ਕੋਰੀਓਗ੍ਰਾਫਰ ਜਾਨੀ ਮਾਸਟਰ ਦਾ ਕੌਮੀ ਪੁਰਸਕਾਰ ਮੁਅੱਤਲ, ਪੁਰਸਕਾਰ ਸਮਾਰੋਹ ਲਈ ਸੱਦਾ ਵੀ ਵਾਪਸ ਲਿਆ
Published : Oct 6, 2024, 8:25 pm IST
Updated : Oct 6, 2024, 8:25 pm IST
SHARE ARTICLE
Choreographer Johny Master
Choreographer Johny Master

ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਮੱਦੇਨਜ਼ਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤਾ ਫੈਸਲਾ

ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੌਮੀ ਫਿਲਮ ਪੁਰਸਕਾਰ ਸੈੱਲ ਨੇ ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਮੱਦੇਨਜ਼ਰ ਕੋਰੀਓਗ੍ਰਾਫਰ ਜਾਨੀ ਮਾਸਟਰ ਨੂੰ ਦਿਤਾ ਜਾਣ ਵਾਲਾ ਕੌਮੀ ਫਿਲਮ ਪੁਰਸਕਾਰ ਮੁਅੱਤਲ ਕਰ ਦਿਤਾ ਹੈ। 

ਅਧਿਕਾਰੀਆਂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ’ਚ ਹੋਣ ਵਾਲੇ 70ਵੇਂ ਕੌਮੀ ਫਿਲਮ ਪੁਰਸਕਾਰ ਸਮਾਰੋਹ ਲਈ ਕੋਰੀਓਗ੍ਰਾਫਰ ਨੂੰ ਦਿਤਾ ਸੱਦਾ ਵੀ ਵਾਪਸ ਲੈ ਲਿਆ। ਜਾਨੀ ਮਾਸਟਰ ਦਾ ਅਸਲੀ ਨਾਮ ਸ਼ੇਖ ਜਾਨੀ ਬਾਸ਼ਾ ਹੈ। ਉਸ ਨੂੰ 2022 ਦੀ ਤਾਮਿਲ ਫਿਲਮ ‘ਥਿਰੂਚਿਤਰੰਬਲਮ’ ਦੇ ਗੀਤ ‘ਮੇਘਮ ਕਰੂਕਥਾ’ ’ਚ ਉਸ ਦੇ ਕੰਮ ਲਈ ਸਨਮਾਨਿਤ ਕੀਤਾ ਜਾਣਾ ਸੀ। 

ਰਾਸ਼ਟਰੀ ਫਿਲਮ ਪੁਰਸਕਾਰ ਸੈੱਲ ਨੇ 4 ਅਕਤੂਬਰ (ਸ਼ੁਕਰਵਾਰ) ਨੂੰ ਜਾਰੀ ਇਕ ਨੋਟ ਵਿਚ ਕਿਹਾ ਕਿ ਕੌਮੀ ਫਿਲਮ ਪੁਰਸਕਾਰ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਕੋਰੀਓਗ੍ਰਾਫਰ ਨੂੰ ਪੋਕਸੋ ਐਕਟ ਦੇ ਤਹਿਤ ਦੋਸ਼ ਸਾਹਮਣੇ ਆਉਣ ਤੋਂ ਪਹਿਲਾਂ ਦਿਤਾ ਗਿਆ ਸੀ। 

ਪੱਤਰ ’ਚ ਕਿਹਾ ਗਿਆ ਹੈ ਕਿ ਦੋਸ਼ਾਂ ਦੀ ਗੰਭੀਰਤਾ ਅਤੇ ਮਾਮਲੇ ਦੀ ਅਦਾਲਤ ’ਚ ਵਿਚਾਰ ਅਧੀਨ ਸਥਿਤੀ ਨੂੰ ਧਿਆਨ ’ਚ ਰਖਦੇ ਹੋਏ ਸਮਰੱਥ ਅਥਾਰਟੀ ਨੇ ਸ਼ੇਖ ਜਾਨੀ ਬਾਸ਼ਾ ਨੂੰ ਫਿਲਮ ਥਿਰੂਚਿਤਰੰਬਲਮ ਲਈ ਸਾਲ 2022 ਲਈ ਬਿਹਤਰੀਨ ਕੋਰੀਓਗ੍ਰਾਫੀ ਲਈ ਕੌਮੀ ਫਿਲਮ ਪੁਰਸਕਾਰ ਦੇਣ ’ਤੇ ਅਗਲੇ ਹੁਕਮਾਂ ਤਕ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।

ਇਕ ਅਦਾਲਤ ਨੇ ਵੀਰਵਾਰ ਨੂੰ ਮਾਸਟਰ ਦੀ ਕੌਮੀ ਫਿਲਮ ਪੁਰਸਕਾਰ ਵਿਚ ਸ਼ਾਮਲ ਹੋਣ ਲਈ ਅੰਤਰਿਮ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਸੀ। 

ਪਿਛਲੇ ਮਹੀਨੇ ਜੌਨੀ ਮਾਸਟਰ ਦੀ ਸਹਾਇਕ ਵਜੋਂ ਕੰਮ ਕਰਨ ਵਾਲੀ ਇਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੋਰੀਓਗ੍ਰਾਫਰ ਨੇ 2020 ਵਿਚ ਕੰਮ ਲਈ ਮੁੰਬਈ ਦੀ ਯਾਤਰਾ ਦੌਰਾਨ ਉਸ ਦਾ ਜਿਨਸੀ ਸੋਸ਼ਣ ਕੀਤਾ ਅਤੇ ਧਮਕੀ ਦਿਤੀ ਕਿ ਜੇ ਉਸ ਨੇ ਕਿਸੇ ਨੂੰ ਦਸਿਆ ਤਾਂ ਨਤੀਜੇ ਭੁਗਤਣੇ ਪੈਣਗੇ। ਨਰਸਿੰਗੀ ਪੁਲਿਸ ਨੇ 15 ਸਤੰਬਰ ਨੂੰ ਜਾਨੀ ਮਾਸਟਰ ਦੇ ਵਿਰੁਧ ਆਈ.ਪੀ.ਸੀ. ਦੀ ਧਾਰਾ 376 (2) (ਐਨ), 506 ਅਤੇ 323 ਤਹਿਤ ਕੇਸ ਦਰਜ ਕੀਤਾ ਸੀ। 

ਪੁਲਿਸ ਨੇ ਕਿਹਾ ਕਿ ਪੀੜਤਾ ਦਾ ਬਿਆਨ ਦਰਜ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਕਥਿਤ ਅਪਰਾਧ ਦੇ ਸਮੇਂ ਉਹ ਨਾਬਾਲਗ ਸੀ ਅਤੇ ਇਸ ਲਈ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ, 2012 ਦੀ ਸਬੰਧਤ ਧਾਰਾ ਵੀ ਸ਼ਾਮਲ ਕੀਤੀ ਗਈ ਸੀ। 

ਜਾਨੀ ਮਾਸਟਰ ਨੂੰ 19 ਸਤੰਬਰ ਨੂੰ ਗੋਆ ’ਚ ਸਾਈਬਰਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਹੈਦਰਾਬਾਦ ਲਿਆਂਦਾ ਗਿਆ ਸੀ। ਪੁਲਿਸ ਨੇ ਉਸ ਨੂੰ ਹੈਦਰਾਬਾਦ ਦੀ ਇਕ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ। 

Tags: rape case

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement