ਇਹ ਫਿਲਮ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ
ਮੁੰਬਈ: ਪ੍ਰਭਾਸ ਦੀ ਆਉਣ ਵਾਲੀ ਫਿਲਮ ਆਦਿਪੁਰਸ਼ 2023 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿਚੋਂ ਇਕ ਹੈ। ਲੋਕ ਇਸ ਫ਼ਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਫ਼ਿਲਮ ਦੀ ਰਿਲੀਜ਼ ਤੋਂ ਮਹਿਜ਼ ਦੋ ਹਫ਼ਤੇ ਬਾਕੀ ਹਨ, ਨਿਰਮਾਤਾਵਾਂ ਨੇ ਪ੍ਰਮੋਸ਼ਨ ਦਾ ਆਖਰੀ ਪੜਾਅ ਸ਼ੁਰੂ ਕਰ ਦਿਤਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੇ ਸਾਥੀ ਗੁਰਮੀਤ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਕੇਂਦਰ ਤੋਂ ਮੰਗਿਆ ਜਵਾਬ
ਹਾਲ ਹੀ ਵਿਚ ਫ਼ਿਲਮ ਦੀ ਟੀਮ ਨੇ ਇਕ ਅਹਿਮ ਐਲਾਨ ਕੀਤਾ ਹੈ। ਕਈ ਮੀਡੀਆ ਰੀਪੋਰਟਾਂ ਮੁਤਾਬਕ ਟੀਮ ਨੇ ਫ਼ੈਸਲਾ ਕੀਤਾ ਹੈ ਕਿ ਫ਼ਿਲਮ ਦੀ ਸਕ੍ਰੀਨਿੰਗ ਦੌਰਾਨ ਹਰ ਥੀਏਟਰ ਵਿਚ ਇਕ ਸੀਟ ਰਿਜ਼ਰਵ ਰਹੇਗੀ। ਇਹ ਸੀਟ ਲੋਕਾਂ ਦੀ ਆਸਥਾ ਨੂੰ ਮਨਾਉਣ ਲਈ ਭਗਵਾਨ ਹਨੂੰਮਾਨ ਨੂੰ ਸਮਰਪਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਿਉ ਨੇ ਦੇਸ਼ ਦੀ ਆਜ਼ਾਦੀ ਲਈ ਦੇ ਦਿਤੀ ਜਾਨ, ਪੁੱਤ ਨੂੰ ਕੱਖ ਨਹੀਂ ਮਿਲਿਆ ਸਰਕਾਰਾਂ ਤੋਂ
ਦਸ ਦੇਈਏ ਕਿ ਆਦਿਪੁਰਸ਼ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ। ਇਹ ਫਿਲਮ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫਿਲਮ ਪੰਜ ਭਾਸ਼ਾਵਾਂ ਤੇਲਗੂ, ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ ਵਿਚ ਰਿਲੀਜ਼ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ, "ਜਿਥੇ ਵੀ ਰਾਮਾਇਣ ਦਾ ਪਾਠ ਕੀਤਾ ਜਾਂਦਾ ਹੈ, ਉਥੇ ਭਗਵਾਨ ਹਨੂੰਮਾਨ ਦੀ ਮੌਜੂਦਗੀ ਹੁੰਦੀ ਹੈ। ਇਹ ਸਾਡਾ ਵਿਸ਼ਵਾਸ ਹੈ। ਇਸ ਵਿਸ਼ਵਾਸ ਦਾ ਸਨਮਾਨ ਕਰਦੇ ਹੋਏ, ਪ੍ਰਭਾਸ ਦੀ ਰਾਮ-ਸਟਾਰਰ ਫਿਲਮ ਆਦਿਪੁਰਸ਼ ਦੀ ਸਕ੍ਰੀਨਿੰਗ ਕਰਨ ਵਾਲੇ ਹਰ ਥੀਏਟਰ ਵਿਚ ਭਗਵਾਨ ਹਨੁਮਾਨ ਲਈ ਇਸ ਨੂੰ ਬਿਨਾਂ ਵੇਚੇ ਰਿਜ਼ਰਵ ਕੀਤਾ ਜਾਵੇਗਾ”।