
'ਪੀਐਮ ਮੋਦੀ ਲਖਨਊ ਵਿਚ ਲੋਕਤੰਤਰ ਦੇ ਵਿਨਾਸ਼ਕਾਰੀ ਤਿਉਹਾਰ ਵਿਚ ਸ਼ਰੀਕ ਹੋਣ ਜਾ ਰਹੇ'
ਨਵੀਂ ਦਿੱਲੀ: ਲਖੀਮਪੁਰ ਹਿੰਸਾ ( Lakhimpur Incident) ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪਿੱਛੋਂ ਤੋਂ ਆ ਰਹੀਆਂ ਦੋ ਗੱਡੀਆਂ ਨੇ ਕੁਚਲ ਦਿੱਤਾ।
ਹੋਰ ਵੀ ਪੜ੍ਹੋ: ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਦੇ ਹੱਕ 'ਚ ਸੋਨੂੰ ਸੂਦ ਦਾ ਟਵੀਟ, ਮੀਡੀਆ ਨੂੰ ਕਹੀ ਇਹ ਗੱਲ
Uttar Pradesh
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਨੇਤਾਵਾਂ ਨੇ ਭਾਜਪਾ ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ਵਿੱਚ, ਕਾਂਗਰਸੀ ਨੇਤਾ ਰਣਦੀਪ ਸਿੰਘ ਸੁਰਜੇਵਾਲਾ (Randeep Surjewala) ਨੇ ਵੀਡੀਓ ਸ਼ੇਅਰ ਕਰਕੇ ਟਵੀਟ ਕੀਤਾ ।
Randeep Surjewala
किसानों को पीछे से गाड़ी तले कुचलने वाले दिल दहलाने वाले विडीयो के 36 घंटे बाद भी देश के गृह राज्य मंत्री को न बर्खास्त कर और न हत्या का मुक़दमा दर्ज कर मोदी जी ने साबित कर दिया है कि वो लखनऊ में प्रजातंत्र के बर्बादी महोत्सव में शरीक होने जा रहे हैं।#Lakhimpur_Kheri pic.twitter.com/HTwvj3g6Ud
— Randeep Singh Surjewala (@rssurjewala) October 5, 2021
ਕਿਸਾਨਾਂ ਨੂੰ ਪਿੱਛੇ ਤੋਂ ਕੁਚਲਣ ਵਾਲੀ ਵੀਡੀਓ ਦੇ 36 ਘੰਟਿਆਂ ਬਾਅਦ ਵੀ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨੂੰ ਨਾ ਤਾਂ ਬਰਖ਼ਾਸਤ ਕੀਤਾ ਗਿਆ ਅਤੇ ਨਾ ਹੀ ਕਤਲ ਦਾ ਕੇਸ ਦਰਜ ਕੀਤਾ ਗਿਆ। ਜਿਸ ਤੋਂ ਸਾਬਤ ਹੁੰਦਾ ਹੈ ਕਿ ਪੀਐਮ ਮੋਦੀ ਲਖਨਊ ( Lakhimpur Incident) ਵਿਚ ਲੋਕਤੰਤਰ ਦੇ ਵਿਨਾਸ਼ਕਾਰੀ ਤਿਉਹਾਰ ਵਿਚ ਸ਼ਰੀਕ ਹੋਣ ਜਾ ਰਹੇ ਹਨ।
Randeep Surjewala
ਹੋਰ ਵੀ ਪੜ੍ਹੋ: ਪਟਿਆਲਾ ਦੇ ਹਲਕਾ ਸਨੌਰ ‘ਚ ਅਕਾਲੀ ਆਗੂ ਦਾ ਕਤਲ