ਕਰੀਬੀਆਂ ਨੂੰ ਖੋਹਣ ਤੋਂ ਬਾਅਦ ਟੁੱਟ ਗਏ ਸਨ ਇਹ ਸਿਤਾਰੇ, ਖ਼ੁਦ ਨੂੰ ਸੰਭਾਲ ਕੀਤੀ ਸ਼ਾਨਦਾਰ ਵਾਪਸੀ
Published : Oct 5, 2021, 1:25 pm IST
Updated : Oct 5, 2021, 1:27 pm IST
SHARE ARTICLE
File photo
File photo

ਕੋਰੋਨਾ ਕਾਲ ਵਿਚ ਲੋਕਾਂ ਨੇ ਆਪਣਿਆਂ ਨੂੰ ਖੋਇਆ

 

ਮੁੰਬਈ: ਕੋਰੋਨਾ ਕਾਲ ਵਿਚ ਲੋਕਾਂ ਨੇ ਆਪਣਿਆਂ ਨੂੰ ਖੋਇਆ। ਪਤਾ ਨਹੀਂ ਇਸ ਮਹਾਂਮਾਰੀ ਵਿੱਚ ਕਿੰਨੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਮਨੋਰੰਜਨ ਦੀ ਦੁਨੀਆ ਵਿੱਚ ਵੀ, ਬਹੁਤ ਸਾਰੇ ਸਿਤਾਰਿਆਂ ਨੇ ਆਪਣਿਆਂ ਨੂੰ ਗੁਵਾਇਆ।

 

Corona Virus Corona Virus

 

ਕਾਰਨ ਕੁਝ ਵੀ ਹੋਵੇ, ਪਰ ਕਿਸੇ ਖਾਸ ਵਿਅਕਤੀ ਦੇ ਜਾਣ ਨਾਲ ਹਮੇਸ਼ਾ ਦੁੱਖ ਹੁੰਦਾ ਹੈ।  ਇਸ ਦੁੱਖ ਦੀ ਘੜੀ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਜ਼ਿੰਦਗੀ ਦਾ ਦੂਜਾ ਨਾਮ ਅੱਗੇ ਵਧਦੇ ਰਹਿਣਾ ਹੈ। ਕਿਸੇ ਵਿਅਕਤੀ ਨੂੰ ਸਮੇਂ ਦੇ ਨਾਲ ਕੁਝ ਖੱਟੀਆਂ ਅਤੇ ਕੁਝ ਮਿੱਠੀਆਂ ਯਾਦਾਂ ਦੇ ਨਾਲ ਅੱਗੇ ਵਧਣਾ ਪੈਂਦਾ ਹੈ।

ਹੋਰ ਵੀ ਪੜ੍ਹੋ: ਲਖੀਮਪੁਰ ਘਟਨਾ: ਕਾਨੂੰਨ ਅਤੇ ਸਿਸਟਮ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ- CM ਕੇਜਰੀਵਾਲ

shehnaaz gill and Sidharth shuklashehnaaz gill and Sidharth shukla

ਸੁਸ਼ਾਂਤ ਸਿੰਘ ਰਾਜਪੂਤ-ਰੀਆ ਚੱਕਰਵਰਤੀ (Sushant Singh Rajput- Rhea Chakraborty- ਬਾਲੀਵੁੱਡ ਦੇ ਉੱਭਰਦੇ ਸੁਪਰਸਟਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਥੋੜ੍ਹੇ ਸਮੇਂ ਵਿੱਚ ਹੀ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ ਪਰ ਉਸਦੀ ਮੌਤ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ। ਸੁਸ਼ਾਂਤ ਆਪਣੇ ਪ੍ਰਸ਼ੰਸਕਾਂ ਲਈ ਯਾਦਾਂ ਬਣ ਕੇ ਰਹਿ ਗਏ।

Sushant Singh RajputSushant Singh Rajput and  Rhea Chakraborty

 

ਇਹ ਸਮਾਂ ਉਸਦੀ ਪ੍ਰੇਮਿਕਾ ਰੀਆ ਚੱਕਰਵਰਤੀ ਲਈ ਵੀ ਮੁਸ਼ਕਲਾਂ ਨਾਲ ਭਰਿਆ ਰਿਹਾ। ਉਸ ਨੂੰ ਸੁਸ਼ਾਂਤ ਦੇ ਗੁਆਉਣ ਦਾ ਦੁੱਖ ਸੀ ਅਤੇ ਨਾਲ ਹੀ ਉਸ ਨੂੰ ਡਰੱਗ  ਮਾਮਲੇ ਵਿਚ ਜੇਲ੍ਹ ਦੀ ਹਵਾ ਵੀ ਖਾਣੀ ਪਈ।  ਰੀਆ ਦੇ ਹੌਂਸਲੇ ਵੀ ਟੁੱਟ ਗਏ ਸਨ ਪਰ ਉਸਨੇ ਆਪਣਾ ਖਿਆਲ ਰੱਖਿਆ ਅਤੇ ਉਸਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਂਦੀਆਂ।

ਹੋਰ ਵੀ ਪੜ੍ਹੋ: ਲਖੀਮਪੁਰ ਘਟਨਾ: ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ PM ਮੋਦੀ 'ਤੇ ਸਾਧਿਆ ਨਿਸ਼ਾਨਾ

Rhea Chakraborty, Sushant Singh RajputRhea Chakraborty, Sushant Singh Rajput

 

ਰਿਸ਼ੀ ਕਪੂਰ-ਨੀਤੂ ਸਿੰਘ (Rishi Kapoor- Neetu Singh) - ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪਰ ਸਾਲ 2020 ਵਿੱਚ, ਰਿਸ਼ੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਪਤਨੀ ਨੀਤੂ ਸਿੰਘ  ਉਹਨਾਂ ਦੇ ਆਖਰੀ ਦਿਨਾਂ ਵਿੱਚ ਉਨ੍ਹਾਂ ਦੇ ਨਾਲ ਸਨ।

 

Rishi Kapoor Rishi Kapoor

 

ਨੀਤੂ ਨੇ ਆਪਣਾ ਕੰਮ ਛੱਡ ਦਿੱਤਾ ਅਤੇ ਆਪਣੇ ਪਤੀ ਦੀ ਪੂਰੀ ਤਰ੍ਹਾਂ ਸੇਵਾ ਕੀਤੀ। ਰਿਸ਼ੀ ਦੇ ਦਿਹਾਂਤ ਤੋਂ ਬਾਅਦ, ਉਹ ਖਾਲੀਪਣ ਦਾ ਸਾਹਮਣਾ ਕਰ ਰਹੀ ਸੀ। ਅਜਿਹੀ ਸਥਿਤੀ ਵਿੱਚ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਉਤਸ਼ਾਹਤ ਕੀਤਾ ਅਤੇ ਅਭਿਨੇਤਰੀ ਨੇ ਆਪਣੇ ਕੰਮ 'ਤੇ ਵਾਪਸੀ ਕੀਤੀ।

ਹੋਰ ਵੀ ਪੜ੍ਹੋ: ਪੰਜਾਬ ਡਰੱਗ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ, ਸਿਆਸਤਦਾਨਾਂ ਖ਼ਿਲਾਫ਼ ਹੋ ਸਕਦੇ ਨੇ ਵੱਡੇ ਖੁਲਾਸੇ!

 

and   Neetu SinghRishi Kapoor and  Neetu Singh

 

ਸ਼ਹਿਨਾਜ਼ ਗਿੱਲ-ਸਿਧਾਰਥ ਸ਼ੁਕਲਾ- (Sidharth Shukla- Shehnaaz Kaur Gill) ਅਭਿਨੇਤਾ ਸਿਧਾਰਥ ਸ਼ੁਕਲਾ ਨੂੰ ਗੁਜ਼ਰਿਆਂ ਇੱਕ ਮਹੀਨਾ ਹੋ ਗਿਆ ਹੈ। ਇਹ ਸਾਰਿਆਂ ਲਈ ਦੁਖਦਾਈ ਸਮਾਂ ਸੀ ਪਰ ਸਿਧਾਰਥ ਦੇ ਜਾਣ ਕਾਰਨ ਸਭ ਤੋਂ ਵੱਡਾ ਸਦਮਾ ਮਹਿਸੂਸ ਕਰਨ ਵਾਲੇ ਲੋਕਾਂ ਵਿੱਚ ਸ਼ਹਿਨਾਜ਼ ਗਿੱਲ ਸੀ। ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ।

 

shehnaaz gill and Sidharth shuklaSidharth Shukla- Shehnaaz Kaur Gill

ਉਸ ਦਾ ਰੋ- ਰੋ ਬੁਰਾ ਹਾਲ ਹੈ ਪਰ ਇਸ ਮੁਸ਼ਕਲ ਸਥਿਤੀ ਵਿੱਚ, ਅਭਿਨੇਤਰੀ ਨੇ ਆਪਣੇ ਆਪ ਨੂੰ ਸਮਾਂ ਦਿੱਤਾ ਅਤੇ ਹੁਣ ਉਹ ਆਪਣੇ ਸਾਥੀ ਦੀ ਮੌਤ ਦੇ ਇੱਕ ਮਹੀਨੇ ਬਾਅਦ ਕੰਮ ਤੇ ਵਾਪਸ ਆ ਰਹੀ ਹੈ। ਉਹ 7 ਅਕਤੂਬਰ ਤੋਂ ਕੰਮ 'ਤੇ ਪਰਤ ਰਹੀ ਹੈ। ਉਸਦੀ ਆਉਣ ਵਾਲੀ ਫਿਲਮ ਦੇ ਨਿਰਮਾਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

 

Shehnaaz gill and Sidharth ShuklaShehnaaz gill and Sidharth Shukla

 

 ਹੋਰ ਵੀ ਪੜ੍ਹੋ: ਧਾਂਦਲੀ ਦਾ ਗੀਤ ਅਜੇ ਵੀ ਚਰਚਾ 'ਚ, ਵੀਡੀਓ ਗੀਤ ਡਿਲੀਟ ਹੋਣ ਤੋਂ ਬਾਅਦ ਅਪਲੋਡ ਕੀਤੀ ਸੀ ਆਡੀਓ  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement