‘ਅਰਦਾਸ ਕਰਾਂ’ ਫ਼ਿਲਮ ਦਾ ਦੂਜਾ ਗੀਤ ‘ਤੇਰੇ ਰੰਗ ਨਿਆਰੇ’ ਭਲਕੇ ਹੋਵੇਗਾ ਰਿਲੀਜ਼  
Published : Jul 5, 2019, 5:55 pm IST
Updated : Jul 5, 2019, 5:55 pm IST
SHARE ARTICLE
Ardas Karaan Movie
Ardas Karaan Movie

ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਅਰਦਾਸ ਕਰਾਂ ਦੇ ਟੀਜ਼ਰ...

ਜਲੰਧਰ: ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਅਰਦਾਸ ਕਰਾਂ ਦੇ ਟੀਜ਼ਰ, ਟਰੇਲਰ ਦੇ ਰੂਪ ‘ਚ ਚੈਪਟਰ 1 ਅਤੇ ਗੀਤ ਸਤਿਗੁਰ ਪਿਆਰੇ ਤੋਂ ਬਾਅਦ ਹੁਣ ਫਿਲਮ ਦਾ ਦੂਜਾ ਗੀਤ ਤੇਰੇ ਰੰਗ ਨਿਆਰੇ ਕੱਲ ਯਾਨੀ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਹਾਲ ਹੀ ‘ਚ ਫਿਲਮ ਦੇ ਆਫੀਸ਼ੀਅਲ ਪੇਜ਼ ਤੇ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ।

ਅਰਦਾਸ ਕਰਾਂ ਦੇ ਗੀਤ ਤੇਰੇ ਰੰਗ ਨਿਆਰੇ ਨੂੰ ਪੰਜਾਬੀ ਗਾਇਕ ਨਛੱਤਰ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ ਪ੍ਰਸਿੱਧ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਹਨ। ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਦੱਸਣਯੋਗ ਹੈ ਕਿ ਅਰਦਾਸ ਕਰਾਂ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਦੇ ਨਾਲ ਰਾਣਾ ਰਣਬੀਰ ਨੇ ਲਿਖਿਆ ਹੈ।

ਹਾਲਾਂਕਿ ਫਿਲਮ ਦੇ ਡਾਇਲਾਗ ਰਾਣਾ ਰਣਬੀਰ ਨੇ ਲਿਖੇ ਹਨ। ਇਸ ਨੂੰ ਪ੍ਰੋਡਿਊਸ ਵੀ ਖੁਦ ਗਿੱਪੀ ਗਰੇਵਾਲ ਕਰ ਰਹੇ ਹਨ, ਜਦਕਿ ਫਿਲਮ ਨੂੰ ਕੋ-ਪ੍ਰੋਡਿਊਸ ਰਵਨੀਤ ਕੌਰ ਗਰੇਵਾਲ ਨੇ ਕੀਤਾ ਹੈ। ਇਸ ਫਿਲਮ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ ਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਕਲਾਕਾਰਾਂ ਦੀ ਕਲਾਕਾਰੀ ਦੇਖਣ ਨੂੰ ਮਿਲੇਗੀ। ਅਰਦਾਸ ਕਰਾਂ 19 ਜੁਲਾਈ 2019 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement