
ਜਾਣੋ ਕੀ ਕੁੱਝ ਹੈ ਇਸ ਫ਼ਿਲਮ 'ਚ
ਨਵੀਂ ਦਿੱਲੀ: ਕੰਗਨਾ ਰਨੌਤ ਦੀ ਅਗਲੀ ਫ਼ਿਲਮ 'ਧਾਕੜ' ਦਾ ਪੋਸਟ ਰਿਲੀਜ਼ ਹੋ ਗਿਆ ਹੈ। ਟ੍ਰੇਡ ਏਨਾਲਿਸਟ ਤਰਣ ਆਦਰਸ਼ ਨੇ ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਵਿਚ ਕੰਗਨਾ ਦੀ ਤਸਵੀਰ ਲਗਾਈ ਹੋਈ ਹੈ। ਉਸ ਦੇ ਦੋਵੇਂ ਹੱਥ ਵਿਚ ਗਨ ਫੜੀ ਹੋਈ ਹੈ। ਤਰਣ ਨੇ ਇਹ ਵੀ ਦਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤ ਦੇ ਨਾਲ-ਨਾਲ ਸਾਉਥ ਈਸਟ ਏਸ਼ੀਆ, ਮੀਡਿਲ ਈਸਟ ਅਤੇ ਯੂਰੋਪ ਵਿਚ ਸ਼ੁਰੂ ਹੋਵੇਗੀ।
Kangana Ranaut in action entertainer #Dhaakad... Filming to commence early next year in #India and international locales... Action director from #Hollywood to choreograph elaborate sequences... Directed by Razneesh ‘Razy’ Ghai... Produced by Sohel Maklai... #Diwali 2020 release. pic.twitter.com/0Lx3VZMTad
— taran adarsh (@taran_adarsh) July 6, 2019
ਧਾਕੜ ਦਿਵਾਲੀ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦੇ ਡਾਇਰੈਕਟਰ ਰਜਨੀਸ਼ ਯਾਨੀ ਰਾਜੀ ਘਈ ਹੈ। ਸੋਹੇਲ ਮਕਲਈ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਕੰਗਨਾ ਰਨੌਤ ਦੀ ਇਕ ਹੋਰ ਫ਼ਿਲਮ ਜਜਮੈਂਟਲ ਹੈ ਕਿਆ 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਵਿਚ ਰਾਜਕੁਮਾਰ ਰਾਵ ਅਤੇ ਕੰਗਨਾ ਦੀ ਜੋੜੀ ਇਕ ਵਾਰ ਫਿਰ ਦੇਖੀ ਜਾਵੇਗੀ। ਕੰਗਨਾ ਦੀ ਭੈਣ ਰੰਗੋਲੀ ਨੇ ਵੀ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ।
Can’t wait !!! ???????? #Dhaakad pic.twitter.com/5QoVpXaKaM
— Rangoli Chandel (@Rangoli_A) July 6, 2019
ਕੰਗਨਾ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਧਾਕੜ ਉਹਨਾਂ ਦ ਕਰੀਅਰ ਦੀ ਬੈਂਚਮਾਰਕ ਫ਼ਿਲਮ ਹੀ ਨਹੀਂ ਹੈ ਬਲਕਿ ਇਹ ਇੰਡੀਅਨ ਫ਼ਿਲਮ ਇੰਡਸਟ੍ਰੀ ਲਈ ਟਰਨਿੰਗ ਪਵਾਇੰਟ ਵੀ ਹੈ। ਸੋਹੇਲ ਅਤੇ ਰਾਜੀ ਉਹਨਾਂ ਦੇ ਚੰਗੇ ਦੋਸਤ ਹਨ ਅਤੇ ਇਸ ਪ੍ਰੋਜੈਕਟ 'ਤੇ ਕੁਝ ਸਮੇਂ ਤੋਂ ਕੰਮ ਕਰ ਰਹੇ ਹਨ। ਇਸ ਫ਼ਿਲਮ ਵਿਚ ਕੰਮ ਕਰਨ ਲਈ ਉਹ ਕਾਫ਼ੀ ਉਤਸੁਕ ਹਨ। ਫ਼ਿਲਮ ਅਤੇ ਕੰਗਨਾ 'ਤੇ ਗੱਲ ਕਰਦੇ ਹੋਏ ਰਾਜੀ ਨੇ ਕਿਹਾ ਕਿ ਉਹ ਇਕ ਆਰਮੀ ਵਾਲੇ ਦਾ ਬੇਟਾ ਹੈ ਅਤੇ ਹਮੇਸ਼ਾ ਤੋਂ ਹੀ ਉਹ ਇਕ ਐਕਸ਼ਨ ਫ਼ਿਲਮ ਬਣਾਉਣਾ ਚਾਹੁੰਦਾ ਸੀ।
ਉਹਨਾਂ ਨੂੰ ਲਗਦਾ ਹੈ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਲਈ ਇਹ ਸਮਾਂ ਬਿਲਕੁੱਲ ਸਹੀ ਹੈ। ਦਸ ਦਈਏ ਕਿ ਕੰਗਨਾ ਦੀ ਫ਼ਿਲਮ ਜਜਮੈਂਟਲ ਹੈ ਕਿਆ ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ ਅਤੇ ਇਹ ਲੋਕਾਂ ਨੂੰ ਵੀ ਕਾਫ਼ੀ ਪਸੰਦ ਆ ਰਿਹਾ ਹੈ। ਟ੍ਰੇਲਰ ਦੀ ਸ਼ੁਰੂਆਤ ਤੋਂ ਹੀ ਇਹ ਸਾਫ਼ ਹੋ ਗਿਆ ਹੈ ਕਿ ਫ਼ਿਲਮ ਵਿਚ ਕੰਗਨਾ ਅਤੇ ਰਾਜਕੁਮਾਰ ਰਾਵ ਦਾ ਕੈਰੇਕਟਰ ਸਧਾਰਨ ਨਹੀਂ ਹੈ। ਇਹ ਫ਼ਿਲਮ ਇਕ ਮਰਡਰ ਮਿਸਟ੍ਰੀ ਹੈ।