
ਐਨਸੀਬੀ ਹੁਣ ਤੱਕ ਦੋ ਵਾਰ ਅਰਜੁਨ ਰਾਮਪਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ
ਮੁੰਬਈ: ਬਾਲੀਵੁੱਡ ਦੇ ਡਰੱਗ ਮਾਮਲੇ ਵਿੱਚ ਅਦਾਕਾਰ ਅਰਜੁਨ ਰਾਮਪਾਲ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਜਾਪਦੀਆਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਉਹਨਾਂ ਦੀ ਭੈਣ ਕੋਮਲ ਰਾਮਪਾਲ ਨੂੰ ਤਲਬ ਕੀਤਾ ਹੈ। ਉਹਨਾਂ ਨੂੰ ਅੱਜ ਸਵੇਰੇ 11 ਵਜੇ ਤਲਬ ਕੀਤਾ ਗਿਆ ਹੈ।
Arjun Rampal
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਨਸੀਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ 'ਜਾਂਚ ਏਜੰਸੀ ਨੇ ਅਰਜੁਨ ਰਾਮਪਾਲ ਦੀ ਭੈਣ ਨੂੰ ਡਰੱਗ ਮਾਮਲੇ ਵਿਚ ਕੁਨੈਕਸ਼ਨ ਲਈ ਅੱਜ ਤਲਬ ਕੀਤਾ ਹੈ।'
Arjun Rampal
ਐਨਸੀਬੀ ਹੁਣ ਤੱਕ ਦੋ ਵਾਰ ਅਰਜੁਨ ਰਾਮਪਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਸ ਦੀ ਪ੍ਰੇਮਿਕਾ ਗੈਬਰੀਏਲਾ ਡੈਮੇਟ੍ਰਾਇਡਸ ਤੋਂ ਵੀ ਪੁੱਛਗਿੱਛ ਕੀਤੀ ਗਈ। ਪਿਛਲੇ ਸਾਲ ਨਵੰਬਰ ਵਿਚ, ਐਨਸੀਬੀ ਨੇ ਅਰਜੁਨ ਰਾਮਪਾਲ ਦੇ ਘਰ ਛਾਪੇਮਾਰੀ ਕੀਤੀ ਸੀ, ਜਿਥੇ ਏਜੰਸੀ ਨੂੰ ਐਨਡੀਪੀਐਸ ਐਕਟ ਦੇ ਤਹਿਤ ਪਾਬੰਦੀਸ਼ੁਦਾ ਦਵਾਈਆ ਮਿਲੀਆਂ ਸਨ।