ ਨੂੰ ਪਲੇਬੈਕ ਸਿੰਗਰ ਬਾਲੀਵੁੱਡ ਵੀ ਲਾਂਚ ਕਰ ਦਿੱਤਾ ਹੈ। ਇੱਥੋਂ ਤੱਕ ਕੇ ਰਾਨੂੰ ਮੰਡਲ ਦੀ ਅਵਾਜ਼ ਲਤਾ ਮੰਗੇਸ਼ਕਰ ਤੱਕ ਵੀ ਪਹੁੰਚ ਗਈ। ਰਾਨੂੰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਤਾ ਮੰਗੇਸ਼ਕਰ ਨੇ ਉਹਨਾਂ ਨੂੰ ਕਿਹਾ ਕਿ ਨਕਲ ਮਤ ਕਰੋ, ਬਲਕਿ ਓਰੀਜਨਲ ਰਹੋ’।
Ranu Mandal
ਲਤਾ ਦਾ ਇਹ ਕਹਿਣਾ ਸ਼ਾਇਦ ਲੋਕਾਂ ਨੂੰ ਪਸੰਦ ਨਹੀਂ ਆਇਆ ਹੈ। ਸੋਸ਼ਲ ਮੀਡੀਆ ‘ਤੇ ਉਹਨਾਂ ਨੂੰ ਕਾਫ਼ੀ ਨੈਗੇਟਿਵ ਕੁਮੈਂਟ ਮਿਲ ਰਹੇ ਹਨ। ਇਕ ਯੂਜ਼ਰ ਨੇ ਟਵਿਟਰ ‘ਤੇ ਲਿਖਿਆ ਹੈ, ‘ਜਦੋਂ ਲਤਾ ਮੰਗੇਸ਼ਕਰ ਅਪਣੇ ਪਾਵਰਫੁੱਲ ਦਿਨਾਂ ਵਿਚ ਸੀ ਤਾਂ ਉਹਨਾਂ ਨੇ ਕਈ ਫੀਮੇਲ ਸਿੰਗਰਜ਼ ਦਾ ਕੈਰੀਅਰ ਬਰਬਾਦ ਕੀਤਾ ਸੀ। ਤਾਂ ਉਹ ਹੁਣ ਕਿਵੇਂ ਕਿਸੇ ਨੂੰ ਹੌਂਸਲਾ ਦੇ ਸਕਦੀ ਹੈ’। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਕਿਹਾ ਉਹਨਾਂ ਨੂੰ ਲਤਾ ਨਾਲ ਨਫ਼ਰਤ ਹੋ ਗਈ ਹੈ ਹਾਲਾਂਕਿ ਇਸ ਮਾਮਲੇ ‘ਤੇ ਰਾਨੂ ਮੰਡਲ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਰ ਰਾਨੂ ਵੱਲੋਂ ਲੋਕ ਖੁਦ ਹੀ ਜਵਾਬ ਦੇ ਰਹੇ ਹਨ।
Lata Mangeshkar
ਦਰਅਸਲ ਇਕ ਨਿਊਜ਼ ਏਜੰਸੀ ਨੂੰ ਦਿੱਤੇ ਗਏ ਇੰਟਰਵਿਊ ਵਿਚ ਲਤਾ ਮੰਗੇਸ਼ਕਰ ਨੇ ਰਾਨੂ ਮੰਡਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ, ‘ਜੇਕਰ ਮੇਰੇ ਨਾਂਅ ਅਤੇ ਕੰਮ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਮੈਂ ਅਪਣੇ ਆਪ ਨੂੰ ਖ਼ੁਸ਼ ਕਿਸਮਤ ਸਮਝਦੀ ਹਾਂ ਪਰ ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਨਕਲ ਕਰਨ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਸਫ਼ਲਤਾ ਨਹੀਂ ਮਿਲ ਸਕਦੀ’।
Lata Mangeshkar
ਉਹਨਾਂ ਨੇ ਰਾਨੂੰ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ, ‘ਓਰੀਜਨਲ ਰਹੋ, ਸਾਰੇ ਸਿੰਗਰਸ ਦੇ ਐਵਰਗ੍ਰੀਨ ਗਾਣੇ ਗਾਓ ਪਰ ਕੁਝ ਸਮੇਂ ਬਾਅਦ ਸਿੰਗਰ ਨੂੰ ਅਪਣਾ ਗਾਣਾ ਲੱਭਣਾ ਚਾਹੀਦਾ ਹੈ। ਲਤਾ ਮੰਗੇਸ਼ਕਰ ਦਾ ਇਹ ਬਿਆਨ ਕਿਸੇ ਨੂੰ ਪਸੰਦ ਨਹੀਂ ਆਇਆ। ਸੋਸ਼ਲ ਮੀਡੀਆ ‘ਤੇ ਲੋਕ ਉਹਨਾਂ ਨੂੰ ਬਹੁਤ ਗੱਲਾਂ ਸੁਣਾ ਰਹੇ ਹਨ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ