ਤਾਜ਼ਾ ਖ਼ਬਰਾਂ

Advertisement

ਮਰਾਠੀ ਐਕਟਰ ਰਮੇਸ਼ ਭਾਟਕਰ ਦਾ ਹੋਇਆ ਦੇਹਾਂਤ

ROZANA SPOKESMAN
Published Feb 6, 2019, 5:52 pm IST
Updated Feb 6, 2019, 5:52 pm IST
ਅਨੁਭਵੀ ਮਰਾਠੀ ਐਕਟਰ ਰਮੇਸ਼ ਭਾਟਕਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਉਨ੍ਹਾਂ ਨੇ ਇਕ ਹਸਪਤਾਲ ਵਿਚ ਅੰਤਮ ਸਾਹ ਲਏ। ਪਿਛਲੇ ਕਰੀਬ ਡੇਢ ...
Veteran actor Ramesh Bhatkar
 Veteran actor Ramesh Bhatkar

ਮੁੰਬਈ : ਅਨੁਭਵੀ ਮਰਾਠੀ ਐਕਟਰ ਰਮੇਸ਼ ਭਾਟਕਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਉਨ੍ਹਾਂ ਨੇ ਇਕ ਹਸਪਤਾਲ ਵਿਚ ਅੰਤਮ ਸਾਹ ਲਏ। ਪਿਛਲੇ ਕਰੀਬ ਡੇਢ ਸਾਲ ਤੋਂ ਉਹ ਕੈਂਸਰ ਤੋਂ ਪਰੇਸ਼ਾਨ ਸਨ। ਐਕਟਰ ਜੈਵੰਤ ਵਾਡਕਰ ਨੇ ਕਿਹਾ ਕਿ ਉਹ ਜਿੰਨੀ ਬਹਾਦਰੀ ਨਾਲ ਲੜ ਸਕਦੇ ਸਨ, ਬੀਮਾਰੀ ਨਾਲ ਵੀ ਉਹ ਲੜੇ ਪਰ ਪਿਛਲੇ ਇਕ ਮਹੀਨੇ ਤੋਂ ਉਹ ਬਹੁਤ ਦਰਦ ਵਿਚ ਸਨ ਅਤੇ ਅਸੀਂ ਸੱਭ ਨੂੰ ਉਨ੍ਹਾਂ ਦੀ ਚਿੰਤਾ ਸੀ।

Veteran actor Ramesh BhatkarVeteran actor Ramesh Bhatkar

Advertisement

ਉਹ ਪਿਛਲੇ 15 ਦਿਨਾਂ ਤੋਂ ਆਈਸੀਯੂ ਵਿਚ ਸਨ। ਭਾਟਕਰ ਦਾ ਰਾਤ ਸਾੜ੍ਹੇ ਦਸ ਵਜੇ ਅੰਤਮ ਸੰਸਕਾਰ ਕੀਤਾ ਜਾਵੇਗਾ। ਭਾਟਕਰ ਨੂੰ ਟੀਵੀ ਸੀਰੀਜ਼ ‘ਕਮਾਂਡਰ’ ਅਤੇ ‘ਹੇਲੋ ਇੰਸਪੈਕਟਰ’ ਵਿਚ ਉਨ੍ਹਾਂ ਦੇ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ‘ਆਈ ਪਾਹਿਜੇ’, ‘ਕੁਛ ਤੋ ਹੈ’ ਅਤੇ ‘ਭਵੇਸ਼ ਜੋਸ਼ੀ ਸੁਪਰਹੀਰੋ’ ਵਰਗੀ ਹਿੰਦੀ ਅਤੇ ਮਰਾਠੀ ਫਿਲਮਾਂ ਵਿਚ ਐਕਟਰ ਦੇ ਤੌਰ 'ਤੇ 30 ਸਾਲ ਤੋਂ ਵੱਧ ਸਮੇਂ ਤੱਕ ਕੰਮ ਕੀਤਾ। 

Advertisement
Advertisement
Advertisement

 

Advertisement